ਪੰਜਾਬ ਪੁਲਿਸ ਬਣੀ ਹੈਵਾਨ, ਛੱਲੀ ਵਾਂਗ ਕੁੱਟੇ ਲੋਕ
ਬਰਨਾਲਾ : ਵੱਡੀ ਖ਼ਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿਥੇ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵੱਲੋਂ ਧਰਨਕਾਰੀਆਂ ਦੀ ਬੇਤਹਾਸ਼ਾ ਕੁੱਟਮਾਰ ਕੀਤੀ ਜਾ ਰਹੀ ਹੈ। ਬਠਿੰਡਾ-ਚੰਡੀਗੜ੍ਹ ਰੋਡ ਜਾਮ ਕਰਨ ਜਾ ਰਹੇ ਧਰਨਕਾਰੀਆਂ ਨੂੰ ਪਹਿਲਾਂ ਪੁਲਿਸ ਦੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਧਰਨਕਾਰੀ ਆਪਣੀ ਜ਼ਿੱਦ ‘ਤੇ ਅੜੇ ਰਹੇ ਤਾਂ ਪੁਲਿਸ ਨੇ ਡੰਡਾ ਚਲਾਉਂਦਿਆਂ ਧਰਨਾਕਾਰੀਆਂ ਨੂੰ ਸੜਕ ‘ਤੇ ਹੀ ਕੁੱਟਣਾ ਸ਼ੁਰੂ ਕਰ ਦਿੱਤਾ।
BREAKING | ਪੰਜਾਬ ਪੁਲਿਸ ਬਣੀ ਹੈਵਾਨ, ਛੱਲੀ ਵਾਂਗ ਕੁੱਟੇ ਲੋਕ | Punjab Police Vs Protestors (Video)
ਵੀਡੀਓ ‘ਚ ਵੇਖੋ ਕਿ ਕਿਸ ਤਰ੍ਹਾਂ ਇਕ ਨੌਜਵਾਨ ਨੂੰ ਕਈ ਪੁਲਿਸ ਕਰਮਚਾਰੀਆਂ ਨੇ ਘੇਰਾ ਪਾਇਆ ਅਤੇ ਫੇਰ ਉਸ ‘ਤੇ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ। ਕਾਨੂੰਨ ਹੱਥ ‘ਚ ਲੈਣਾ ਜ਼ੁਰਮ ਹੈ।ਇਸ ਦਾ ਪਾਠ ਪੰਜਾਬ ਪੁਲਿਸ ਪੜਾਉਂਦੀ ਹੈ ਪਰ ਲੋਕਾਂ ਦੀ ਸੁਰੱਖਿਆ ਦੀ ਸਹੁੰ ਚੁੱਕਣ ਵਾਲੇ ਇਹ ਪੁਲਿਸ ਮੁਲਾਜ਼ਮ ਸ਼ਰੇਆਮ ਕਾਨੂੰਨ ਦੀ ਧੱਜੀਆਂ ਉਡਾ ਰਹੇ ਹਨ।
Navjot Sidhu ‘ਤੇ ਇਕ ਹੋਰ ਤੀਰ, ਤੂੰ ਨੀ ਬੋਲਦੀ ਤੇਰੇ ‘ਚ ਸਿੱਧੂ ਬੋਲਦਾ | Latest News
ਦਰਅਸਲ ਬੀਤੇ ਦਿਨ ਬਰਨਾਲਾ ਦੇ ਧਨੌਲਾ ‘ਚ ਕੋ-ਆਪਰੇਟਿਵ ਸੁਸਾਇਟੀ ਦੇ ਮੈਨੇਜਰ ਨੇ ਖ਼ੁਦਕੁਸ਼ੀ ਕਰ ਲਈ ਸੀ। ਜਿਸ ਦੇ ਮਾਮਲੇ ‘ਚ ਪੁਲਿਸ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਅਤੇ ਧਰਨਾਕਾਰੀਆਂ ਵਿਚਾਲੇ ਹੋਈ ਤਕਰਾਰ ‘ਚ ਪੱਥਰਬਾਜ਼ੀ ਹੋਣ ਦੀ ਵੀ ਖ਼ਬਰ ਹੈ ਪਰ ਕਾਨੂੰਨ ‘ਚ ਛਿੱਕੇ ‘ਤੇ ਟੰਗਦੇ ਇਹਨਾਂ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕੌਣ ਕਰੇਗਾ। ਜਿੰਨਾਂ ਨੇ ਮਸਲੇ ਨੂੰ ਸ਼ਾਂਤ ਕਰਨ ਦੀ ਬਜਾਏ ਡਾਂਗ ਖੜਕਾ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.