Press ReleasePunjabTop News

ਪੰਜਾਬ ਮੈਰਿਜ਼ ਪੈਲਸ ਤੇ ਰਿਜੌਰਟਸ ਐਸੋਸੀਏਸ਼ਨ ਦੇ ਵਫਦ ਨੇ ਰੋਡ ਅਕਸੈਸ ਫੀਸ ਸਬੰਧੀ ਮੰਤਰੀ ਹਰਭਜਨ ਸਿੰਘ ਈ.ਟੀਓ ਨਾਲ ਕੀਤੀ ਮੁਲਾਕਾਤ

ਇਸ ਸਾਲ ਦੀ ਫੀਸ ਬਿਨਾਂ ਦੇਰੀ ਭਰੀ ਜਾਵੇ ਅਤੇ ਬਾਕੀ ਸਾਲਾਂ ਦੇ ਬਕਾਏ ਬਾਰੇ ਲਿਖਤੀ ਪ੍ਰਸਤਾਵ ਦਿੱਤਾ ਜਾਵੇ ਜਿਸ ਬਾਰੇ ਵਿਚਾਰ ਕੀਤਾ ਜਾਵੇਗਾ: ਹਰਭਜਨ ਸਿੰਘ ਈ.ਟੀ.ਓ

ਚੰਡੀਗੜ੍ਹ : ਸੂਬੇ ਵਿਚ ਰੋਡ ਅਕਸੈਸ (ਸੜਕ ਤੱਕ ਪਹੁੰਚ) ਦੀ ਸਰਕਾਰੀ ਫੀਸ ਸਬੰਧੀ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦਾ ਵਫਦ ਅੱਜ ਇੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਿਲਆ।ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਫੀਸ ਮੈਰਿਜ਼ ਪੈਲਸ ਵਾਲੇ ਭਰਨ ਅਤੇ ਪੁਰਾਣੇ ਬਕਾਏ ਬਾਰੇ ਪ੍ਰਸਥਾਵ ਤਿਆਰ ਕਰਕੇ ਦੇਣ ਜਿਸ ਬਾਰੇ ਵਿਚਾਰ ਕੀਤਾ ਜਵੇਗਾ।

Latifpur Village News : Latifpur ਪਹੁੰਚਿਆ Sukhpal Khaira, ਘਰ ਢਾਹੁਣ ’ਤੇ ਗੁੱਸੇ ’ਚ ਲੋਕ

ਇਸ ਤੋਂ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਮਨਵਿੰਦਰ ਸਿੰਘ ਗੋਲਡੀ ਦੀ ਪ੍ਰਧਾਨਗੀ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਲੇ, ਜਿੰਨਾਂ ਨੇ ਮੈਰਿਜ਼ ਪੈਲਸ ਅਤੇ ਰਿਜੌਰਟਸ ਨੂੰ ਰੋਡ ਅਕਸੈਸ (ਸੜਕ ਤੱਕ ਪਹੁੰਚ) ਲਈ ਪਿਛਲੇ 8 ਸਾਲ ਤੋਂ ਫੀਸ ਨਾ ਭਰਨ ਸਬੰਧੀ ਨੋਟਿਸ ਮਿਲਣ ਦਾ ਮਾਮਲਾ ਧਿਆਨ ਵਿਚ ਲਿਆਂਦਾ।
ਇਸ ਸਬੰਧੀ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦੇ ਵਫਦ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਫੀਸ ਬਿਨਾਂ ਦੇਰੀ ਭਰੀ ਜਾਵੇ ਅਤੇ ਬਾਕੀ ਸਾਲਾਂ ਦੇ ਬਕਾਏ ਬਾਰੇ ਲਿਖਤੀ ਪ੍ਰਸਤਾਵ ਦਿੱਤਾ ਜਾਵੇ ਜਿਸ ਬਾਰੇ ਵਿਚਾਰ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button