Press ReleasePunjabTop News

ਪੰਜਾਬ ਦੇ ਮੁੱਖ ਮੰਤਰੀ ਨੇ ਜਾਣ ਬੁੱਝ ਕੇ ਸੁਪਰੀਮ ਕੋਰਟ ਵਿਚ ਸੀਨੀਅਰ ਵਕੀਲ ਖੜ੍ਹਾ ਨਹੀਂ ਕੀਤਾ ਤਾਂ ਜੋ ਪੰਜਾਬ ਦਾ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦਾ ਕੇਜਰੀਵਾਲ ਦਾ ਟੀਚਾ ਪੂਰਾ ਹੋ ਸਕੇ : ਅਕਾਲੀ ਦਲ

ਮੁੱਖ ਮੰਤਰੀ ਸਰਬ ਪਾਰਟੀ ਮੀਟਿੰਗ ਸੱਦ ਕੇ ਐਸ ਵਾਈ ਐਲ ਬਾਰੇ ਆਪ ਦੇ ਸਟੈਂਡ ਨੂੰ ਜਨਤਕ ਕਰਨ : ਪ੍ਰੋ. ਚੰਦੂਮਾਜਰਾ, ਡਾ. ਚੀਮਾ

ਆਪ ਦੇ ਵਿਧਾਇਕ ਵੀ ਐਸ ਵਾਈ ਐਲ ਬਾਰੇ ਆਪਣਾ ਸਟੈਂਡ ਸਪਸ਼ਟ ਕਰਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਜਾਣ ਬੁੱਝ ਕੇ ਐਸ ਵਾਈ ਐਲ ਮਾਮਲੇ ਵਿਚ ਸੁਪਰੀਮ ਕੋਰਟ ਵਿਚ ਪੰਜਾਬ ਲਈ ਸੀਨੀਅਰ ਵਕੀਲ ਖੜ੍ਹਾ ਨਹੀਂ ਕੀਤਾ ਤਾਂ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਦਰਿਆਈ ਪਾਣੀ ਹਰਿਆਣਾ ਤੇ ਦਿੱਲੀ ਨੂੰ ਦੇਣ ਦਾ ਟੀਚਾ ਪੂਰਾ ਹੋ ਸਕੇ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਦੋਂ ਤੋਂ ਐਸ ਵਾਈ ਐਲ ਕੇਸ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਚਲ ਰਹੀ ਹੈ, ਇਹ ਪਹਿਲੀ ਵਾਰ ਹੈ ਕਿ ਪੰਜਾਬ ਸਰਕਾਰ ਨੇ ਕੇਸ ਲਈ ਕੋਈ ਸੀਨੀਅਰ ਵਕੀਲ ਖੜ੍ਹਾ ਨਹੀਂ ਕੀਤਾ।

ਹੁਣ ਨਹੀਂ ਬੈਂਸ ਆਉਂਦਾ ਬਾਹਰ, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ | D5 Channel Punjabi

ਉਹਨਾਂ ਕਿਹਾ ਕਿ ਸੂਬੇ ਦੇ ਐਡਵੋਕੇਟ ਜਨਰਲ ਨੂੰ ਵੀ ਇਸ ਕੰਮ ਵਿਚ ਨਹੀਂ ਲਿਆਂਦਾ ਗਿਆ। ਉਹਨਾਂ ਕਿਹਾ ਕਿ ਇਹ ਸਪਸ਼ਟ ਹੈ ਕਿ ਅਜਿਹਾ ਸਭ ਦਿੱਲੀ ਵਿਚ ਹਾਈ ਕਮਾਂਡ ਦੇ ਇਸ਼ਾਰੇ ’ਤੇ ਕੀਤਾ ਗਿਆ ਤਾਂ ਜੋ ਪੰਜਾਬ ਦੇ ਖਿਲਾਫ ਇਕਪਾਸੜ ਫੈਸਲਾ ਲਿਆ ਜਾ ਸਕੇ।
ਅਕਾਲੀ ਆਗੂਆਂ ਨੇ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਸ੍ਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ’ਤੇ ਇਕ ਤੋਂ ਬਾਅਦ ਇਕ ਪੰਜਾਬ ਵਿਰੋਧੀ ਸਟੈਂਡ ਕਿਉਂ ਲੈ ਰਹੇ ਹਨ।

Bathinda : MLA ਨੇ ਅਚਾਨਕ ਮਾਰੀ Raid, ਕਿਸਾਨਾਂ ਨਾਲ ਪਿਆ ਪੇਚਾ, Police ’ਤੇ ਹੋਈ ਕਾਰਵਾਈ | D5 Channel Punjabi

ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿਚ ਪੰਜਾਬ ਦਾ ਸਪਸ਼ਟ ਸਟੈਂਡ ਵੀ ਨਹੀਂ ਦੱਸਿਆ ਕਿ ਇਸਦਾ ਰਾਈਪੇਰੀਅਨ ਕਾਨੂੰਨ ਤਹਿਤ ਆਪਣੇ ਦਰਿਆਈ ਪਾਣੀਆਂ ਤੇ ਪਹਿਲਾ ਤੇ ਅੰਤਿਮ ਹੱਕ ਬਣਦਾ ਹੈ ਅਤੇ ਇਸ ਮਾਮਲੇ ’ਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਇਹਨਾਂ ਆਗੂਆਂ ਨੇ ਕਿਹਾ ਕਿ ਬਜਾਏ ਅਜਿਹਾ ਕਰਨ ਦੇ ਪੰਜਾਬ ਸਰਕਾਰ ਨੇ ਹਰਿਆਣਾ ਦੇ ਹਮਰੁਤਬਾ ਨਾਲ ਗੱਲਬਾਤ ਕਰਨ ਵਾਸਤੇ ਸਹਿਮਤੀ ਦੇ ਦਿੱਤੀ ਜੋ ਇਸ ਅਹਿਮ ਮਾਮਲੇ ’ਤੇ ਸੂਬੇ ਦੇ ਸਟੈਂਡ ਨਾਲ ਧਰੋਹ ਕਮਾਉਣ ਬਰਾਬਰ ਹੈ ਜਦੋਂ ਕਿਇਹ ਮਾਮਲਾ ਪਜੰਾਬ ਦੇ ਕਿਸਾਨਾਂ ਤੇ ਇਸਦੇ ਅਰਥਚਾਰੇ ਦੇ ਭਵਿੱਖ ਨਾਲ ਜੁੜਿਆ ਹੈ।

Moosewala ਦੇ ਕਤਲ ਵਾਲੀ Thar, ਅਸਲ ਮਾਲਕ ਨੇ ਲਿਆ ਵੱਡਾ ਫੈਸਲਾ, ਫੈਨਜ਼ ਲਈ ਵੱਡੀ ਖੁਸ਼ਖਬਰੀ | D5 Channel Punjabi

ਪ੍ਰੋ. ਚੰਦੂਮਾਜਰਾ ਨੇ ਇਹ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਇਸ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਸੱਦ ਕੇ ਇਸ ਅਹਿਮ ਮਾਮਲੇ ’ਤੇ ਆਪ ਦੇ ਸਟੈਂਡ ਤੋਂ ਪੰਜਾਬੀਆਂ ਨੂੰ ਜਾਣੂ ਕਰਵਾਉਣ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਹਰਿਆਣਾ ਗਏ ਸਨ ਜਿਹਥੇ ਉਹ ਸ੍ਰੀ ਕੇਜਰੀਵਾਲ ਦੇ ਅਧੀਨ ਅਤੇ ਆਪ ਦੇ ਐਮ ਪੀ ਸ੍ਰੀ ਸੁਸ਼ੀਲ ਗੁਪਤਾ ਦੇ ਅਧੀਨ ਕੰਮ ਕਰਦੇ ਰਹੇ ਜਦੋਂ ਕਿ ਸ੍ਰੀ ਗੁਪਤਾ ਨੇ ਹਰਿਆਣਾ ਦੇ ਲੋਕਾਂ ਨੂੰ ਗਰੰਟੀ ਦਿੱਤੀ ਹੈ ਕਿ ਸੂਬੇ ਵਿਚ ਆਪ ਸਰਕਾਰ ਬਣਨ ’ਤੇ ਐਸ ਵਾਈ ਐਲ ਨਹਿਰ ਰਾਹੀਂ ਹਰਿਆਣਾ ਨੂੰ ਪਾਣੀ ਮਿਲੇਗਾ।

SYL Issue : ਅਕਾਲੀ ਲੈ ਗਏ ਸਟੈਂਡ, ਹੁਣ ਨਹੀਂ ਹਟਦੇ ਪਿੱਛੇ, ਜਾਨਾਂ ਦੇਣ ਲਈ ਬੈਠੇ ਨੇ ਤਿਆਰ | D5 Channel Punjabi

ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਦੀ ਕਾਰਵਾਈ ਨਾਲ ਪੰਜਾਬੀਆਂ ਨੂੰ ਇਹ ਸੰਕੇਤ ਗਿਆ ਹੈ ਕਿ ਉਹ ਸੂਬੇ ਦੀ ਪਿੱਠ ਵਿਚ ਛੁਰਾ ਮਾਰਨ ਵਾਸਤੇ ਤਿਆਰ ਹਨ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਮਾਮਲੇ ’ਤੇ ਆਪਣਾ ਸਟੈਂਡ ਸਪਸ਼ਟ ਨਹੀਂ ਕਰਦੇ ਤਾਂ ਅਕਾਲੀ ਦਲ ਜਲਦੀ ਹੀ ਜਾਗੋ ਪੰਜਾਬ ਲਹਿਰ ਰਾਹੀਂ ਪੰਜਾਬੀਆਂ ਨੂੰ ਸੰਗਠਿਤ ਕਰਨ ਵਾਸਤੇ ਮੁਹਿੰਮ ਵਿੱਢੇਗਾ ਤੇ ਸਰਕਾਰ ਨੂੰ ਸੂਬੇ ਦੇ ਲੋਕਾਂ ਦੀਆਂ ਭਾਵਨਾਵਾਂ ਸੁਣਨ ਵਾਸਤੇ ਮਜਬੂਰ ਕਰ ਦੇਵੇਗਾ।

Bharat Bhushan Ashu ਨੂੰ ਵੱਡਾ ਝਟਕਾ, ਅਦਾਲਤ ਨੇ ਸੁਣਾਇਆ ਐਸਾ ਫੈਸਲਾ, ਕਾਂਗਰਸੀਆਂ ਨੂੰ ਪਈ ਬਿਪਤਾ

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਥੇ ਮੁੱਖ ਮੰਤਰੀ ਸੌਦੇਬਾਜ਼ੀ ਵਾਸਤੇ ਤਿਆਰ ਹਨ, ਉਥੇ ਹੀ ਆਪ ਵਿਧਾਇਕਾਂ ਨੂੰ ਇਸ ਅਹਿਮ ਮਾਮਲੇ ’ਤੇ ਸਟੈਂਡ ਸਪਸ਼ਟ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬੀਆਂ ਨੇ ਆਪ ਨੂੰ ਵੱਡਾ ਬਹੁਮਤ ਦਿੱਤਾ ਹੈ ਤੇ ਇਸਦੇ 92 ਵਿਧਾਇਕ ਚੁਣੇ ਹਨ। ਉਹਨਾਂ ਕਿਹਾ ਕਿ ਇਹ ਵਿਧਾਇਕ ਲੋਕਾਂ ਨੂੰ ਜਵਾਬਦੇਹ ਹਨ ਅਤੇ ਇਹਨਾਂ ਨੂੰ ਆਪ ਅਤੇ ਸ੍ਰੀ ਭਗਵੰਤ ਮਾਨ ਦੇ ਨੌਕਰਾਂ ਵਾਂਗ ਵਿਹਾਰ ਨਹੀਂ ਕਰਨਾ ਚਾਹੀਦਾ ਬਲਕਿ ਪੰਜਾਬੀਆਂ ਦੀ ਆਵਾਜ਼ ਬਣਨਾ ਚਾਹੀਦਾ ਹੈ।

ਕੇਂਦਰ ਨੇ ਲਿਆ ਵੱਡਾ ਫੈਸਲਾ! ਕੈਪਟਨ ਨੂੰ ਮਿਲੀ ਵੱਡੀ ਜ਼ਿੰਮੇਵਾਰੀ? ਸਰਕਾਰ ਕੁੜਿੱਕੀ ’ਚ, ਮਾਮਲਾ ਅਦਾਲਤ ’ਚ

ਇਹਨਾਂ ਆਗੂਆਂ ਨੇ ਮੁੱਖ ਮੰਤਰੀ ਨੁੰ ਚੇਤਾਵਨੀ ਦਿੱਤੀ ਕਿ ਉਹ ਇਤਿਹਾਸ ਨਾ ਦੁਹਰਾਉਣ ਜਿਸ ਨਾਲ ਸੂਬੇ ਵਿਚ ਬੇਚੈਨੀ ਪੈਦਾ ਹੋਵੇਗੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ੍ਰੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਅੱਗੇ ਸਮਰਪਣ ਕਰ ਦਿੱਤਾ ਸੀ ਜਿਸ ਨਾਲ ਐਸ ਵਾਈ ਐਲ ਨਹਿਰ ਤਿਆਰ ਕਰਨ ਦਾ ਆਧਾਰ ਤਿਆਰ ਹੋਇਆ ਤੇ ਫਿਰ ਬੇਚੈਨੀ ਪੈਦਾ ਹੋਈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ੍ਰੀ ਭਗਵੰਤ ਮਾਨ ਵੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਉਸੇ ਤਰੀਕੇ ਦਬਾਅ ਹੇਠ ਹਨ।

Ludhiana ASI News : ASI ਨੇ ਕੱਢਿਆ ਸੜਕ ’ਤੇ ਜਲੂਸ, ਕੱਢੀਆਂ ਟਕੇ- ਟਕੇ ਦੀਆਂ ਗਾਲਾਂ | D5 Channel Punjabi

ਆਗੂਆਂ ਨੇ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਸਟੈਂਡ ਮੁੜ ਦੁਹਰਾਇਆ ਕਿ ਪਾਣੀ ਦੀ ਇਕ ਬੂੰਦ ਵੀ ਸੂਬੇ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਐਸ ਵਾਈ ਐਲ ਨਹਿਰ ਮਾਮਲਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ ਜਿਹਨਾਂ ਨੇ 2016 ਵਿਚ ਬਿੱਲ ਪਾਸ ਕਰ ਕੇ ਨਹਿਰ ਦੀ ਜ਼ਮੀਨ ਕਿਸਾਨਾਂ ਨੁੰ ਮੁਫਤ ਵਾਪਸ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਨਾ ਤਾਂ ਹੁਣ ਇਹ ਨਹਿਰ ਰਹੀ ਹੈ ਤੇ ਨਾ ਇਸ ਵਿਚ ਦੇਣ ਵਾਸਤੇ ਪਾਣੀ ਬੱਚਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button