Breaking NewsD5 specialNewsPunjabTop NewsUncategorized

ਪੰਜਾਬ ਦੀ ਸਿੱਖਿਆ ਵਿਵਸਥਾ ‘ਤੇ AAP ਨੇਤਾ Kultar Sandhwan ਨੇ ਘੇਰੀ ਕਾਂਗਰਸ ਸਰਕਾਰ

ਪਟਿਆਲਾ : ਆਮ ਆਦਮੀ ਪਾਰਟੀ ਅਤੇ ਕਾਂਗਰਸ ‘ਚ ਸਿੱਖਿਆ ਨੂੰ ਲੈ ਕੇ ਘਮਾਸਾਣ ਜਾਰੀ ਹੈ। ਆਏ ਦਿਨ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਇੱਕ ਦੂਜੇ ‘ਤੇ ਸ਼ਬਦੀ ਹਮਲਾ ਬੋਲ ਰਹੇ ਹਨ। ਉਥੇ ਹੀ ਇਸ ‘ਚ ਆਪ ਨੇਤਾ ਕੁਲਤਾਰ ਸਿੰਘ ਸੰਧਵਾ ਨੇ ਵੀ ਪਰਗਟ ਸਿੰਘ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਆਪ ਨੇਤਾ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰ ਪਰਗਟ ਸਿੰਘ ਤੋਂ ਪੁੱਛਿਆ ਕੀ ਆਖਿਰ ਇਸ ਮਸਲੇ ‘ਤੇ ਬੱਚਿਆਂ ਦਾ ਕੀ ਕਸੂਰ ਹੈ?

ਸਰਪੰਚ ਨੇ MLA ਨਾਲ ਮਿਲ ਕੀਤਾ ਅਜਿਹਾ ਕੰਮ, ਦਿੱਲੀ ਤੱਕ ਪਹੁੰਚੀ ਖ਼ਬਰ D5 Channel Punjabi

ਦੱਸ ਦਈਏ ਕਿ ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਦਾਖਲਾ ਲੈਣ ਲਈ ਸਕੂਲਾਂ ਦੇ ਵੱਲੋਂ 3 ਅਕਤੂਬਰ ਨੂੰ ਪੇਪਰ ਲਿਆ ਗਿਆ ਸੀ ਪਰ ਸਕੂਲਾਂ ਦੇ ਵੱਲੋਂ ਸਿਰਫ 11ਵੀਂ ਦੇ ਨਤੀਜੇ ਹੀ ਐਲਾਨੇ ਗਏ। ਖਬਰਾਂ ਮੁਤਾਬਕ ਸਕੂਲਾਂ ਨੇ 12ਵੀਂ ਦੇ ਨਤੀਜੇ ਐਲਾਨਣ ਤੋਂ ਮਨਾਹੀ ਕਰ ਦਿੱਤੀ। ਇਸ ਮੁੱਦੇ ‘ਤੇ ‘ਆਪ’ ਨੇਤਾ ਕੁਲਤਾਰ ਸਿੰਘ ਨੇ ਪਰਗਟ ਸਿੰਘ ਤੋਂ ਸਵਾਲ ਕਰ ਪੁੱਛਿਆ ਕਿ ਆਖਿਰ ਇਨ੍ਹਾਂ ‘ਚ ਬੱਚਿਆਂ ਦਾ ਕੀ ਕਸੂਰ ਹੈ?

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button