Breaking NewsD5 specialIndiaNewsPunjab

ਪੰਜਾਬ ਸਮੇਤ 8 ਰਾਜਾਂ ਨੂੰ ਮੌਸਮ ਵਿਭਾਗ ਦਾ ਅਲਰਟ, 70 ਕਿ.ਮੀ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ ਭਾਰੀ ਮੀਂਹ !

ਚੰਡੀਗੜ੍ਹ : ਦੇਸ਼ ‘ਚ ਵੈਸਟਰਨ ਡਿਸਟਰਬੈਂਸ ਐਕਟਿਵ ਹੋਣ ਦੇ ਕਾਰਨ ਮੌਸਮ ਨੇ ਵੱਡੀ ਕਰਵਟ ਲਈ ਹੈ। ਇਸ ਕਾਰਨ ਦੇਸ਼ ਦੇ ਪਹਾੜੀ ਇਲਾਕੇ ਜ਼ੰਮੂ – ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ ਦੇ ਨਾਲ ਹੀ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ‘ਚ ਵੀ ਮੌਸਮ ਖ਼ਰਾਬ ਹੋ ਸਕਦਾ ਹੈ। ਮੌਸਮ ਵਿਭਾਗ ਮੁਤਾਬਕ ਇਸ ਦੌਰਾਨ 70 ਕਿਲੋਮੀਟਰ ਪ੍ਰਤੀ ਘੰਟੇ ਤੱਕ ਤੇਜ਼ ਹਵਾਵਾਂ ਚੱਲਣਗੀਆਂ ਅਤੇ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਨੇ ਇਸ ਬਾਰੇ ‘ਚ ਆਰੇਂਜ ਅਲਰਟ ਜਾਰੀ ਕੀਤਾ ਹੈ।

SUMEDH SAINI ਦਾ ਦਬਦਬਾ ਜਾਰੀ, ਟੌਹਰ ਨਾਲ ਪਹੁੰਚਿਆ ਪੇਸ਼ੀ ‘ਤੇ, ਦੇਖਦੇ ਰਹਿ ਗਏ ਸੜਕਾਂ ‘ਤੇ ਖੜ੍ਹੇ ਲੋਕ

ਦਰਅਸਲ ਬੰਗਾਲ ਦੀ ਖਾੜੀ ‘ਚ ਉਠ ਰਿਹਾ ਤੂਫਾਨ ਕਈ ਰਾਜਾਂ ਲਈ ਖ਼ਤਰਾ ਬਣ ਸਕਦਾ ਹੈ। ਇਸ ਦਾ ਪ੍ਰਭਾਵ ਪਹਾੜੀ ਖੇਤਰਾਂ ਦੇ ਨਾਲ – ਨਾਲ ਪੰਜਾਬ, ਹਰਿਆਣਾ, ਉੱਤਰੀ ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਵੀ ਬਣਿਆ ਹੋਇਆ ਹੈ। ਇਨ੍ਹਾਂ ਰਾਜਾਂ ਲਈ ਮੌਸਮ ਵਿਭਾਗ ਨੇ ਓਰੇਂਜ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਚਿਤਾਵਨੀ ਦਿੱਤੀ ਗਈ ਹੈ। ਕੋਰੋਨਾ ਮਹਾਂਮਾਰੀ ਦੌਰਾਨ ਮੌਸਮ ਵਿਭਾਗ ਦੀ ਇੱਕ ਚਿਤਾਵਨੀ ਨੇ 8 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button