Press ReleasePunjabTop News

ਪੰਜਾਬ ਦੇ ਬਜਟ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਲਈ 80 ਕਰੋੜ ਰੁਪਏ ਦੀ ਸੌਗਾਤ : ਹਰਜੋਤ ਸਿੰਘ ਬੈਂਸ

ਹਲਕੇ ਦੇ ਵੱਖ ਵੱਖ ਖੇਤਰਾਂ ਵਿਚ ਜਲ ਸਪਲਾਈ ਸਬੰਧੀ ਮੰਗਾਂ ਦਾ ਹੋਵੇਗਾ ਨਿਪਟਾਰਾ

ਸ੍ਰੀ ਅਨੰਦਪੁਰ ਸਾਹਿਬ/ ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਅੱਜ ਵਿੱਤੀ ਵਰ੍ਹੇ 2023 -24 ਲਈ ਪੇਸ਼ ਕੀਤੇ ਗਏ ਬਜ਼ਟ ਵਿਚ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਦੇ ਵੱਖ ਵੱਖ ਖੇਤਰਾਂ ਦੀ ਸਿੰਚਾਈ ਸੁਵਿਧਾਵਾਂ ਨੂੰ ਬਿਹਤਰ ਬਨਾਉਣ ਲਈ 80 ਕਰੋੜ ਰੁਪਏ ਰੱਖੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਚੰਗਰ ਇਲਾਕੇ ਦੇ ਹਰ ਖੇਤ ਤੱਕ ਪਾਣੀ ਪੁਜਦਾ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ ਸੀ ਜਿਸ ਨੂੰ ਅੱਜ ਬੂਰ ਪੈ ਗਿਆ ਹੈ।

ਉਨ੍ਹਾਂ ਕਿਹਾ ਕਿ ਅਨੰਦਪੁਰ ਸਾਹਿਬ ਹਲਕੇ ਵਿਚੋਂ ਦੋ ਨਹਿਰਾਂ, ਇਕ  ਦਰਿਆ ਅਤੇ ਅਨੇਕਾਂ ਖੱਡਾਂ ਦੇ ਬਾਵਜੂਦ ਸਾਡਾ ਚੰਗਰ ਦਾ ਇਲਾਕਾ ਪਾਣੀ ਲਈ ਤਰਸਦਾ ਸੀ। ਉਨ੍ਹਾਂ ਕਿਹਾ ਆਉਂਦਾ ਕੁਝ ਸਮੇਂ ਵਿੱਚ ਚੰਗਰ ਇਲਾਕੇ ਵਿਚੋਂ ਪਾਣੀ ਦੀ ਘਾਟ ਦੀ ਸਮੱਸਿਆਂ ਬਿਲਕੁਲ ਖਤਮ ਹੋ ਜਾਵੇਗੀ। ਇਸ ਤੋਂ ਇਲਾਵਾ ਸਵਾਮੀਪੁਰ ਬਾਗ਼ ਖੇਤਰ ਦੀਆਂ ਜਲ ਸਪਲਾਈ ਸਬੰਧੀ ਮੰਗਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਲਿਫ਼ਟ ਸਿੰਚਾਈ ਸਕੀਮ ਅਧੀਨ 80 ਕਰੋੜ ਰੁਪਏ ਰੱਖਣ  ਲਈ ਧੰਨਵਾਦੀ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button