ਪੰਜਾਬ ਦੇ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਅਤੇ ਸੌੜੇ ਸਿਆਸੀ ਮਨਸੂਬਿਆਂ ਬਾਰੇ ਸੁਚੇਤ ਰਹਿਣ ਦੀ ਕੀਤੀ ਅਪੀਲ- ਅਮਨ ਅਰੋੜਾ
ਸੱਤਾਧਾਰੀ ਕਾਂਗਰਸ ‘ਤੇ ‘ਆਪ’ ਨੇ ਦਾਗੇ ਸਵਾਲ
ਚੋਣਾਂ ਤੋਂ ਪਹਿਲਾਂ ਪੰਜਾਬ ‘ਚ ਕਿਉਂ ਵਧ ਜਾਂਦਾ ਹੈ ਦੇਸ਼ ਵਿਰੋਧੀ ਤਾਕਤਾਂ ਦਾ ਖ਼ਤਰਾ? – ਅਮਨ ਅਰੋੜਾ
ਸਿੱਧੂ ਨੂੰ ਪੁੱਛਿਆ, ਕੀ ਕੈਪਟਨ ਦਾ ਗ੍ਰਹਿਮੰਤਰੀ ਬਣੇ ਰਹਿਣਾ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਸਹੀ ਹੈ?
ਚੰਡੀਗੜ੍ਹ:ਸਾਲ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਅੰਦਰ ਪੈਦਾ ਕੀਤੇ ਜਾ ਰਹੇ ਬਦ-ਅਮਨ ਮਾਹੌਲ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਵਾਲ ਚੁੱਕਿਆ ਹੈ ਕਿ ਚੋਣਾ ਤੋਂ ਐਨ ਪਹਿਲਾਂ ਹਰ ਵਾਰ ਪੰਜਾਬ, ਦੇਸ਼ ਵਿਰੋਧੀ ਤਾਕਤਾਂ ਦੇ ਨਿਸ਼ਾਨੇ ‘ਤੇ ਕਿਉਂ ਆ ਜਾਂਦਾ ਹੈ ਅਤੇ ਚੋਣਾ ਨਿੱਬੜਨ ਉਪਰੰਤ ਅਜਿਹੇ ਦੇਸ਼ ਵਿਰੋਧੀ ਤੱਤ ਕਿਹੜੀ ਖੁੱਡ ਵਿੱਚ ਵੜ ਜਾਂਦੇ ਹਨ, ਜੋ ਦੇਸ਼ ਅਤੇ ਸੂਬੇ ਦੀਆਂ ਖੂਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਲੱਭਦੇ ਹੀ ਨਹੀਂ?ਮੰਗਲਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਇਹ ਪ੍ਰਤੀਕਿਰਿਆ ਦਿੰਦਿਆਂ ਸੂਬੇ ਦੀ ਬਦਤਰ ਕਾਨੂੰਨ ਵਿਵਸਥਾ ਸਮੇਤ ਸੂਬਾ ਅਤੇ ਕੇਂਦਰ ਸਰਕਾਰ ਦੇ ਮਨਸੂਬਿਆਂ ਉੱਤੇ ਸਿੱਧੀ ਉਂਗਲ ਚੁੱਕੀ।
Kisan Bill 2020 : ਹੁਣ ਬੀਜੇਪੀ ਮੰਤਰੀ ਨੇ ਕਿਸਾਨਾਂ ਤੋਂ ਮੰਗੀ ਮੁਆਫੀ || D5 Channel Punjabi
ਅਮਨ ਅਰੋੜਾ ਨੇ ਕਿਹਾ, ”ਵਿਧਾਨ ਸਭਾ ਚੋਣਾਂ ‘ਚ ਮਹਿਜ਼ 6 ਮਹੀਨੇ ਬਚੇ ਹਨ। ਬਾਦਲਾਂ ਵਾਂਗ ਕਾਂਗਰਸ ਦੇ ਰਾਜ ‘ਚ ਵੀ ਕਾਨੂੰਨ ਵਿਵਸਥਾ ਬਦ ਤੋਂ ਬਦਤਰ ਹੀ ਰਹੀ ਹੈ। ਅਜਿਹੇ ਹਾਲਾਤ ‘ਚ ਬੇਸ਼ੱਕ ਜਨਤਾ ਦਾ ਸੂਬਾ ਸਰਕਾਰ ਤੋਂ ਪੂਰੀ ਤਰਾਂ ਵਿਸ਼ਵਾਸ ਉੱਠ ਚੁੱਕਿਆ ਹੈ, ਪਰੰਤੂ ਪੰਜਾਬ ਦੇ ਲੋਕਾਂ ਅੱਗੇ ਸਿਰ-ਝੁਕਦਾ ਹੈ, ਜਿਨਾਂ ਨੇ ਬਦਤਰ ਕਾਨੂੰਨ ਵਿਵਸਥਾ ਦੇ ਬਾਵਜੂਦ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਆਪਣੇ ਬਲਬੂਤੇ ਮਜ਼ਬੂਤ ਰੱਖਿਆ ਹੋਇਆ ਹੈ।”
ਉਨਾਂ ਅੱਗੇ ਕਿਹਾ ਕਿ ਚਿੰਤਾਜਨਕ ਗੱਲ ਇਹ ਹੈ ਕਿ ਕਾਲੇ ਦੌਰ ਤੋਂ ਬਾਅਦ ਪੰਜਾਬ ਅੰਦਰ ਜਦ ਵੀ ਆਮ ਚੋਣਾ ਹੁੰਦੀਆਂ ਹਨ, ਉਸ ਤੋਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਅਖ਼ਬਾਰਾਂ-ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ। ਜਿਸ ਨਾਲ ਸੰਤਾਪ ਹੰਢਾ ਚੁੱਕੇ ਪੰਜਾਬੀਆਂ ਦੇ ਮਨਾਂ ‘ਚ ਭੈਅ ਪੈਦਾ ਹੋਣਾ ਸੁਭਾਵਿਕ ਹੈ।
ਕਾਨੂੰਨ ਹੋਣਗੇ ਵਾਪਿਸ? ਚਾਰੇ ਪਾਸੇ ਖੁਸ਼ੀ ਦਾ ਮਾਹੌਲ || D5 Channel Punjabi
ਅਮਨ ਅਰੋੜਾ ਨੇ ਕਿਹਾ, ”ਮੁੱਖ ਮੰਤਰੀ ਹਮੇਸ਼ਾਂ ਦੇਸ਼ ਵਿਰੋਧੀ ਤਾਕਤਾਂ ਦੇ ਹਵਾਲੇ ਨਾਲ ਸੂਬੇ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਖ਼ਤਰੇ ਦਾ ਖ਼ਦਸਾ ਪ੍ਰਗਟਾਉਂਦੇ ਰਹਿੰਦੇ ਹਨ। ਪਿਛਲੇ 10 ਕੁ ਦਿਨਾਂ ‘ਚ ਇਹ ਖ਼ਦਸਾ 2-3 ਵਾਰ ਦੁਹਰਾਇਆ ਜਾ ਚੁੱਕਾ ਹੈ। ਸਰਹੱਦ ਪਾਰੋਂ ਡਰੋਨ ਰਾਹੀਂ ਆਤੰਕੀ ਗਤੀਵਿਧੀਆਂ ਦੀਆਂ ਖ਼ਬਰਾਂ ਛਪ ਰਹੀਆਂ। ਗ੍ਰਨੇਡ ਬਰਾਮਦ ਹੋ ਰਹੇ ਹਨ ਅਤੇ ਦੇਸ਼ ਵਿਰੋਧੀ ਤੱਤਾਂ ਦੀਆਂ ਗ੍ਰਿਫ਼ਤਾਰੀਆਂ ਵੀ ਹੋ ਰਹੀਆਂ ਹਨ। ਅਜਿਹੀਆਂ ਦਹਿਸ਼ਤੀ ਸੁਰਖ਼ੀਆਂ ਦੀ ਦਿਨ- ਬ-ਦਿਨ ਵਧ ਰਹੀ ਗਿਣਤੀ ਹੋਰ ਵੀ ਵੱਧ ਚਿੰਤਾਜਨਕ ਹੈ, ਕਿਉਂਕਿ ਅਸੰਬਲੀ ਚੋਣਾ ‘ਚ ਮਹਿਜ 6 ਮਹੀਨਿਆਂ ਦਾ ਸਮਾਂ ਰਹਿ ਗਿਆ ਹੈ।
ਲਓ ਸਿੱਧੂ ਨੇ ਕਰਤਾ ਟਿਕਟਾਂ ਦਾ ਐਲਾਨ, ਪਿੱਛੇ ਕਰਤੇ ਵੱਡੇ-ਵੱਡੇ ਲੀਡਰ || D5 Channel Punjabi
ਵਿਧਾਇਕ ਅਰੋੜਾ ਨੇ ਕਿਹਾ, ” ਦੇਸ਼ ਦੀ ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ। ਦੇਸ਼ ਵਿਰੋਧੀ ਤਾਕਤਾਂ ‘ਤੇ ਹਮੇਸ਼ਾ ਪੈਨੀ ਨਜ਼ਰ ਰੱਖਣਾ ਸਾਡੀਆਂ ਸੂਬਾ ਅਤੇ ਕੇਂਦਰੀ ਏਜੰਸੀਆਂ ਦੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਹਰੇਕ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਰਕਾਰੀ ਤੰਤਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ, ਪਰੰਤੂ ਚੋਣਾਂ ਤੋਂ ਪਹਿਲਾਂ ਇੱਕ ਖ਼ਾਸ ਸ਼ੈਲੀ ‘ਚ ਉਪਜਦਾ ਡਰ ਅਤੇ ਭੈਅ ਦਾ ਮਾਹੌਲ ਹਜ਼ਮ ਨਹੀਂ ਹੋ ਰਿਹਾ ਅਤੇ ਕਈ ਤਰਾਂ ਦੇ ਸ਼ੱਕ- ਸ਼ੰਕੇ ਪੈਦਾ ਕਰ ਰਿਹਾ ਹੈ। ਇਸ ਲਈ ਹਰੇਕ ਨਾਗਰਿਕ ਦਾ ਅਜਿਹੀਆਂ ਘਟਨਾਵਾਂ ਅਤੇ ਖ਼ਬਰਾਂ ਬਾਰੇ ਸੁਚੇਤ ਅਤੇ ਚੌਕੰਨਾ ਰਹਿਣਾ ਹੋਰ ਵੀ ਜ਼ਰੂਰੀ ਹੋ ਗਿਆ ਹੈ।”
Farmers Protest : ਬਾਰਡਰ ‘ਤੇ ਹੰਗਾਮਾ, ਸੜਕ ‘ਤੇ ਆਏ ਹਜ਼ਾਰਾਂ ਕਿਸਾਨ D5 Channel Punjabi
ਅਰੋੜਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਸਪੱਸ਼ਟੀਕਰਨ ਮੰਗਿਆ, ”ਬਤੌਰ ਗ੍ਰਹਿਮੰਤਰੀ ਦੱਸੋ ਕਿ ਚੋਣਾ ਤੋਂ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਦੇ ਸਰਗਰਮ ਹੋਣ ਪਿੱਛੇ ਸੂਬੇ ਅਤੇ ਕੇਂਦਰ ਦੇ ਸੁਰੱਖਿਆ ਅਤੇ ਖੂਫੀਆ ਤੰਤਰ ਦੀ ਅਸਫ਼ਲਤਾ ਅਤੇ ਕਮਜ਼ੋਰੀ ਹੈ, ਜਾਂ ਫਿਰ ਇਹ ਲੋਕਾਂ ਦੇ ਮਨਾਂ ‘ਚ ਦਹਿਸ਼ਤ/ਡਰ ਪੈਦਾ ਕਰਨ ਦੀ ਸਿਆਸੀ ਗਿਣੀ-ਮਿਥੀ ਸਾਜ਼ਿਸ਼ ਹੈ?ਉਨਾਂ ਸੱਤਾਧਾਰੀ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਸਾਢੇ 4 ਸਾਲਾਂ ਬਾਅਦ ਵੀ ਮੌੜ ਬੰਬ ਬਲਾਸਟ ਦੇ ਪੀੜਤਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਦਾ ਖੁਰਾ-ਖੋਜ ਲੱਭਣ ‘ਚ ਪੂਰੀ ਤਰਾਂ ਫ਼ੇਲ ਰਹੇ ਕੈਪਟਨ ਅਮਰਿੰਦਰ ਸਿੰਘ ਦਾ ਗ੍ਰਹਿ-ਮੰਤਰੀ ਬਣੇ ਰਹਿਣਾ ਪੰਜਾਬ ਅਤੇ ਦੇਸ਼ ਦੀ ਸੁਰੱਖਿਆ ਲਈ ਸਹੀ ਹੈ?
ਕਸੂਤਾ ਫਸਿਆ ਪੰਜਾਬੀ ਗਾਇਕ Singga, ਹੋਵੇਗੀ ਗ੍ਰਿਫ਼ਤਾਰੀ D5 Channel Punjabi
ਵਿਧਾਇਕ ਅਮਨ ਅਰੋੜਾ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਬਾਦਲਾਂ ਦੀ ਮਿਲੀਭੁਗਤ ਕਰਕੇ ਮੌੜ ਬੰਬ ਕਾਂਡ ਦੀ ਜਾਂਚ ਜਾਣ-ਬੁੱਝ ਕੇ ਸਿਰੇ ਨਹੀਂ ਚੜਾਈ ਗਈ। ਅਰੋੜਾ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਸਮੇਤ ਦੇਸ਼ ਵਿਰੋਧੀ ਤਾਕਤਾਂ ਨੂੰ ਸਬਕ ਸਿਖਾਉਣ ਦੀਆਂ ਬੜਕਾਂ ਮਾਰਦੇ ਰਹਿੰਦੇ ਹਨ, ਦੂਜੇ ਪਾਸੇ ਆਪਣੇ ਸਰਹੱਦੀ ਸੂਬੇ ਦੀ ਦਿਨ ਪ੍ਰਤੀ ਦਿਨ ਨਿਘਰਦੀ ਜਾ ਰਹੀ ਕਾਨੂੰਨ ਵਿਵਸਥਾ ਨੂੰ ਬਤੌਰ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਸੁਧਾਰਨ ‘ਚ ਬੁਰੀ ਤਰਾਂ ਫ਼ੇਲ ਰਹੇ ਹਨ।
Farmers Protestਜਥੇਬੰਦੀਆਂ ਨੇ ਘੇਰ ਲਿਆ ਕੈਪਟਨ ਦਾ ਮੰਤਰੀ, ਸੜਕ ‘ਤੇ ਹੀ ਲਾਤੀ ਸਵਾਲਾਂ ਦੀ ਝੜੀ D5 Channel Punjabi
ਅਮਨ ਅਰੋੜਾ ਨੇ ਸ਼ਰੇਆਮ ਹੁੰਦੀਆਂ ਜਾਨਲੇਵਾ ਗੈਂਗਵਾਰਾਂ, ਬਲਾਤਕਾਰਾਂ, ਚੋਰੀਆਂ, ਡਿਕੈਤੀਆਂ, ਫਿਰੌਤੀਆਂ ਅਤੇ ਬਦਅਮਨੀ ਦੀਆਂ ਹੋਰ ਘਟਨਾਵਾਂ ਵੱਲ ਮੁੱਖ ਮੰਤਰੀ ਦਾ ਧਿਆਨ ਦਿਵਾਉਂਦੇ ਹੋਏ ਕਿਹਾ ਕਿ ਉਹ (ਕੈਪਟਨ) ਹੁਣ ਫੌਜੀ ਨਹੀਂ ਹਨ, ਜੋ ਸਿਰਫ਼ ਸਰਹੱਦ ਪਾਰ ਦੀਆਂ ਬਾਹਰੀ ਤਾਕਤਾਂ ਨਾਲ ਹੀ ਨਜਿੱਠਣਗੇ। ਹੁਣ ਉਹ ਇੱਕ ਸਰਹੱਦੀ ਸੂਬੇ ਦੇ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਹਨ, ਸੂਬੇ ਦੀ ਅੰਦਰੂਨੀ ਕਾਨੂੰਨ ਵਿਵਸਥਾ ਨੂੰ ਸਹੀ ਰੱਖਣਾ ਉਨਾਂ (ਕੈਪਟਨ) ਦੀ ਮੁਢਲੀ ਜ਼ਿੰਮੇਵਾਰੀ ਹੈ, ਜਿਸ ਨੂੰ ਉਹ ਨਿਭਾ ਨਹੀਂ ਰਹੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.