PunjabTop News

ਪੰਜਾਬ ਦੀ ਧੀ ਨਵਪ੍ਰੀਤ ਕੌਰ ਬਸਰਾ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕੀਤੀ ਫਤਿਹ

ਕਪੂਰਥਲਾ: ਪੰਜਾਬ ਦੀ ਧਰਤੀ ਨੇ ਇੱਕ ਵਾਰ ਫਿਰ ਆਪਣੀ ਧੀ ਦੀ ਕਾਮਯਾਬੀ ‘ਤੇ ਮਾਣ ਮਹਿਸੂਸ ਕੀਤਾ ਹੈ। ਕਪੂਰਥਲਾ ਦੀ ਰਹਿਣ ਵਾਲੀ ਨਵਪ੍ਰੀਤ ਕੌਰ ਬਸਰਾ ਨੇ ਅਫਰੀਕਾ ਦੀ ਸਭ ਤੋਂ ਉੱਚੀ ਪਹਾੜੀ ਚੋਟੀ ਕਿਲੀਮੰਜਾਰੋ ਪਹਾੜ (5895 ਮੀਟਰ) ਨੂੰ ਸਫਲਤਾਪੂਰਵਕ ਫਤਿਹ ਕਰਕੇ ਇਤਿਹਾਸ ਰਚ ਦਿੱਤਾ ਹੈ। ਇਸ ਉਪਲਬਧੀ ਨਾਲ ਨਵਪ੍ਰੀਤ ਜ਼ਿਲ੍ਹਾ ਕਪੂਰਥਲਾ ਦੀ ਪਹਿਲੀ ਮਹਿਲਾ ਬਣ ਗਈ ਹੈ। ਜਿਸ ਨੇ ਇਸ ਵਿਸ਼ਵ ਪ੍ਰਸਿੱਧ ਚੋਟੀ ‘ਤੇ ਪਹੁੰਚ ਕੇ ਨਾ ਸਿਰਫ਼ ਆਪਣੇ ਸ਼ਹਿਰ ਸਗੋਂ ਪੰਜਾਬ ਅਤੇ ਦੇਸ਼ ਦਾ ਨਾਮ ਵੀ ਮਾਣ ਨਾਲ ਉੱਚਾ ਕੀਤਾ ਹੈ।ਨਵਪ੍ਰੀਤ ਦੀ ਇਸ ਵੱਡੀ ਪ੍ਰਾਪਤੀ ਦੀ ਖ਼ਬਰ ਮਿਲਦੇ ਹੀ ਕਪੂਰਥਲਾ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਸਮਾਜਿਕ, ਖੇਡ ਅਤੇ ਵਿੱਦਿਆ ਖੇਤਰ ਨਾਲ ਜੁੜੀਆਂ ਸੰਸਥਾਵਾਂ ਵੱਲੋਂ ਉਸ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਲੋਕਾਂ ਨੇ ਇਸ ਉਪਲਬਧੀ ਨੂੰ ਪੂਰੇ ਜ਼ਿਲ੍ਹੇ ਲਈ ਮਾਣ ਵਾਲਾ ਪਲ ਦੱਸਦਿਆਂ ਕਿਹਾ ਕਿ ਇਹ ਸਫਲਤਾ ਨੌਜਵਾਨ ਪੀੜ੍ਹੀ ਲਈ ਪ੍ਰੇਰਣਾ ਬਣੇਗੀ

ਨਵਪ੍ਰੀਤ ਕੌਰ ਬਸਰਾ ਨੇ ਦੱਸਿਆ ਕਿ ਉਸਦਾ ਜਨਮ ਅੰਮ੍ਰਿਤਸਰ ਵਿੱਚ ਹੋਇਆ ਸੀ ਅਤੇ ਹੁਣ ਉਹ ਗੁਰੂ ਤੇਗ ਬਹਾਦੁਰ ਨਗਰ, ਕਪੂਰਥਲਾ ਵਿੱਚ ਰਹਿੰਦੀ ਹੈ। ਨਵਪ੍ਰੀਤ ਕੌਰ ਬਸਰਾ ਇੱਕ ਸਧਾਰਣ ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਪਰਿਵਾਰਿਕ ਪਿਛੋਕੜ ਭਾਵੇਂ ਆਮ ਹੈ, ਪਰ ਉਸ ਦੇ ਸੁਫ਼ਨੇ ਬਹੁਤ ਵੱਡੇ ਸਨ। ਆਪਣੀ ਲਗਨ, ਮਿਹਨਤ ਅਤੇ ਹੌਸਲੇ ਨਾਲ ਉਸ ਨੇ ਉਹ ਮੰਜ਼ਿਲ ਹਾਸਿਲ ਕੀਤੀ ਜਿਸ ਬਾਰੇ ਸੋਚਣਾ ਵੀ ਆਸਾਨ ਨਹੀਂ ਹੁੰਦਾ। ਨਵਪ੍ਰੀਤ ਦੱਸਿਆ ਕਿ ਇਸ ਸਮੇਂ ਸਰਕਾਰੀ ਆਈ.ਟੀ.ਆਈ ਮਹਿਲਾ ਖੀਰਾਂਵਾਲੀ ਵਿੱਚ ਕਾਸਮੈਟੋਲੋਜੀ ਵਿੱਚ ਮਾਸਟਰ ਡਿਗਰੀ ਨਾਲ ਕੰਮ ਕਰ ਰਹੀ ਹੈ। ਆਪਣੇ ਪੇਸ਼ੇ ਨਾਲ-ਨਾਲ ਉਸ ਨੇ ਪਹਾੜੀ ਚੜ੍ਹਾਈ ਦੇ ਖੇਤਰ ਵਿੱਚ ਵੀ ਆਪਣਾ ਜਜ਼ਬਾ ਜਾਰੀ ਰੱਖਿਆ ਅਤੇ ਲਗਾਤਾਰ ਤਿਆਰੀ ਕਰਦੀ ਰਹੀ

ਨਵਪ੍ਰੀਤ ਕੌਰ ਬਸਰਾ ਨੇ ਕਿਹਾ ਕਿ “ਲਗਭਗ 5895 ਮੀਟਰ ਉੱਚੇ ਕਿਲੀਮੰਜਾਰੋ ਪਹਾੜ ਦੀ ਚੋਟੀ ਤੱਕ ਪਹੁੰਚਣਾ ਦੁਨੀਆਂ ਦੀਆਂ ਸਭ ਤੋਂ ਚੁਣੌਤੀਪੂਰਨ ਪਹਾੜੀ ਚੜ੍ਹਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਯਾਤਰਾ ਦੌਰਾਨ ਪਹਾੜੀ ਚੜ੍ਹਨ ਵਾਲਿਆਂ ਨੂੰ ਆਕਸੀਜਨ ਦੀ ਘਾਟ, ਹੱਡੀਆਂ ਕੰਬਾ ਦੇਣ ਵਾਲੀ ਠੰਢ, ਤੇਜ਼ ਹਵਾ ਅਤੇ ਸਰੀਰਕ ਥਕਾਵਟ ਵਰਗੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮੈਂ ਆਪਣੇ ਅਟੱਲ ਹੌਸਲੇ ਅਤੇ ਆਤਮਵਿਸ਼ਵਾਸ ਨਾਲ ਹਰ ਚੁਣੌਤੀ ਨੂੰ ਪਾਰ ਕੀਤਾ। ਹਰ ਕਦਮ ‘ਤੇ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਝੱਲਦਿਆਂ ਉਸ ਨੇ ਅਖ਼ੀਰਕਾਰ ਚੋਟੀ ਤੱਕ ਪਹੁੰਚ ਕੇ ਆਪਣਾ ਸੁਫ਼ਨਾ ਸਾਕਾਰ ਕੀਤਾ। ਮੇਰੇ ਨਾਲ ਉੱਥੇ ਹਰਿਆਣਾ, ਪੰਜਾਬ, ਕੈਨੇਡਾ ਅਤੇ ਹੋਰ ਸਟੇਟਾਂ ਦੇ ਲੋਕ ਸੀ ਜੋ ਜਿੱਤ ਹਾਸਿਲ ਨਹੀਂ ਕਰ ਪਾਏ। ਇਸ ਪੂਰੇ ਸਫਰ ਵਿੱਚ ਸਾਢੇ 3 ਲੱਖ ਦੇ ਕਰੀਬ ਖਰਚਾ ਆਇਆ ਹੈ।”
“ਮੇਰਾ ਪਹਿਲਾ ਅਜਿਹਾ ਕੋਈ ਇਰਾਦਾ ਨਹੀਂ ਸੀ, ਮੇਰੇ ਕੋਲ ਇੱਕ ਕੁੜੀ ਆਈ ਸੀ, ਉਸ ਨੇ 2024 ਵਿੱਚ ਮਾਉਂਟ ਐਵਰੇਸਟ ਫਤਿਹ ਕੀਤਾ ਸੀ। ਉਹ ਮੇਰੀ ਸਟੂਡੈਂਟ ਸੀ, ਕਿਉਂਕਿ ਮੈਂ ਸਰਕਾਰੀ ਆਈ.ਟੀ.ਆਈ ਵਿੱਚ ਕੰਮ ਕਰਦੀ ਹਾਂ। ਉਸ ਸਮੇਂ ਉਸ ਕੁੜੀ ਨੇ ਮੈਨੂੰ ਕਿਹਾ ਸੀ ਕਿ ਪੰਜਾਬ ਵਿੱਚ ਕੋਈ ਅਜਿਹੀ ਕੁੜੀ ਨਹੀਂ ਹੈ, ਜਿਸ ਨੇ ਮਾਉਂਟ ਐਵਰੈਸਟ ਫਤਿਹ ਕੀਤਾ ਹੋਵੇ। ਪਰ ਮੇਰੇ ਦਿਲ ਵਿੱਚ ਉਸ ਸਮੇਂ ਇਹ ਖਿਆਲ ਆਇਆ ਕਿ ਅਜਿਹਾ ਕਿਉਂ, ਪੰਜਾਬ ਇਨ੍ਹਾਂ ਕੰਮਜੋਰ ਤਾਂ ਹੈ ਨਹੀਂ ਉਸ ਸਮੇਂ ਮੇਰੇ ਦਿਲ ਵਿੱਚ ਆਇਆ ਕਿ ਅਸੀਂ ਇਕੱਲਾ ਮਾਉਂਟ ਐਵਰੈਸਟ ਨੂੰ ਹੀ ਨਹੀਂ ਬਲਕਿ 7 ਦੇ 7 ਮਾਉਂਟ ਨੂੰ ਹੀ ਫਤਿਹ ਕਰਨਾ ਹੈ। ਜਿਸ ਵਿੱਚੋਂ ਪਹਿਲਾਂ ਮੈਂ ਫਤਿਹ ਕਰ ਚੁੱਕੀ ਹਾਂ ਅਤੇ ਹੁਣ ਮੈਂ ਮਈ ਜਾਂ ਜੂਨ ਵਿੱਚ ਰਸੀਆ ਵਿੱਚ ਮਾਉਂਟ ਫਤਿਹ ਕਰਾਂਗੀ।”-

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button