Breaking NewsD5 specialNewsPunjabTop News

‘ਪਾਕਿਸਤਾਨ ਵਾਂਗ ਭਾਰਤ ਸਰਕਾਰ ਵੀ ਵੱਡਾ ਦਿਲ ਕਰਕੇ ਕਰਤਾਰਪੁਰ ਲਾਂਘਾ ਖੋਲ੍ਹੇ’

ਅੰਮ੍ਰਿਤਸਰ : ਬਹੁਤ ਹੀ ਖੁਸੀ ਵਾਲੀ ਗੱਲ ਹੈ ਕਿ ਪਾਕਿਸਤਾਨ ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਰਾਹ ਪੱਧਰਾ ਕੀਤਾ ਹੈ। ਪਾਕਿਸਤਾਨ ਵਾਂਗ ਭਾਰਤ ਸਰਕਾਰ ਵੀ ਵੱਡਾ ਦਿਲ ਕਰ ਕੇ ਕਰਤਾਰਪੁਰ ਲਾਂਘਾ ਖੋਲ੍ਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਗਿ. ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਵਿਡ-19 ਦੌਰਾਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।

🔴LIVE :ਸੁਪਰੀਮ ਕੋਰਟ ਦਾ ਵੱਡਾ ਫੈਸਲਾ,ਖਤਮ ਹੋਵੇਗਾ ਅੰਦੋਲਨ ! ਭਾਜਪਾ ਨੂੰ ਝਟਕਾ ! ਕੋਰਟ ਨੇ ਦਿੱਤਾ ਅਲਟੀਮੇਟਮ !

ਇਸ ਲਈ ਸਿਹਤ ਵਿਭਾਗ ਵੱਲੋਂ ਕੀਤੀਆਂ ਹਦਾਇਤਾਂ ਲਾਗੂ ਕਰਵਾ ਕੇ ਉਸ ਦੀ ਪਾਲਣਾ ਕਰਵਾ ਲੈਣੀ ਚਾਹੀਦੀ ਹੈ ਪਰ ਦੂਸਰੇ ਮੰਦਰ, ਗੁਰਦੁਆਰਿਆਂ ਦੀ ਤਰ੍ਹਾਂ ਕਰਤਾਰਪੁਰ ਕੋਰੀਡੋਰ ਵੀ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ 22 ਸਤੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਜਾ ਰਿਹਾ ਹੈ, ਜਿਸ ਕਾਰਨ ਸੰਗਤਾਂ ’ਚ ਉਤਸ਼ਾਹ ਹੈ ਕਿ ਉਹ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਦੀਦਾਰੇ ਕਰਨ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਇਹ ਸਭ ਸਰਕਾਰਾਂ ਦੇ ਮਨ ‘ਚ ਹੀ ਹੈ ਕਿ ਕੋਰੀਡੋਰ ਨਹੀਂ ਖੋਲ੍ਹਣਾ, ਜੇਕਰ ਖੁੱਲ੍ਹ ਜਾਵੇ ਤਾਂ ਇਸ ਨਾਲ ਜਿੱਥੇ ਆਪਸੀ ਰਿਸ਼ਤੇ ਮਜ਼ਬੂਤ ਹੋਣ ਦੇ ਨਾਲ ਭਾਈਚਾਰਕ ਸਾਂਝ ਬਣੇਗੀ, ਓਥੇ ਵਪਾਰ ਵੀ ਵਧੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button