ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਨਵੇਂ ਅਹੁਦੇਦਾਰਾਂ ਦੀ ਹੋਈ ਚੋਣ

ਮਿਲਾਨ (ਦਲਜੀਤ ਮੱਕੜ) : ਅੱਜ ਇਟਲੀ ਦੇ ਜਿਲਾ ਮਾਨਤੋਵਾ ਵਿੱਚ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਂਬਰਾਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਕਲੱਬ ਦੇ ਵੱਖ ਵੱਖ ਮੈਂਬਰਾਂ ਨੇ ਭਾਗ ਲਿਆ ਅਤੇ ਕਬੱਡੀ ਸੀਜਨ 2023 ਲਈ ਵਿਚਾਰ ਵਟਾਂਦਰੇ ਕੀਤੇ ਗਏ। ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਕਲੱਬ ਇਟਲੀ ਵਿੱਚ ਲੰਮੇ ਸਮੇਂ ਤੋਂ ਖੇਡਾਂ ਦੇ ਵੱਖ ਵੱਖ ਟੂਰਨਾਂਮੈਂਟ ਅਤੇ ਕਲਚਰਲ ਪ੍ਰੋਗਰਾਮ ਕਰਵਾਉਣ ਲਈ ਯੋਗਦਾਨ ਪਾ ਰਿਹਾ ਹੈ। ਹੁਣ ਇਸ ਕਲੱਬ ਨਾਲ ਕਈ ਨਵੇਂ ਮੈਂਬਰ ਵੀ ਜੁੜੇ ਹਨ। ਜਿਸ ਤੋਂ ਬਾਅਦ ਸਰਬਸੰਮਤੀ ਨਾਲ ਕਲੱਬ ਦੇ ਅਹੁਦੇਦਾਰਾਂ ਦਾ ਪੁਨਰਗਠਨ ਕੀਤਾ ਗਿਆ।
CM Mann ਤੇ Governor ਮਾਮਲੇ ‘ਚ BJP ਲੀਡਰ ਦੀ ਐਂਟਰੀ, ਹੋਰ ਭਖਿਆ ਮੁੱਦਾ
ਜਿਸ ਵਿੱਚ ਨਿਰਮਲ ਸਿੰਘ ਖਹਿਰਾ ਸਰਪ੍ਰਸਤ, ਮਨਜੀਤ ਸਿੰਘ ਗੁਰਦਾਸਪੁਰ ਚੈਅਰਮੈਨ, ਗੁਰਿੰਦਰ ਸਿੰਘ ਚੈੜੀਆ ਪ੍ਰਧਾਨ,ਹਰਜਿੰਦਰ ਸਿੰਘ ਉੱਪਲ ਸੀਨੀਅਰ ਮੀਤ ਪ੍ਰਧਾਨ, ਮਨਮੋਹਨ ਸਿੰਘ ਆਹਦੀ ਵਾਈਸ ਮੀਤ ਪ੍ਰਧਾਨ, ਹਰਦੀਪ ਸਿੰਘ ਜੌਹਲ ਸਪੋਰਟਸ ਡਾਇਰੈਕਟਰ, ਅਮਰੀਕ ਸਿੰਘ ਰੰਧਾਵਾ ਖਜਾਨਚੀ,ਅਨਿਲ ਕੁਮਾਰ ਐਡਵਾਈਜਰ, ਰਵਿੰਦਰ ਸਿੰਘ ਵਾਲੀਆ ਵਾਇਸ ਚੈਅਰਮੈਨ, ਅਵਤਾਰ ਸਿੰਘ ਪ੍ਰੈਸ ਸਕੱਤਰ, ਸਤਵੀਰ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਪੰਮਾ ਐਡਵਾਇਜਰ, ਕਮਲਜੀਤ ਸਿੰਘ ਮਾਨਤੋਵਾ ਜਨਰਲ ਸਕੱਤਰ, ਮਨਦੀਪ ਸਿੰਘ ਸੈਣੀ ਸਕੱਤਰ, ਤਰਵਿੰਦਰ ਸਿੰਘ ਮਾਵੀ ਮੈਂਬਰ, ਮਜਿੰਦਰ ਸਿੰਘ ਸੁਜਾਰਾ ਮੈਂਬਰ, ਅਰੁਨਪ੍ਰੀਤ ਸਿੰਘ ਮੈਂਬਰ ਵੱਜੋਂ ਚੁਣੇ ਗਏ। ਕਲੱਬ ਦੇ ਨਵੇਂ ਅਹੁਦੇਦਾਰਾਂ ਨੇ ਦੱਸਿਆ ਕਿ ਆੳੇੁਣ ਵਾਲੇ ਸਮੇਂ ਵਿੱਚ ਕਬੱਡੀ ਦੇ ਸੀਜਨ ਵਿੱਚ ਵੱਖ ਵੱਖ ਟੂਰਨਾਂਮੈਂਟ ਕਰਵਾੳੇਣ ਦਾ ਸਹਿਯੋਗ ਕਰੇਗੀ ਅਤੇ ਕਬੱਡੀ ਲਈ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਟੂਰਨਾਂਮੈਂਟਾਂ ਦੌਰਾਨ ਸਨਮਾਨ ਵੀ ਕਰੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.