ਪੰਜਾਬ ਪੁਲਿਸ ਦੇ ਸਾਇਬਰ ਸੈੱਲ ਨੇ ‘ਟਿਕਟਾਕ’ ਤੋਂ ਸਾਵਧਾਨ ਰਹਿਣ ਲਈ ਕੀਤਾ ਸੁਚੇਤ

ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਾਇਬਰ ਸੈੱਲ ਨੇ ਅੱਜ ਸੂਬੇ ਦੇ ਲੋਕਾਂ ਨੂੰ ਟਿਕਟੌਕ ਐਪ ਦਾ ਭੁਲੇਖਾ ਪਾਉਂਦੀ ਏਪੀਕੇ ਫਾਈਲ ਜਾਂ ਭਾਰਤ ਸਰਕਾਰ ਵਲੋਂ ਪਾਬੰਦੀਸ਼ੁਦਾ ਐਪਸ ਨੂੰ ਡਾਊਨਲੋਡ ਕਰਨ ਤੋਂ ਵਰਜਿਆ ਹੈ ਕਿਉਂ ਜੋ ਇਹ ਮਾਲਵੇਅਰ ਫੈਲਾਉਣ ਵਾਲਾ ਸਾਧਨ ਵੀ ਹੋ ਸਕਦੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਦੇ ਸਟੇਟ ਸਾਈਬਰ ਕ੍ਰਾਈਮ ਸੈੱਲ ਨੇ ਪਛਾਣ ਕੀਤੀ ਹੈ ਕਿ ਲੋਕ ਸੰਖੇਪ ਸੰਦੇਸ਼ ਸੇਵਾ(ਐਸ.ਐਮ.ਐਸ) ਅਤੇ ਵਟਸਐਪ ਸੰਦੇਸ ਪ੍ਰਾਪਤ ਕਰ ਰਹੇ ਹਨ ਕਿ ਚੀਨ ਦੀ ਮਸਹੂਰ ਐਪ ‘ਟਿਕਟੋਕ’ ਹੁਣ ਭਾਰਤ ਵਿੱਚ ‘ਟਿਕਟੋਕ ਪ੍ਰੋ’ ਵਜੋਂ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਡਾਊਨਲੋਡ ਕਰਨ ਵਾਸਤੇ ਯੂਆਰਐਲ ਵੀ ਦਿੱਤਾ ਗਿਆ ਹੈ।
ਕੈਪਟਨ ਨੇ LIVE ਹੋ ਲਾ ਲਿਆ ਪੰਜਾਬ ਦੀ ਇਸ ਧੀ ਨੂੰ ਫੌਨ! ਫੇਰ ਦੇਖੋ ਮੁੱਖ ਮੰਤਰੀ ਨੇ ਕੀ ਕਿਹਾ
ਜ਼ਿਕਰਯੋਗ, ਹੈ ਕਿ ਭਾਰਤ ਸਰਕਾਰ ਨੇ ਹਾਲ ਹੀ ਵਿੱਚ ਮੁਲਕ ਦੀ ਸੁਰੱਖਿਆ, ਏਕਤਾ, ਅਖੰਡਤਾ ਤੇ ਸਦਭਾਵਨਾ ਨੂੰ ਢਾਹ ਲਗਣ ਦੇ ਡਰੋਂ 58 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਬੁਲਾਰੇ ਨੇ ਅੱਗੇ ਕਿਹਾ ਕਿ ਟਿਕਟੋਕ ਐਪ ਨਾਲ ਮਿਲਦਾ ਜੁਲਦਾ ‘ਟਿਕਟਾਕ ਪ੍ਰੋ’ ਨਾਮ ਦਾ ਇੱਕ ਮਾਲਵੇਅਰ ਅੱਜ ਕੱਲ੍ਹ ਬਹੁਤ ਦੇਖਿਆ ਜਾ ਰਿਹਾ ਹੈ ਜੋ ਕਿ ਜਾਅਲੀ ਹੈ। ਇਹ ਏੇਪੀਕੇ ਫਾਈਲ ਗੂਗਲ ਪਲੇ ਸਟੋਰ ਸਮੇਤ ਐਪ ਸਟੋਰ (ਆਈਓਐਸ) ‘ਤੇ ਵੀ ਉਪਲਬਧ ਨਹੀਂ ਹੈ ਜੋ ਸਿੱਧਾ ਸਿਧਾ ਦਰਸਾਉਂਦਾ ਹੈ ਕਿ ਇਹ ਇੱਕ ਗੁਮਰਾਹਕੁੰਨ ਤੇ ਫਰਜ਼ੀ ਐਪ ਹੈ।
ਪੰਜਾਬ ਦੇ ਆਹ MLA ਹੋ ਗਏ ਇਕੱਠੇ, Bhagwant Mann ਨੇ ਲਾਤੀ ਨਵੀਂ ਸਕੀਮ! ਹੁਣ ਬਣੂ 2022 ‘ਚ ਝਾੜੂ ਵਾਲਿਆਂ ਦੀ ਸਰਕਾਰ?
ਇਸ ਵਿੱਚ ਦਿੱਤਾ url http://tiny.cci“iktokPro ਜੋ ਡਾਉਨਲੋਡ ਲਿੰਕ ਵਜੋਂ ਦਿੱਤਾ ਗਿਆ ਹੈ, ਜੋ ਕਿ ਨਿੱਜੀ / ਸੰਵੇਦਨਸੀਲ ਜਾਣਕਾਰੀ ਦੇ ਸੰਚਾਰ ਲਈ ਬੁਨਿਆਦੀ ਸੁਰੱਖਿਆ ਪ੍ਰੋਟੋਕੋਲ ਅਤੇ ਸੁਰੱਖਿਆ ਦੀ ਉਲੰਘਣਾ ਹੈ।ਇਸ ਤੋਂ ਇਲਾਵਾ, ਫਾਈਲ ਤੇ ਕਲਿਕ ਕਰਨ ਨਾਲ ਤੁਰੰਤ ਸਿਸਟਮ ਤੇ ਏਪੀਕੇ ਫਾਈਲ ਟਿਕਟੋਕ¸ਪ੍ਰੋ.ਏਪੀਕੇ ਦਰਜ ਹੋ ਜਾਂਦੀ ਹੁੰਦੀ ਹੈ ਜੋ ਕਿ as https://githubusercontent.com/ legitprime/੧੦gb/master/“iktok_pro.apk.
ਦਾ ਸਰੋਤ ਹੈ। ਜਦੋਂ ਲਿੰਕ ਤੇ ਕਲਿਕ ਕੀਤਾ ਜਾਂਦਾ ਹੈ ਤਾਂ ਇੱਕ ਸੁਨੇਹਾ ਪ੍ਰਦਰਸਤਿ ਹੁੰਦਾ ਹੈ ‘ਇਸ ਸਾਈਟ ਤੇ ਨਹੀਂ ਪਹੁੰਚਿਆ ਜਾ ਸਕਦਾ।’
ਲਓ ਜੀ! ਹੁਣ ਸੜਕਾਂ ‘ਤੇ ਨਹੀਂ ਚੱਲਣਗੀਆਂ ਬੱਸਾਂ!ਲੋਕ ਹੋਣਗੇ ਦੁਖੀ!ਸਰਕਾਰ ਨੂੰ ਪੈ ਰਹੀਆਂ ਨੇ ਲਾਹਨਤਾਂ||
ਵਿਭਾਗ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੰਬੰਧੀ ਬਹੁਤ ਸੁਚੇਤ ਰਹਿਣ ਅਤੇ ਸ਼ੱਕੀ ਲਿੰਕਾਂ ‘ਤੇ ਕਲਿੱਕ ਨਾ ਕਰਨ। ਜੇ ਉਹ ਕਿਸੇ ਵੀ ਸ਼ੋਸ਼ ਮੀਡੀਆ ਪਲੇਟਫਾਰਮ ਦੇ ਜਰੀਏ, ਜਾਅਲੀ ਐਪ ਸੰਬੰਧੀ ਕਿਸੇ ਵੀ ਸੰਦੇਸ ਨੂੰ ਪ੍ਰਾਪਤ ਕਰਦੇ ਹਨ, ਤਾਂ ਉਨ੍ਹਾਂ ਨੂੰ ਇਸ ਨੂੰ ਦੂਜਿਆਂ ਨੂੰ ਨਹੀਂ ਭੇਜਣਾ ਚਾਹੀਦਾ, ਪਰ ਤੁਰੰਤ ਇਸ ਨੂੰ ਡੀਲੀਟ ਕਰ ਦੇਣਾ ਚਾਹੀਦਾ ਹੈ। ਰਾਜ ਦੇ ਸਾਈਬਰ ਕ੍ਰਾਈਮ ਇਨਵੈਸਟੀਗੇਸਨ ਸੈਂਟਰ, ਬਿਊਰੋ ਆਫ ਇਨਵੈਸਟੀਗੇਸਨ, ਪੰਜਾਬ, ਨੇ ਅੱਗੇ ਕਿਹਾ ਹੈ ਕਿ ਅਜਿਹੇ ਲਿੰਕਾਂ ‘ਤੇ ਕਲਿੱਕ ਕਰਨਾ ਵਧੇਰੇ ਜੋਖਮ ਪੈਦਾ ਕਰਦਾ ਹੈ ਕਿਉਂਕਿ ਇਹ ਮਾਲਵੇਅਰ ਹੋ ਸਕਦਾ ਹੈ ਜੋ ਤੁਹਾਨੂੰ ਹੋਰ ਧੋਖਾਧੜੀ ਦਾ ਸ਼ਿਕਾਰ ਬਣਾ ਸਕਦਾ ਹੈ।
ਹੁਣ ਪੁਲਿਸ ਨਹੀਂ ਮਸਟਰ ਕਰਨਗੇ ਆਹ ਕੰਮ! ਕੈਪਟਨ ਸਰਕਾਰ ਨੇ ਦਿੱਤੀ ਵੱਡੀ ਪਾਵਰ
ਜਿਸ ਨਾਲ ਉਪਭੋਗਤਾ ਨੂੰ ਵਿੱਤੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧ ਵਿਚ ਕੋਈ ਵੀ ਜਾਣਕਾਰੀ ਸੈਂਟਰ ਦੀ ਈਮੇਲ ਆਈਡੀ ssp.cyber-pb0nic.in ‘ਤੇ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਵਿਭਾਗ ਨੂੰ ਅਜਿਹੀਆਂ ਧੋਖਾਧੜੀਆਂ ਸਬੰਧੀ ਕਾਰਵਾਈਆਂ ਵਿਚ ਸ਼ਾਮਲ ਅਪਰਾਧੀਆਂ ਵਿਰੁੱਧ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਦੇ ਯੋਗ ਬਣਾਇਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.