NewsBreaking NewsD5 specialPunjab

ਪੰਜਾਬ ਪੁਲਿਸ ਨੇ ਹਿਜ਼ਬੁਲ ਮੁਜਾਹਿਦੀਨ ਦਾ ਸਰਗਰਮ ਅੱਤਵਾਦੀ ਹਿਲਾਲ ਅਹਿਮਦ ਵਾਗੈ ਨੂੰ ਕੀਤਾ ਕਾਬੂ-ਡੀ.ਜੀ.ਪੀ.

ਚੰਡੀਗੜ੍ਹ : ਪੰਜਾਬ ਪੁਲਿਸ ਨੇ ਇਕ ਵੱਡੀ ਸਫਲਤਾ ਤਹਿਤ ਹਿਜਬੁਲ ਮੁਜਾਹਿਦੀਨ ਦੇ ਇਕ ਕਾਰਕੁੰਨ ਨੂੰ 29 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ ਜੀ ਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਹਿਜ਼ਬੁਲ ਮੁਜਾਹਿਦੀਨ ਦੇ ਕਾਬੂ ਕੀਤੇ ਇਸ ਕਾਰਕੁੰਨ ਦੀ ਪਛਾਣ ਹਿਲਾਲ ਅਹਿਮਦ ਵਾਗੈ ਪੁੱਤਰ ਅਬਦੁੱਲ ਸਮਦ ਵਾਗੀ ਵਾਸੀ ਨੌਵਗਾਮ ਵਜੋਂ ਹੋਈ ਹੈ, ਜੋ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਥਾਣੇ ਵਿੱਚ ਪੈਂਦਾ ਹੈ।

Big Breaking || ਪੰਜਾਬ ਤੋਂ ਬਹੁਤ ਵੱਡੀ ਖ਼ਬਰ, ਮਚਿਆ ਹੜਕੰਪ | Punjab | Latest News

ਡੀ ਜੀ ਪੀ ਨੇ ਅੱਗੇ ਦੱਸਿਆ ਕਿ ਹਿਲਾਲ ਨੂੰ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਮੁਸਤੈਦ ਟੀਮ ਨੇ ਕਾਬੂ ਕੀਤਾ ਸੀ, ਜੋ 25 ਅਪ੍ਰੈਲ ਦੇਰ ਸ਼ਾਮ ਨੂੰ ਸ਼ਹਿਰ ਵਿੱਚ ਮੈਟਰੋ ਮਾਰਟ ਨੇੜੇ ਗਸ਼ਤ ਤੇ ਕਰ ਰਹੀ ਸੀ। ਉਕਤ ਵਿਰੁੱਧ ਐਫਆਈਆਰ ਨੰ. 135 ਮਿਤੀ 25.4.2020 ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ, 1967 (ਸੋਧ 2012) ਦੀ ਧਾਰਾ 10, 11, 13, 17, 18, 20, 21 ਤਹਿਤ ਥਾਣਾ ਸਦਰ, ਅੰਮ੍ਰਿਤਸਰ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।

🔴 LIVE || MORNING NEWS | ਅੱਜ ਦੀਆਂ ਖ਼ਬਰਾਂ | ਕੋਰੋਨਾ ਵਾਇਰਸ ਦਾ ਕਹਿਰ ਵਧਿਆ, ਸਸਕਾਰ ਰੋਕਣ ‘ਤੇ ਵੱਡਾ ਫ਼ੈਸਲਾ

ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਹਿਲਾਲ ਅਹਿਮਦ ਨੂੰ ਰਿਆਜ਼ ਅਹਿਮਦ ਨੈਕੂ ਵਾਸੀ ਬਿਜਬੇਹੜਾ, ਕਸ਼ਮੀਰ ਦੇ ਹਿਜਬੁਲ ਮੁਜਾਹਿਦੀਨ ਦੇ ਮੁਖੀ ਨੇ ਆਪਣੇ ਟਰੱਕ ਨੰ. ਜੇ ਕੇ -03-ਐਫ -2261 ਨੇ ਪੈਸਾ ਲੈਣ ਲਈ ਭੇਜਿਆ ਸੀ। ਸ੍ਰੀ ਗੁਪਤਾ ਨੇ ਦੱਸਿਆ ਕਿ ਇਹ ਪੈਸਾ ਉਸ ਨੂੰ ਅਣਪਛਾਤੇ ਵਿਅਕਤੀ ਦੁਆਰਾ ਸੌਂਪਿਆ ਗਿਆ ਸੀ, ਜੋ ਸਫੇਟ ਰੰਗ ਦੀ ਐਕਟਿਵਾ ‘ਤੇ ਆਇਆ ਸੀ। ਡੀ ਜੀ ਪੀ ਨੇ ਕਿਹਾ ਕਿ ਟਰੱਕ ਵਿਚ ਉਸ ਦੇ ਨਾਲ ਆਏ ਵਿਅਕਤੀ ਦੀ ਪਛਾਣ ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿਚ ਰਈਸ ਅਹਿਮਦ ਵਾਸੀ ਬਿਜਬੇਹਾਰਾ ਵਜੋਂ ਹੋਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button