ਪੰਜਾਬ ਵਿਧਾਨ ਸਭਾ ‘ਚ ਹੰਗਾਮੇ ਤੋਂ ਬਾਅਦ ਸਪੀਕਰ Rana KP ਨੇ Sonia Gandhi ਨਾਲ ਕੀਤੀ ਮੁਲਾਕਾਤ , ਕਿਹਾ ਇਹ ਵੱਡੀ ਗੱਲ
ਨਵੀਂ ਦਿੱਲੀ: ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ 10 ਜਨਪਥ ਪਹੁੰਚੇ ਸਨ।ਸਿਆਸੀ ਤੌਰ ‘ਤੇ ਇਸ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ।ਇਸ ਦੇ ਨਾਲ ਹੀ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਰਾਣਾ ਕੇਪੀ ਸਿੰਘ ਨੇ ਕਿਹਾ, ‘ਮੈਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਨਿੱਜੀ ਮੁਲਾਕਾਤ ਲਈ ਆਇਆ ਸੀ।ਮੈਂ ਸੋਨੀਆ ਗਾਂਧੀ ਨੂੰ ਆਪਣੇ ਬੇਟੇ ਦੇ ਵਿਆਹ ਲਈ ਸੱਦਾ ਦਿੱਤਾ ਹੈ। ਇਹ ਮੇਰਾ ਨਿੱਜੀ ਦੌਰਾ ਸੀ, ਇਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਸੁਖਬੀਰ ਬਾਦਲ ਦਾ ਵੱਡਾ ਐਲਾਨ! ਪ੍ਰੇਮ ਸਿੰਘ ਚੰਦੂਮਾਜਰਾ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ || D5 Channel Punjabi
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦਾ ਭਵਿੱਖ ਉਜਵਲ ਹੈ ਅਤੇ ਪਾਰਟੀ ਮੁੜ ਸੱਤਾ ‘ਚ ਆਵੇਗੀ।ਵਿਧਾਨ ਸਭਾ ‘ਚ ਜੋ ਕੁਝ ਵਾਪਰਿਆ ਉਹ ਆਮ ਵਰਤਾਰਾ ਹੈ।ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਅਜਿਹੇ ਮੁੱਦਿਆਂ ‘ਤੇ ਬਹਿਸ ਹੁੰਦੀ ਰਹਿੰਦੀ ਹੈ, ਪਰ ਮੈਂ ਮੈਂਬਰਾਂ ਨੂੰ ਨਿਮਰਤਾ ਰੱਖਣ ਲਈ ਕਹਾਂਗਾ, ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਵਿਚਕਾਰ ਕੋਈ ਟਕਰਾਅ ਨਹੀਂ ਹੈ।ਦੋਵੇਂ ਇਕੱਠੇ ਕੰਮ ਕਰ ਰਹੇ ਹਨ ਅਤੇ ਦੋਵਾਂ ਨੇ ਵਿਧਾਨ ਸਭਾ ‘ਚ ਵੀ ਇਹ ਦਿਖਾ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.