ਪੰਜਾਬ ਦੇ ਮਰੀਜਾਂ ਲਈ ਮਾੜੀ ਖ਼ਬਰ ਕੈਪਟਨ ਸਰਕਾਰ ਤੋਂ ਨਾਰਾਜ਼ ਹੋਏ ਡਾਕਟਰਾਂ ਨੇ ਕੀਤਾ ਵੱਡਾ ਐਲਾਨ
ਬਰਨਾਲਾ : ਪੰਜਾਬ ਸਰਕਾਰ ਵੱਲੋਂ ਡਾਕਟਰਾਂ ਲਈ ਲਾਗੂ ਕੀਤੇ ਗਏ ਕਾਨੂੰਨ ਦੇ ਵਿਰੋਧ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਬੁਲਾਵੇ ‘ਤੇ ਬਰਨਾਲਾ ਜ਼ਿਲ੍ਹੇ ਦੇ ਸਾਰੇ ਪ੍ਰਾਈਵੇਟ ਡਾਕਟਰ ਹੜਤਾਲ ‘ਤੇ ਗਏ ਹਨ। ਡਾਕਟਰਾਂ ਨੇ ਕਿਹਾ ਕਿ ਕਾਨੂੰਨ ਲਾਗੂ ਹੋਣ ਤੋਂ ਬਾਅਦ ਮਰੀਜਾਂ ਲਈ ਇਲਾਜ਼ ਮਹਿੰਗਾ ਹੋ ਜਾਵੇਗਾ। ਇਸ ਮਾਮਲੇ ‘ਤੇ ਜਾਣਕਾਰੀ ਦਿੰਦੇ ਹੋਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਡਾ.ਆਰਸੀ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਐਕਟ ‘ਚ ਡਾਕਟਰਾਂ ਦੀ ਰਾਏ ਨਹੀਂ ਲਈ ਗਈ ਅਤੇ ਡਾਕਟਰ ਇਸ ਐਕਟ ਦੇ ਖਿਲਾਫ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਗਏ ਐਕਟ ਵਿੱਚ ਡਾਕਟਰਾਂ ਨੂੰ ਹਸਪਤਾਲ ਲਈ ਬੁਨਿਆਦੀ ਢਾਂਚੇ ਦਾ ਇੰਤਜ਼ਾਮ ਕਰਨਾ ਪਵੇਗਾ।
Chocolate ਤੇ Fastfood ਦੇ ਨੁਕਸਾਨ ਸੁਣੇ ਹੋਣਗੇ, ਪਰ ਹੁਣ ਸੁਣੋ ਵੱਡੇ ਫ਼ਾਇਦੇ, ਦੇਖੋ ਖਾ ਕੇ ਕਿਵੇਂ ਰਹੋਗੇ ਫ਼ਿੱਟ
ਜਿਸਦੇ ਨਾਲ ਡਾਕਟਰਾਂ ਦਾ ਮੌਜੂਦਾ ਸਟਾਫ ਬੇਰੁਜ਼ਗਾਰ ਹੋ ਜਾਵੇਗਾ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਐਕਟ ਨਾਲ ਡਾਕਟਰਾਂ ਦੀ ਲਾਗਤ ਵੱਧ ਜਾਵੇਗੀ ਅਤੇ ਇਸਦੇ ਸਾਰੇ ਖਰਚੇ ਦਾ ਭਾਰ ਮਰੀਜਾਂ ‘ਤੇ ਪਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਪੂਰੇ ਪੰਜਾਬ ਦੇ ਪ੍ਰਾਈਵੇਟ ਡਾਕਟਰ ਹੜਤਾਲ ‘ਤੇ ਹਨ ਅਤੇ ਸਿਰਫ ਸਰਕਾਰੀ ਹਸਪਤਾਲ ‘ਚ ਹੀ ਓਪੀਡੀ ਖੁੱਲੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਇਹ ਐਕਟ ਵਾਪਸ ਨਾ ਲਿਆ ਤਾਂ 30 ਜੂਨ ਤੋਂ 3 ਦਿਨਾਂ ਹੜਤਾਲ ਪੂਰੇ ਪੰਜਾਬ ਦੇ ਡਾਕਟਰਾਂ ਵੱਲੋਂ ਕੀਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.