Breaking NewsD5 specialNewsPunjabTop News

ਪੰਜਾਬ ਦੇ ਐਡਵੋਕੇਟ ਜਨਰਲ ਨੇ ਨਹੀਂ ਦਿੱਤਾ ਅਸਤੀਫਾ

ਚੰਡੀਗੜ੍ਹ  : ਪੰਜਾਬ ਦੇ ਐਡਵੋਕੇਟ ਜਨਰਲ ਅਹੁਦੇ ਤੋਂ ਏਪੀਐਸ ਦਿਓਲ ਦੇ ਅਸਤੀਫਾ ਦਿੱਤੇ ਜਾਣ ਦੀ ਬੀਤੇ ਦਿਨ ਦਿਨਭਰ ਚੱਲੀ ਚਰਚਾ ਨੂੰ ਖੁਦ ਉਨ੍ਹਾਂ ਨੇ ਖਤਮ ਕਰ ਦਿੱਤਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦੇ ਰਹੇ ਹਨ। ਏਪੀਐਸ ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਅਸਤੀਫੇ ਦੀ ਚਰਚਾ ਕਿਵੇਂ ਚੱਲੀ। ਦਿਓਲ ਨੇ ਪੂਰੀ ਸਥਿਤੀ ਨੂੰ ਸਾਫ਼ ਕਰਦੇ ਹੋਏ ਕਿਹਾ ਕਿ ਉਹ ਦੁਪਹਿਰ ਨੂੰ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਜ਼ਰੂਰ ਮਿਲੇ ਸਨ। ਸੀਐਮ ਨੇ ਉਨ੍ਹਾਂ ਨੂੰ ਕੈਬਨਿਟ ਦੀ ਬੈਠਕ ਲਈ ਬੁਲਾਇਆ ਸੀ।

​|| LIVE || ਚੰਨੀ ਸਰਕਾਰ ਦੇ ਐਲਾਨ ਦਾ ਸੱਚ ! ਕਿਉਂ ਕੀਤੀ ਬਿਜਲੀ ਸਸਤੀ ? ਆਪ ਦੇ ਵੱਡੇ ਖੁਲਾਸੇ 5 Channel Punjabi

ਦਿਓਲ ਨੇ ਕਿਹਾ ਕਿ ਇਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਦਾ ਕਾਫ਼ੀ ਦਬਾਅ ਹੈ ਪਰ ਅਜੇ ਤੱਕ ਉਨ੍ਹਾਂ ਤੋਂ ਕਿਸੇ ਨੇ ਅਸਤੀਫਾ ਨਹੀਂ ਮੰਗਿਆ। ਕਾਬਿਲੇਗੌਰ ਹੈ ਕਿ ਸੋਮਵਾਰ ਦੁਪਹਿਰ ਇਹ ਚਰਚਾ ਚੱਲੀ ਕਿ ਸੀਨੀਅਰ ਐਡਵੋਕੇਟ ਏਪੀਐਸ ਦਿਓਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਚਰਚਾ ਸ਼ੁਰੂ ਹੋ ਗਈ ਸੀ ਕਿ ਹੁਣ ਉਨ੍ਹਾਂ ਤੋਂ ਬਾਅਦ ਅਗਲਾ ਐਡਵੋਕੇਟ ਜਨਰਲ ਕੌਣ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button