PunjabTop News

ਪੰਜਾਬ ਦੇ ਡਿਪਟੀ ਡਾਇਰੈਕਟਰ ਔਲਖ ਸਮੇਂ ਤੋਂ ਪਹਿਲਾਂ ਲੈਣਗੇ ਪ੍ਰੀ-ਮੈਚਿਓਰ ਰਿਟਾਇਰਮੈਂਟ, ਜਿਹਨਾਂ ਦੇ ਖ਼ਿਲਾਫ਼ ਮੈਂ ਕਾਰਵਾਈਆਂ ਅਮਲ ‘ਚ ਲਿਆਂਦੀਆਂ ਸਨ,ਉਹ ਮੇਰੇ ਖ਼ਿਲਾਫ਼ ਹੱਥ ਧੋ ਕੇ ਪੈ ਚੁੱਕੇ

ਲੁਧਿਆਣਾ ਦੇ ਸਾਬਕਾ ਸਿਵਲ ਸਰਜਨ ਡਾ.ਜਸਬੀਰ ਸਿੰਘ ਔਲਖ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਲੁਧਿਆਣਾ ਤੋਂ ਬਦਲੀ ਹੋਣ ਤੋਂ ਬਾਅਦ ਵਿਭਾਗ ਪ੍ਰਤੀ ਉਨ੍ਹਾਂ ਦਾ ਦਰਦ ਦੇਖਣ ਨੂੰ ਮਿਲਿਆ। ਡਾਕਟਰ ਜਸਬੀਰ ਸਿੰਘ ਔਲਖ ਨੇ ਵਿਭਾਗ ਨੂੰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਦਾ ਨੋਟਿਸ ਦਿੱਤਾ ਹੈ।

ਉਹਨਾਂ ਨੇ ਆਪਣੀ ਫੇਸਬੁੱਕ ਪੋਸਟ ਰਾਹੀਂ ਆਪਣਾ ਦਰਦ ਬਿਆਨ ਕਰਦਿਆਂ ਲਿਖਿਆ ਹੈ ਕਿ
ਮਾਂ ਦਾ ਡਿਪਟੀ” ਪੰਜਾਬੀ ਨਾਟਕ ਦੇ ਮੋਢੀ ਈਸ਼ਵਰ ਚੰਦਰ ਨੰਦਾ ਦੀ ਇੱਕ ਰਚਨਾ ਹੈ, ਜਿਹੜੀ ਸਾਡੇ ਸਮਿਆਂ ਵਿੱਚ ਦਸਵੀਂ ਜਮਾਤ ਪੜ੍ਹਾਈ ਜਾਂਦੀ ਸੀ। ਅੱਜ ਜਦੋਂ ਮੈਂ ਬਤੌਰ ਡਿਪਟੀ ਡਾਇਰੈਕਟਰ, ਚੰਡੀਗੜ੍ਹ ਹੈੱਡਕੁਆਰਟਰ ਤੇ ਦਸਤਕ ਦਿੱਤੀ ਤਾਂ ਉਹ ਨਾਟਕ ਇੱਕ ਦਮ ਯਾਦਾਂ ਦੇ ਅੰਬਰ ਵਿੱਚ ਆ ਹਾਜ਼ਰ ਹੋਇਆ।
ਠੋਸ ਹਾਲਤਾਂ ਦਾ ਨਿਰਣਾ ਕਰਦੇ ਹੋਏ ਮੇਰੀ ਆਤਮਾ ਰੂਪੀ ਮੇਰੇ ਬੱਚਿਆਂ ਦਾ ਫੈਸਲਾ ਸੀ ਕਿ ਪਾਪਾ ਬੱਸ ਹੁਣ ਹੋਰ ਨੌਕਰੀ ਨਹੀਂ ਕਰਨੀ, ਕਿਉਂਕਿ ਪਿਛਲੇ ਕੁੱਝ ਸਮੇਂ ਤੋਂ ਜਿਹਨਾਂ ਦੇ ਖ਼ਿਲਾਫ਼ ਮੈਂ ਕੁੱਝ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਸਨ,ਉਹ ਮੇਰੇ ਖ਼ਿਲਾਫ਼ ਹੱਥ ਧੋ ਕੇ ਪੈ ਚੁੱਕੇ ਸਨ, ਖ਼ਾਸ ਕਰ ਬਾਬੇ ਨਾਨਕ ਦੀ ਧਰਤੀ ਨੂੰ ਗੰਦਾ ਕਰ ਰਹੇ ਕੁੜੀ ਮਾਰ। ਇੱਕ ਸਾਜ਼ਿਸ਼ ਅਸ਼ੋਕ ਕੁਮਾਰ ਨਾਂ ਦੇ ਬੰਦੇ ( ਜਿਸਦੇ ਪਰਿਵਾਰ ਦੇ ਖ਼ਿਲਾਫ਼ ਲਿੰਗ ਟੈਸਟ ਕਰਨ ਦੇ ਅਨੇਕਾਂ ਪਰਚੇ ਹਨ) ਨੇ ਫਸਾਉਣ ਦੀ ਕੋਸ਼ਿਸ਼ ਕੀਤੀ। ਇਸ ਸਾਲ ਇੱਕੀ ਮਈ ਨੂੰ ਤਾਂ ਇੱਕ ਸਿਆਸਤਦਾਨ ਨੇ ਧਮਕੀ ਦੇ ਹੀ ਦਿੱਤੀ ਸੀ ਕਿ ਇਲੈਕਸ਼ਨ ਕੋਡ ਖ਼ਤਮ ਹੋਣ ਦੇ ਸਹੀ।
ਬਦਕਿਸਮਤੀ ਮੇਰੀ ਮੇਰੇ ਨਾਲ ਸਟੇਟ ਹੈੱਡ ਕੁਆਰਟਰ ਤੋਂ ਕੋਈ ਵੀ ਨਹੀਂ ਖੜਿਆ, ਮੇਰੀਆਂ ਨਿੱਜੀ ਸੁਣਵਾਈ ਦੀਆਂ ਅਰਜ਼ੀਆਂ ਧੂੜ ਫੱਕਣ ਲਈ ਮਜਬੂਰ ਨੇ।
ਭਰੇ ਮਨ ਨਾਲ ਅੱਜ ਉਸ ਪੀ ਸੀ ਐੱਮ ਐੱਸ ਨੂੰ ਸਮੇਂ ਤੋਂ ਪਹਿਲਾਂ ਛੱਡਣ (Premature Retirement) ਲਈ ਇਸ ਮਾਂ ਦੇ ਡਿਪਟੀ ਨੇ ਤਿੰਨ ਮਹੀਨੇ ਦਾ ਨੋਟਿਸ ਦੇ ਦਿੱਤਾ ਹੈ ਜਿਸ ਪੀ ਸੀ ਐੱਮ ਐੱਸ ਨੇ ਰੁਜ਼ਗਾਰ ਵੀ ਦਿੱਤਾ ਅਤੇ ਇੱਜ਼ਤ ਮਾਣ ਵੀ।
ਆਮੀਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button