Press ReleasePunjabTop News

ਪੰਜਾਬ ਭਗਵੰਤ ਮਾਨ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਦ੍ਰਿੜ-ਸੰਧਵਾਂ

ਵਿਧਾਨ ਸਭਾ ਸਪੀਕਰ ਵੱਲੋਂ ਵੇਟ ਲਿਫਟਰ ਹਰਜਿੰਦਰ ਕੌਰ ਨੂੰ ਉੱਚ ਪੱਧਰ ਦੀ ਟ੍ਰੇਨਿੰਗ ਲਈ 5 ਲੱਖ ਰੁਪਏ ਦਾ ਚੈਕ ਭੇਟ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੋਮਨਵੈਲਥ ਖੇਡਾਂ ਦੌਰਾਨ ਵੇਟ ਲਿਫਟਿੰਗ ਵਿੱਚੋਂ ਕਾਂਸੀ ਦਾ ਤਮਗਾ ਜਿੱਤਣ ਵਾਲੀ ਹਰਜਿੰਦਰ ਕੌਰ ਨੂੰ ਉਚ ਟ੍ਰੇਨਿੰਗ ਵਾਸਤੇ ਪੰਜ ਲੱਖ ਦੀ ਰਾਸ਼ੀ ਦਾ ਚੈਕ ਭੇਟ ਕੀਤਾ ਹੈ। ਹਰਜਿੰਦਰ ਕੌਰ ਨੂੰ ਖੇਡਾਂ ਲਈ ਉਤਸ਼ਾਹ ਕਰਨ ਲਈ ਵਿਧਾਨ ਸਭਾ ਵਿੱਚ ਆਪਣੇ ਦਫਤਰ ਵਿਖੇ ਇਹ ਚੈਕ ਪਦਾਨ ਕਰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਬੜ੍ਹਾਵਾ ਦੇਣ ਵਾਸਤੇ ਦ੍ਰਿੜ ਹੈ ਅਤੇ ਇਹ ਖਿਡਾਰੀਆਂ ਦੀ ਹਰ ਹਾਲਤ ਵਿੱਚ ਮਦਦ ਕਰਦੀ ਰਹੇਗੀ।

ਬਿਸ਼ਨੋਈ ਦੇ ਕਰੀਬੀ ‘ਤੇ ਹਮਲੇ ਦਾ ਅਸਲ ਸੱਚ, ਵੀਡੀਓ ਨੇ ਖੋਲ੍ਹੇ ਭੇਤ, ਬਿਸ਼ਨੋਈ ਦੀ ਧਮਕੀ! ! D5 Channel Punjabi

ਹਰਜਿੰਦਰ ਕੌਰ ਨੇ ਕੋਮਨਵੈਲਥ ਖੇਡਾਂ-2022 ਵਿੱਚ 71 ਕਿਲੋਗ੍ਰਾਮ ਵਰਗ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ ਸੀ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕਿ੍ਰਸ਼ਨ ਸਿੰਘ ਰੋੜੀ, ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਵਿਧਾਇਕ ਗੁਰਲਾਲ ਘਨੌਰ, ਵਿਧਾਇਕ ਇੰਦਰਜੀਤ ਕੌਰ ਮਾਨ, ਵਿਧਾਇਕ ਜਗਰੂਪ ਸਿੰਘ ਗਿੱਲ, ਵਿਧਾਇਕ ਨਛੱਤਰ ਪਾਲ, ਵਿਧਾਇਕ ਸੰਦੀਪ ਜਾਖੜ, ਵਿਧਾਇਕ ਸੁਖਵਿੰਦਰ ਕੁਮਾਰ ਕੋਟਲੀ ਅਤੇ ਡਾਇਰੈਕਟਰ ਸਪੋਰਟਸ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਪ੍ਰੋਫੈਸਰ ਅਜੀਤਾ ਵੀ ਹਾਜ਼ਰ ਸਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button