
ਚੰਡੀਗੜ੍ਹ,( ਬਿੰਦੂ ਸਿੰਘ ) ਅੱਜ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਿਆਨ ਜਾਰੀ ਕਰ ਰਿਹਾ ਹੈ ਕਿ ਬਿਜਲੀ ਸਰਪਲਸ ਹੋ ਗਈ ਹੈ ਖੇਤਾਂ ਨੂੰ ਅਤੇ ਘਰਾਂ ਨੂੰ ਵਾਧੂ ਕਰ ਦਿੱਤੀ ਹੈ ਮੁੱਖ ਮੰਤਰੀ ਦੇ ਇਸ ਦਾਅਵੇ ਦੀ ਫੂਕ ਨਿਕਲ ਚੁੱਕੀ ਹੈ ਕਿਉਂਕਿ ਪਿਛਲੇ 15 ਦਿਨ ਤੋਂ ਪੰਜਾਬ ਦੇ ਵਿੱਚੋਂ ਬਿਜਲੀ ਗੈਬ ਹੈ ਲੰਬੇ ਲੰਬੇ ਕੱਟ ਲੱਗ ਰਹੇ ਹਨ । ਪੰਜਾਬ ਹਨੇਰੇ ਵਿੱਚ ਡੂਬ ਚੁਕਿਆ ਹੈ ਅਤੇ ਲੋਕ ਆਪ ਮੁਹਾਰੇ ਇਕੱਠੇ ਹੋ ਕੇ ਦਿਨੇ ਅਤੇ ਰਾਤਾਂ ਨੂੰ ਬਿਜਲੀ ਗਰੀਡਾਂ ਨੂੰ ਘੇਰ ਰਹੇ ਹਨ ਅਤੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਬਿਜਲੀ ਅਧਿਕਾਰੀਆਂ ਨੂੰ ਘੇਰ ਕੇ ਬਿਜਲੀ ਚਾਲੂ ਕਰਨ ਦੀ ਮੰਗ ਕਰ ਰਹੇ ਹਨ ਤੇ ਬਿਜਲੀ ਅਧਿਕਾਰੀ ਕੁਝ ਸਮੇਂ ਲਈ ਬਿਜਲੀ ਛੱਡ ਦਿੰਦੇ ਹਨ ਤੇ ਲੋਕ ਜਦੋਂ ਘਰਾਂ ਨੂੰ ਚਲੇ ਜਾਂਦੇ ਹਨ ਫਿਰ ਬਿਜਲੀ ਦੇ ਕੱਟ ਲਾ ਦਿੱਤੇ ਜਾਂਦੇ ਹਨ ਤੇ ਜਦੋਂ ਲੋਕ ਫਿਰ ਇਕੱਠੇ ਹੋ ਕੇ ਬਿਜਲੀ ਗਰੀਡਾਂ ਨੂੰ ਘੇਰਦੇ ਹਨ ਤਾਂ ਬਿਜਲੀ ਅਧਿਕਾਰੀਆਂ ਨੇ ਆਪਣੀ ਮਜਬੂਰੀ ਯਾਹਰ ਕਰਦਿਆਂ ਦੱਸਿਆ ਕਿ ਬਿਜਲੀ ਦੀ ਬਹੁਤ ਵੱਡੀ ਕਿੱਲਤ ਆਈ ਹੋਈ ਹੈ। ਅਤੇ ਸਾਨੂੰ ਪਟਿਆਲੇ ਤੋਂ ਹੁਕਮ ਆਉਂਦੇ ਹਨ ਸੋ ਉਹਨਾਂ ਹੁਕਮਾਂ ਨੂੰ ਵਜਾਉਂਦੇ ਹੋਏ ਅਸੀਂ ਕੱਟ ਦੇ ਲਾ ਰਹੇ ਹਾਂ ਤੇ ਸਾਡਾ ਕੋਈ ਕਸੂਰ ਨਹੀਂ । ਬਿਜਲੀ ਡਾਇਰੈਕਟਰ ਜਨਰੇਸ਼ਨ ਦੀ ਅਸਾਮੀ ਵੀ ਖਾਲੀ ਹੈ। ਅਤੇ ਬਿਜਲੀ ਬੋਰਡ ਦਾ ਚੇਅਰਮੈਨ ਕਦੇ ਵੀ ਪਟਿਆਲਾ ਹੈਡ ਆਫਿਸ ਨਹੀਂ ਆ ਰਿਹਾ।
ਬਿਜਲੀ ਅਦਾਰਾ ਚੇਅਰਮੈਨ ਤੋਂ ਬਿਨਾਂ ਹੀ ਚੱਲ ਰਿਹਾ ਹੈ ।
ਅਤੇ ਪੰਜਾਬ ਦਾ ਬਿਜਲੀ ਮੰਤਰੀ ਸੰਜੀਵ ਅਰੋੜਾ ਵੀ ਵਿਦੇਸ਼ ਗਿਆ ਹੋਇਆ ਹੈ ਤੇ ਜਿਸ ਕਰਕੇ ਬਿਜਲੀ ਅਦਾਰਾ ਲਾਵਾਰਸ ਉਹ ਗਿਆ ਹੈ। ਰੱਬ ਆਸਰੇ ਹੀ ਚਲ ਰਿਹਾ ਹੈ। ਕੋਈ ਵਾਲੀ ਵਾਰਸ ਨਹੀਂ ਹੈ।
ਇਹਨਾਂ ਹਾਲਾਤਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਮੰਗ ਕਰਤਾ ਹੈ ਕਿ ਪੰਜਾਬ ਸਰਕਾਰ ਤੁਰੰਤ ਚੇਅਰਮੈਨ ਦਾ ਪਟਿਆਲੇ ਹੈਡ ਆਫਿਸ ਤੇ ਹਾਜਰੀ ਯਕੀਨੀ ਬਣਾਵੇ ਅਤੇ ਸੰਜੀਵ ਅਰੋੜਾ ਦੀ ਥਾਂ ਤੇ ਨਵਾਂ ਬਿਜਲੀ ਮੰਤਰੀ ਲਾ ਕੇ ਪੰਜਾਬ ਸਰਕਾਰ ਬਿਜਲੀ ਅਦਾਰਾ ਨੂੰ ਸੰਭਾਲੇ । ਅਤੇ ਕਿਸਾਨਾਂ ਨੂੰ ਖੇਤਾਂ ਦੀ ਬਿਜਲੀ ਨਿਰਵਿਗਨ ਅੱਠ ਘੰਟੇ ਦਿੱਤੀ ਜਾਵੇ ਅਤੇ ਸ਼ਹਿਰਾਂ ਅਤੇ ਪਿੰਡਾਂ ਨੂੰ ਵੀ 24 ਘੰਟੇ ਬਿਜਲੀ ਸਪਲਾਈ ਨਿਰਵਿਘਨ ਦਿੱਤੀ ਜਾਵੇ ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਜੇ ਇਹ ਬਿਜਲੀ ਦੀ ਸਮੱਸਿਆ ਨੂੰ ਤੁਰੰਤ ਹੱਲ ਨਹੀਂ ਕੀਤਾ ਜਾਂਦਾ ਤਾਂ ਸੰਯੁਕਤ ਕਿਸਾਨ ਮੋਰਚਾ ਆਪ ਪਾਰਟੀ ਦੇ ਐਮਐਲਏ ਦੇ ਦਫਤਰਾਂ ਦੇ ਘਰਾਓ ਕਰੇਗਾ ਅਤੇ ਜਿਸ ਦੀ ਜਿੰਮੇਵਾਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਜਾਰੀ ਕਰਤਾ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




