Breaking NewsD5 specialNewsPoliticsPunjabTop NewsUncategorized

ਪੰਜਾਬ ਵਿਧਾਨ ਸਭਾ ‘ਚ ਅਕਾਲੀ ਅਤੇ AAP ਨੇ ਕੀਤਾ ਵਾਕਆਊਟ, ਨਾਅਰੇਬਾਜ਼ੀ ਕਰਦੇ ਬਾਹਰ ਆਏ ਵਿਧਾਇਕ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਤੀਜਾ ਦਿਨ ਹੈ। ਅਜੋਕੇ ਦਿਨ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ  ਦੇ ਸਾਰੇ ਵਿਧਾਇਕਾਂ ਨੇ ਵੇਲ ‘ਚ ਆ ਕੇ ਜੰਮਕੇ ਨਾਅਰੇਬਾਜੀ ਕੀਤੀ ਅਤੇ ਸਾਰੇ ਵਿਧਾਇਕਾਂ ਨੇ ਥੋੜ੍ਹੀ ਹੀ ਦੇਰ ‘ਚ ਸਦਨ ਤੋਂ ਵਾਕਆਊਟ ਕਰ ਦਿੱਤਾ। ਦਰਅਸਲ  ਅਕਾਲੀ ਦਲ ਜੀਰੋ ਓਵਰ ‘ਚ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਮੁੱਦਾ ਚੁੱਕਣਾ ਚਾਹੁੰਦਾ ਸੀ ਪਰ ਉਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਸਾਰੇ ਵਿਧਾਇਕਾਂ ਨੇ ਵੇਲ ‘ਚ ਆਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਜਿਹੜੇ ਸਿੰਘ ਨੇ ਘੇਰੀ ਸੀ ਅਜੇ ਦੇਵਗਨ ਦੀ ਗੱਡੀ ਜੇਲ੍ਹ ਤੋਂ ਬਾਹਰ ਆਉਣ ਸਾਰ ਉਹਨੇ ਕਰਤਾ ਧਮਾਕਾ !

ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲ ਰਹੀ। ਕਰਮਚਾਰੀਆਂ  ਦੇ ਹਜ਼ਾਰਾਂ – ਕਰੋੜਾਂ ਰੁਪਏ ਦਬਾ ਕੇ ਬੈਠੇ ਹਨ, ਪੇ – ਸਕੇਲ ਖਤਮ ਕੀਤੇ ਜਾ ਰਹੇ ਹਨ। ਕੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਪਰ ਜੇਕਰ ਮੁਖਤਾਰ ਅੰਸਾਰੀ  ਦਾ ਕੇਸ ਲੜਨਾ ਹੋਵੇ ਤਾਂ ਲੱਖਾਂ ਰੁਪਇਆ ਉਸਦੇ ਵਕੀਲ ‘ਤੇ ਖਰਚ ਕੀਤਾ ਜਾ ਰਿਹਾ ਹੈ। ਤਾਂ ਕਿ ਗੈਂਗਸਟਰ ਯੂਪੀ ਨਾ ਜਾ ਸਕੇ।

ਬਲਬੀਰ ਰਾਜੇਵਾਲ ਦਾ ਆਇਆ ਵੱਡਾ ਬਿਆਨ ! ਸੁਣਕੇ ਹਿੱਲ ਗਈ ਕੇਂਦਰ ਸਰਕਾਰ, ਕਿਸਾਨ ਹੋਏ ਖੁਸ਼ ! ਜਿੱਤ ਪੱਕੀ ?

ਅੱਜ ਪੰਜਾਬ ‘ਚ ਗੈਂਗਸਟਰਾਂ ਨੂੰ ਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਹੈ। ਇਹ ਲੋਕ ਜੇਲ੍ਹਾਂ ‘ਚ ਬੈਠ ਕੇ ਸਾਰੇ ਕੰਮ ਕਰ ਰਹੇ ਹਨ।ਅੰਸਾਰੀ ‘ਤੇ ਚਾਰਜਸ਼ੀਟ ਦਰਜ ਤੱਕ ਨਹੀਂ ਹੋਈ ਅਤੇ ਉਸਨੇ ਬੇਲ ਤੱਕ ਵੀ ਨਹੀਂ ਮੰਗੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ  ਦੇ ਕਾਰਨ ਹੀ ਪੰਜਾਬ ‘ਚ ਲਾਅ ਐਂਡ ਆਰਡਰ ਦੀ ਹਾਲਤ ਬਣੀ ਹੋਈ ਹੈ। ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ  ਦੇ ਕੁੱਝ ਵਿਧਾਇਕਾਂ ਨੇ ਵੀ ਹੰਗਾਮਾ ਕੀਤਾ ਅਤੇ ਨਾਅਰੇਬਾਜੀ ਕਰਦੇ ਹੋਏ ਵੇਲ ‘ਚ ਆ ਗਏ ਅਤੇ ਸਾਰੇ ਵਿਧਾਇਕ ਵਾਕਆਊਟ ਕਰ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button