Breaking NewsD5 specialNewsPress ReleasePunjab

ਪੰਜਾਬ ਮੰਡੀ ਬੋਰਡ ਵੱਲੋਂ ਕੋਵਿਡ-19 ਕਾਰਣ ਮਾਰਚ 2020 ਤੋਂ ਬੰਦ ਕੀਤੀਆਂ ਆਪਣੀਆਂ ਮੰਡੀਆਂ ਮੁੜ ਖੋਲ ਦਿੱਤੀਆਂ ਗਈਆਂ

ਚੰਡੀਗੜ:ਪੰਜਾਬ ਮੰਡੀ ਬੋਰਡ ਦੇ ਇਕ ਬੁਲਾਰੇ ਨੇ ਆਮ ਜਨਤਾ ਅਤੇ ਕਿਸਾਨਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਕੋਵਿਡ 19 ਦੀ ਮਹਾਂਮਾਰੀ ਕਾਰਣ ਮਾਰਚ 2020 ਤੋਂ ਬੰਦ ਚੰਡੀਗੜ ਵਿਖੇ ਲਗਦੀਆਂ ਆਪਣੀ ਮੰਡੀਆਂ ਚੰਡੀਗੜ ਪ੍ਰਸਾਸਨ ਦੇ ਹੁਕਮਾਂ ਅਨੁਸਾਰ ਦੁਬਾਰਾ 01-02-2021 ਤੋਂ ਸਰਕਾਰ ਦੀਆਂ ਕੋਵਿਡ 19 ਜਾਰੀ ਕੀਤੀਆਂ ਗਾਈਡ ਲਾਈਨਜ ਅਨੁਸਾਰ ਖੋਲ ਦਿੱਤੀਆਂ ਗਈਆਂ ਹਨ। ਬੁਲਾਰੇ ਨੇ ਜਨਤਾ ਨੂੰ ਅਪੀਲ ਕੀਤੀ ਕਿ ਇਹਨਾਂ ਮੰਡੀਆਂ ਦੇ ਵਿੱਚ ਖ੍ਰੀਦੋ ਫਰੋਖਤ ਦੋਰਾਨ ਸਮਾਜਿਕ ਦੂਰੀ ਬਣਾਕੇ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ। ਇਹ ਮੰਡੀਆਂ ਪਹਿਲਾਂ ਦੀ ਤਰਾਂ ਹੀ  ਨਿਰਧਾਰਤ ਕੀਤੀਆਂ ਜਗਾਂ ਤੇ ਹੀ ਲਗਾਈਆਂ ਜਾਣਗੀਆਂ।
ਉਨਾਂ ਦੱਸਿਆ ਕਿ ਸੈਕਟਰ 45 ਵਿੱਚ ਮੰਡੀ ਲਗਣ ਦਾ ਦਿਨ ਸੋਮਵਾਰ, ਸੈਕਟਰ 50 ਅਤੇ ਧਨਾਸ -ਮੰਗਲਵਾਰ, ਸੈਕਟਰ 40 ਅਤੇ ਸੈਕਟਰ 15 -ਬੁੱਧਵਾਰ ਰਹੇਗਾ। ਇਸ ਤੋਂ ਇਲਾਵਾ ਵੀਰਵਾਰ ਸੈਕਟਰ 56 ਅਤੇ ਰਾਮਦਰਬਾਰ , ਸੁੱਕਰਵਾਰ ਸੈਕਟਰ 46 ਅਤੇ ਸੈਕਟਰ 29, ਸਨੀਵਾਰ ਸੈਕਟਰ 43 ਅਤੇ ਸੈਕਟਰ 49, ਐਤਵਾਰ  ਸੈਕਟਰ 34 ਅਤੇ ਡੱਡੂਮਾਜਰਾ ਵਿਚ ਲਗਾਈਆਂ ਜਾਣਗੀਆਂ। ਉਨਾਂ ਕਿਹਾ ਕਿ ਸੈਕਟਰ 29 ਵਿਖੇ ਲਗਦੀ ਆਪਣੀ ਮੰਡੀ ਜੋ ਕਿ ਮੰਗਲਵਾਰ ਨੂੰ ਲਗਾਈ ਜਾਂਦੀ ਸੀ ਉਹ ਹੁਣ ਸੁੱਕਰਵਾਰ ਨੂੰ ਲਗਾਈ ਜਾਵੇਗੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button