PunjabTop News

ਪੰਜਾਬ ਵਿੱਚ ਥਰਮਲਾਂ ਦੇ ਛੇ ਯੂਨਿਟ ਬੰਦ, 2650 ਮੈਗਾਵਾਟ ਬਿਜਲੀ ਉਤਪਾਦਨ ਠੱਪ

ਪੰਜਾਬ ਦੇ ਵੱਖ-ਵੱਖ ਥਰਮਲ ਪਲਾਂਟਾਂ ਦੇ ਛੇ ਯੂਨਿਟ ਬੰਦ ਹੋਣ ਕਾਰਨ 2650 ਮੈਗਾਵਾਟ ਬਿਜਲੀ ਉਤਪਾਦਨ ਘਟ ਰਿਹਾ ਹੈ। ਇਨ੍ਹਾਂ ਵਿੱਚੋਂ ਚਾਰ ਯੂਨਿਟ ਤਕਨੀਕੀ ਨੁਕਸ ਅਤੇ ਮੁਰੰਮਤ ਕਾਰਨ ਬੰਦ ਪਏ ਹਨ, ਜਦੋਂ ਕਿ ਦੋ ਯੂਨਿਟ ਸੋਮਵਾਰ ਸ਼ਾਮ ਨੂੰ ਬਾਇਲਰ ਟਿਊਬ ਵਿੱਚ ਲੀਕੇਜ ਕਾਰਨ ਬੰਦ ਹੋ ਗਏ ਸਨ। ਇਨ੍ਹਾਂ ਵਿੱਚ ਤਲਵੰਡੀ ਸਾਬੋ ਪਲਾਂਟ ਦਾ 660 ਮੈਗਾਵਾਟ ਦਾ ਯੂਨਿਟ ਅਤੇ ਰੋਪੜ ਪਲਾਂਟ ਦਾ 210 ਮੈਗਾਵਾਟ ਦਾ ਯੂਨਿਟ ਸ਼ਾਮਲ ਹੈ।ਇਸ ਸਮੇਂ ਪਾਵਰਕੌਮ ਦੇ ਰੋਪੜ ਪਲਾਂਟ ਦੇ 210-210 ਮੈਗਾਵਾਟ ਦੇ ਦੋ ਯੂਨਿਟ, ਲਹਿਰਾ ਮੁਹੱਬਤ ਦੇ 210 ਮੈਗਾਵਾਟ ਦਾ ਇੱਕ ਯੂਨਿਟ, ਰਾਜਪੁਰਾ ਥਰਮਲ ਦਾ 700 ਮੈਗਾਵਾਟ ਦਾ ਇੱਕ ਯੂਨਿਟ ਸ਼ਾਮਲ ਹੈ। ਤਲਵੰਡੀ ਸਾਬੋ ਪਲਾਂਟ ਦੇ 660 ਮੈਗਾਵਾਟ ਅਤੇ 660 ਮੈਗਾਵਾਟ ਦੇ ਦੋ ਯੂਨਿਟ ਬੰਦ ਪਏ ਹਨ। ਮੰਗਲਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ 8047 ਮੈਗਾਵਾਟ ਸੀ, ਜਦੋਂ ਕਿ ਪਾਵਰਕੌਮ ਕੋਲ ਵੱਖ-ਵੱਖ ਸਰੋਤਾਂ ਤੋਂ ਬਿਜਲੀ ਦੀ ਉਪਲਬਧਤਾ 3483 ਮੈਗਾਵਾਟ ਸੀ। ਇਨ੍ਹਾਂ ਵਿੱਚੋਂ ਪਾਵਰਕੌਮ ਨੂੰ ਵਿਸ਼ੇਸ਼ ਤੌਰ ’ਤੇ ਸਰਕਾਰੀ ਥਰਮਲਾਂ ਤੋਂ 928 ਮੈਗਾਵਾਟ, ਪ੍ਰਾਈਵੇਟ ਥਰਮਲਾਂ ਤੋਂ 1799 ਮੈਗਾਵਾਟ ਅਤੇ ਹਾਈਡਲ ਪ੍ਰਾਜੈਕਟਾਂ ਤੋਂ 473 ਮੈਗਾਵਾਟ ਬਿਜਲੀ ਮਿਲੀ ਹੈ। ਅਜਿਹੇ ਵਿੱਚ ਪਾਵਰਕੌਮ ਨੂੰ ਬਿਜਲੀ ਦੀ ਮੰਗ ਪੂਰੀ ਕਰਨ ਲਈ ਬਾਹਰੋਂ ਬਿਜਲੀ ਲੈਣੀ ਪਈ। ਪਾਵਰਕੌਮ ਨੂੰ ਮੰਗ ਵਧਣ ਕਾਰਨ ਲਗਾਤਾਰ ਬਾਹਰੋਂ ਬਿਜਲੀ ਖਰੀਦਣੀ ਪੈ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button