PunjabPunjabTop News

ਪੰਜਾਬ ਪੁਲਸ ਦੀਆਂ 144 ਗੱਡੀਆਂ ਦੀ ਖਰੀਦ ‘ਚ ਗੜਬੜੀ ਦੇ ਦੋਸ਼, DGP ਸਣੇ ਤਿੰਨ ਵਿਰੁੱਧ ਈਡੀ ਕੋਰਟ ‘ਚ ਪਟੀਸ਼ਨ


ਪੰਜਾਬ ਪੁਲਸ ਵੱਲੋਂ ਸਾਲ 2023 ਵਿਚ ਖਰੀਦੀਆਂ ਗਈਆਂ 144 ਟੋਇਟਾ ਹਿਲਕਸ (ਮੈਨੂਅਲ ਟ੍ਰਾਂਸਮਿਸ਼ਨ) ਗੱਡੀਆਂ ਦੀ ਖਰੀਦ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸੁਪਰੀਮ ਕੋਰਟ ਦੇ ਵਕੀਲ ਨਿਖਿਲ ਸਰਾਫ ਵੱਲੋਂ ਈਡੀ (ED) ਦੀ ਵਿਸ਼ੇਸ਼ ਪੀਐੱਮਐੱਲਏ ਅਦਾਲਤ ਵਿਚ ਦਾਇਰ ਕੀਤੀ ਗਈ ਇਕ ਪਟੀਸ਼ਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਪੁਲਸ ਨੇ ਹਰੇਕ ਗੱਡੀ ਨੂੰ ਬਾਜ਼ਾਰ ਦੀ ਕੀਮਤ ਨਾਲੋਂ 10.72 ਲੱਖ ਰੁਪਏ ਮਹਿੰਗੇ ਮੁੱਲ ‘ਤੇ ਖਰੀਦਿਆ ਹੈ। ਇਸ ਪਟੀਸ਼ਨ ਵਿਚ ਮੁੱਖ ਤੌਰ ‘ਤੇ ਤਿੰਨ ਸ਼ਖਸੀਅਤਾਂ ‘ਤੇ ਉਂਗਲ ਉਠਾਈ ਗਈ ਹੈ। ਜਿਸ ਵਿਚ ਪੰਜਾਬ ਦੇ ਕਾਰਜਕਾਰੀ ਡੀਜੀਪੀ ਗੌਰਵ ਯਾਦਵ, ਟੋਇਟਾ ਕਿਰਲੋਸਕਰ ਮੋਟਰਜ਼ ਦੇ ਐੱਮਡੀ ਮਾਸਾਕਾਜ਼ੂ ਯੋਸ਼ੀਮੁਰਾ, ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਪ੍ਰਵੀਨ ਸਿਨਹਾਸ਼ਾਮਲ ਹਨ। ਇਨ੍ਹਾਂ ਸਾਰਿਆਂ ‘ਤੇ ਭ੍ਰਿਸ਼ਟਾਚਾਰ, ਮਨੀ ਲਾਂਡਰਿੰਗ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਗੰਭੀਰ ਇਲਜ਼ਾਮ ਲਗਾਏ ਗਏ ਹਨ।ਪਟੀਸ਼ਨ ਵਿਚ ਇਹ ਦਲੀਲ ਦਿੱਤੀ ਗਈ ਹੈ ਕਿ ਜਦੋਂ ਸਰਕਾਰੀ ਪੱਧਰ ‘ਤੇ ਇੰਨੀ ਵੱਡੀ ਗਿਣਤੀ ਵਿਚ ਵਾਹਨ ਖਰੀਦੇ ਜਾਂਦੇ ਹਨ, ਤਾਂ ਨਿਯਮਾਂ ਅਨੁਸਾਰ ਵੱਡੀ ਛੋਟ (Discount) ਮਿਲਣੀ ਚਾਹੀਦੀ ਸੀ ਪਰ ਇਸ ਦੇ ਉਲਟ ਇਹ ਸੌਦਾ ਜਾਣਬੁੱਝ ਕੇ ਮਹਿੰਗਾ ਕੀਤਾ ਗਿਆ। ਅਦਾਲਤ ਨੇ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਸ਼ਿਕਾਇਤਕਰਤਾ ਨੂੰ ਇਸ ਮਾਮਲੇ ਵਿਚ ਸ਼ੁਰੂਆਤੀ ਸਬੂਤ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button