Breaking NewsD5 specialNewsPress ReleasePunjabTop News

ਪੰਜਾਬ ਬਨਾਮ ਦਿੱਲੀ ਦੇ ਸਕੂਲ ਬਹਿਸ ਤੇ ਦੌਰੇ ਲਈ ਸਮਾਂ ਤੇ ਤਾਰੀਖ਼ ਤੈਅ ਕਰ ਲੈਣ Pargat Singh- Manish Sisodia

Sisodia ਸੌਂਪਣਗੇ ਦਿੱਲੀ ਦੇ 250 ਸਕੂਲਾਂ ਦੀ ਸੂਚੀ, Pargat Singh ਕੋਲ਼ੋ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸੂਚੀ ਮੰਗੀ

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਸਮੁੱਚੀ ਸਿੱਖਿਆ ਵਿਵਸਥਾ ਦੀ ਮਾੜੀ ਹਾਲਤ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਦਰਮਿਆਨ ਸ਼ੁਰੂ ਹੋਈ ‘ਟਵਿਟਰ ਵਾਰ’ ਸ਼ੁੱਕਰਵਾਰ ਨੂੰ ਹੋਰ ਅੱਗੇ ਵਧ ਗਈ। ਜਦੋਂ ਪੰਜਾਬ ਅਤੇ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਤੁਲਨਾ ਲਈ ਦਿੱਲੀ ਦੇ ਸਿੱਖਿਆ ਅਤੇ ਉਪ ਮੁੱਖ ਮੰਤਰੀ Manish Sisodia ਵੱਲੋਂ ਦਿੱਤੀ ਗਈ ਚੁਣੌਤੀ ਪਰਗਟ ਸਿੰਘ ਵੱਲੋਂ ਸਵੀਕਾਰ ਕੀਤਾ। ਇਸ ਤੋਂ ਉਪਰੰਤ Manish Sisodia ਨੇ ਦਿੱਲੀ ਦੇ 250 ਸਕੂਲਾਂ ਦੀ ਸੂਚੀ Pargat Singh ਨੂੰ ਭੇਜੇ ਜਾਣ ਦੀ ਪੇਸ਼ਕਸ਼ ਕਰਦਿਆਂ Pargat Singh ਕੋਲੋਂ ਪੰਜਾਬ ਦੇ 250 ਸਰਕਾਰੀ ਸਕੂਲਾਂ ਦੀ ਸੂਚੀ ਮੰਗੀ ਹੈ ਅਤੇ ਨਾਲ ਹੀ Pargat Singh ਨੂੰ ਕਿਹਾ ਹੈ ਕਿ ਉਹ ਦਿੱਲੀ ਅਤੇ ਪੰਜਾਬ ਦੇ ਸੂਚੀਬੱਧ ਬਿਹਤਰੀਨ ਸਕੂਲਾਂ ਦੇ ਦੌਰੇ ਅਤੇ ਸਿੱਖਿਆ ਵਿਵਸਥਾ, ਸੁਧਾਰਾਂ ਉਪਰ ਬਹਿਸ ਲਈ ਆਪਣੀ ਮਰਜ਼ੀ ਦਾ ਸਮਾਂ ਅਤੇ ਤਾਰੀਖ਼ ਤੈਅ ਕਰਕੇ ਦੱਸ ਦੇਣ ਤਾਂ ਕਿ ਦੋਵੇਂ ਸਿੱਖਿਆ ਮੰਤਰੀ (Manish Sisodia ਅਤੇ Pargat Singh) ਮੀਡੀਆ ਦੀ ਮੌਜ਼ੂਦਗੀ ’ਚ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਇਕੱਠੇ ਦੌਰਾ ਅਤੇ ਖੁੱਲ੍ਹੀ ਬਹਿਸ ਕਰ ਸਕਣ।

Kisan Bill 2020 : ਸਰਕਾਰ ਨੇ ਮੰਨੀਆਂ ਮੰਗਾਂ! Andolan ਨੂੰ ਲੈ ਕੇ ਆਗੂਆਂ ਦਾ ਵੱਡਾ ਐਲਾਨ || D5 Channel Punjabi

Pargat Singh ਵੱਲੋਂ Sisodia ਦੀ ਚੁਣੌਤੀ ਸਵੀਕਾਰ ਕੀਤੇ ਜਾਣ ਤੋਂ ਬਾਅਦ Manish Sisodia ਨੇ 3 ਟਵੀਟ ਕੀਤੇ। ਪਹਿਲੇ ਟਵੀਟ ਅਨੁਸਾਰ, ‘‘ਪੰਜਾਬ ਦੇ ਸਿੱਖਿਆ ਮੰਤਰੀ ਨੇ ਮੇਰੀ ਚੁਣੌਤੀ ਸਵੀਕਾਰ ਕਰਦੇ ਹੋਏ ਦਿੱਲੀ ਅਤੇ ਪੰਜਾਬ ਦੇ 250 ਸਕੂਲਾਂ ’ਚ ਹੋਏ ਸਿੱਖਿਆ ਸੁਧਾਰ ਬਾਰੇ ਬਹਿਸ ਨੂੰ ਸਵੀਕਾਰਿਆ ਹੈ। ਪਿੱਛਲੇ 5 ਸਾਲਾਂ ’ਚ ਪੰਜਾਬ ਦੇ ਜਿਨਾਂ ਸਕੂਲਾਂ ਦੀ ਹਾਲਤ ਸੁਧਰੀ ਹੈ, ਉਨਾਂ ’ਚੋਂ ਸਭ ਤੋਂ ਬਿਹਤਰ 250 ਸਕੂਲਾਂ ਦੀ ਸੂਚੀ ਦਾ ਮੈਨੂੰ ਇੰਤਜਾਰ ਹੈ।’’ਦੂਜੇ ਟਵੀਟ ’ਚ Sisodia ਨੇ ਲਿਖਿਆ ਹੈ, ‘‘ਮੈਂ ਖ਼ੁੱਦ ਵੀ ਦਿੱਲੀ ਦੇ 250 ਸਕੂਲਾਂ ਦੀ ਸੂਚੀ ਸੌਪਾਂਗਾ। ਫਿਰ ਅਸੀਂ ਦੋਵੇਂ ਇੱਕ ਸਾਥ, ਤੈਅ ਸਮੇਂ ਅਤੇ ਤਾਰੀਖ ਉਤੇ ਇਨਾਂ ਸਕੂਲਾਂ ਵਿੱਚ ਜਾਵਾਂਗਾ। ਨਾਲ ਹੀ ਮੀਡੀਆ ਨੂੰ ਵੀ ਬੁਲਾਵਾਂਗੇ, ਤਾਂਕਿ ਸਾਰੀ ਜਨਤਾ ਦਿੱਲੀ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਅਤੇ ਦੋਵਾਂ ਦੇ ਸਿੱਖਿਆ ਮਾਡਲ ਨੂੰ ਦੇਖ ਕੇ ਆਪਣੀ ਰਾਇ ਬਣਾ ਸਕੇ।’’

Kisan Bill 2020 : ਸਰਕਾਰ ਨੇ ਮੰਨੀਆਂ ਮੰਗਾਂ! ਅੰਦੋਲਨ ਨੂੰ ਲੈ ਕੇ ਆਗੂਆਂ ਦਾ ਵੱਡਾ ਐਲਾਨ || D5 Channel Punjabi

ਤੀਸਰੇ ਟਵੀਟ ’ਚ Manish Sisodia ਲਿਖਦੇ ਹਨ, ‘‘ਐਨਾ ਹੀ ਨਹੀਂ ਦਿੱਲੀ ਦੇ ਮੁੱਖ ਮੰਤਰੀ Arvind Kejriwal ਕੱਲ (27 ਨਵੰਬਰ) ਨੂੰ ਮੋਹਾਲੀ ਆ ਰਹੇ ਹਨ। Kejriwal ਉਥੇ ਆਪਣੀਆ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੇ ਅਤੇ ਧਰਨਿਆਂ ’ਤੇ ਬੈਠੇ ਪੰਜਾਬ ਦੇ ਅਧਿਆਪਕਾਂ ਨਾਲ ਮੁਲਾਕਾਤ ਕਰਨਗੇ। ਸਕੂਲਾਂ ’ਚ ਹੋਏ ਸੁਧਾਰਾਂ ਦੇ ਬਾਰੇ ਉਥੇ ਪੜ੍ਹਾ ਰਹੇ ਅਧਿਆਪਕਾਂ ਤੋਂ ਬਿਹਤਰ ਕੌਣ ਦੱਸ ਸਕਦਾ ਹੈ।’’ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ Harpal Singh Cheema ਨੇ ਸਰਕਾਰੀ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਦਿੱਲੀ ਅਤੇ ਪੰਜਾਬ ਦੇ ਸਿੱਖਿਆ ਮੰਤਰੀਆਂ ਵਿਚਾਲੇ ਚੱਲੀ ਬਹਿਸ ਨੂੰ ਮਹੱਤਵਪੂਰਨ ਅਤੇ ਸਕਾਰਾਤਮਕ ਕਰਾਰ ਦਿੱਤਾ ਹੈ। Harpal Singh Cheema ਨੇ ਕਿਹਾ ਕਿ ਸਿੱਖਿਆ ਖ਼ਾਸ ਕਰਕੇ ਸਰਕਾਰੀ ਸਕੂਲ ਸਿੱਖਿਆ  ਖੇਤਰ ਜੋ ਪਿਛਲੇ ਕਈ ਦਹਾਕਿਆਂ ਤੋਂ ਹਾਸ਼ੀਏ ’ਤੇ ਚੱਲ ਰਿਹਾ ਸੀ।

CM Channi ਦਾ ਵੱਡਾ ਐਲਾਨ, ਕਰਤੇ Punjab ਦੇ ਲੋਕ ਖੁਸ਼ , ‘AAP’ ਨੂੰ ਮਿਲ ਸਕਦੈ ਹੈ ਵੱਡਾ ਝਟਕਾ

ਦਿੱਲੀ ’ਚ Arvind Kejriwal ਦੀ ਸਰਕਾਰ ਬਣਨ ’ਤੇ ਸਰਕਾਰੀ ਸਕੂਲ ਅਤੇ ਸਿਹਤ ਸੇਵਾਵਾਂ ਸੱਤਾ ਅਤੇ ਲੋਕਾਂ ਲਈ ਕੇਂਦਰ ਬਿੰਦੂ ਵਜੋਂ ਉਭਰੀਆਂ ਹਨ, ਕਿਉਂਕਿ ਦਿੱਲੀ ਦੀ Kejriwal ਸਰਕਾਰ ਨੇ ਸਿੱਖਿਆ ਅਤੇ ਸਿਹਤ ਮਾਡਲ ਉਪਰ ਕਰਾਂਤੀਕਾਰੀ ਕੰਮ ਕਰਕੇ ਦਿਖਾ ਦਿੱਤਾ ਹੈ। ਜਿਸ ਦਾ ਪੰਜਾਬ ਦੀ ਜਨਤਾ ਉਪਰ ਵੀ ਜ਼ਬਰਦਸਤ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।Cheema ਨੇ ਕਿਹਾ ਕਿ ਕੇਜਰੀਵਾਲ ਸਰਕਾਰ ਦੇ ਇਸ ਪ੍ਰਭਾਵ ਨੂੰ ਘਟਾਉਣ ਲਈ ਹੀ Pargat Singh ਨੇ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਤੋਂ ਵਧੀਆ ਕਿਹਾ ਸੀ। ਜਿਸ ਉਪਰੰਤ ਇਹ ਬਹਿਸ ਸ਼ੁਰੂ ਹੋ ਗਈ ਅਤੇ Manish Sisodia ਨੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਵੀ ਹੋਵੇ ਸਿੱਖਿਆ ਖਾਸ ਕਰਕੇ ਸਰਕਾਰੀ ਸਕੂਲ ਸਿੱਖਿਆ ਦੇ ਵਿਸ਼ੇ ’ਤੇ ਦੋ ਵੱਖ-ਵੱਖ ਮਾਡਲਾਂ (ਪੰਜਾਬ ਅਤੇ ਦਿੱਲੀ) ਦੀ ਆਪਸੀ ਤੁਲਨਾ ਅਤੇ ਇਸ ਉਪਰ ਬਹਿਸ ਕਰਨ ਦੇ ਸਕਾਰਾਤਮਕ ਨਤੀਜੇ ਨਿਕਲਣਗੇ, ਸਿੱਖਿਆ ਅਤੇ ਸਿਹਤ ਨੂੰ ਨਿੱਜੀ ਹੱਥਾਂ ਵਿੱਚ ਸੁੱਟ ਚੁੱਕੀਆਂ ਰਿਵਾਇਤੀ ਪਾਰਟੀਆਂ (ਕਾਂਗਰਸ, ਅਕਾਲੀ ਦਲ ਬਾਦਲ, ਭਾਜਪਾ) ਵੀ ਸਰਕਾਰੀ ਸਕੂਲ ਸਿੱਖਿਆ ਦੇ ਮੁੱਦੇ ਨੂੰ ਗੰਭੀਰਤਾ ਨਾਲ ਲੈਣਗੀਆ, ਕਿਉਂਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਦੀ Kejriwal ਸਰਕਾਰ ਨੇ ਸਿੱਖਿਆ ਅਤੇ ਸਿਹਤ ਬਾਰੇ ਦਿੱਲੀ- ਪੰਜਾਬ ਦੇ ਨਾਲ -ਨਾਲ ਪੂਰੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕੀਤਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button