NewsBreaking NewsD5 specialPoliticsPunjab

ਪੰਜਾਬ ਦੀ ਦਲੇਰ ਧੀ ਕੋਲ ਪਹੁੰਚੇ ਕੇਜਰੀਵਾਲ ਦੇ ਬੰਦੇ !

ਪਟਿਆਲਾ : ਬੀਤੇ ਕਈ ਦਿਨ ਪਹਿਲਾਂ ਕੁਸਮ ਨਾ ਦੀ ਲੜਕੀ ਜਿਸ ਦੀ ਬਹਾਦਰੀ ਦੇ ਕਿੱਸੇ ਸੁਣ ਹਰ ਇਕ ਨੂੰ ਉਸ ਲੜਕੀ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਸੀ। ਜਿਸ ਲੜਕੀ ਨੇ ਆਪਣੀ ਜਾਨ ‘ਤੇ ਖੇਡ ਚੋਰਾਂ ਦਾ ਮੁਕਾਬਲਾ ਕੀਤਾ। ਹਾਲਾਕਿ ਉਸ ਦੌਰਾਨ ਉਸ ਲੜਕੀ ਦਾ ਗੁੱਟ ਵੱਢਿਆ ਗਿਆ ਸੀ। ਜਿਸ ਤੋਂ ਬਾਅਦ ਕੁਸਮ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਹੁਣ ਕੁਸਮ ਦੀ ਇਸ ਬਹਾਦਰੀ ਦੇ ਚਰਚੇ ਆਮ ਲੋਕਾਂ ਤੋਂ ਇਲਾਵਾ ਰਾਜਨੀਤਿਕ ਲੀਡਰਾਂ ਤੱਕ ਪਹੁੰਚ ਗਏ।

🔴 LIVE 🔴 ਪਾਵਮ ਸਰੂਪ ਮਾਮਲੇ ‘ਚ SGPC ਦੇ ਵੱਡੇ ਅਧਿਕਾਰੀ ਦਾ ਹੱਥ! ਲੌਂਗੋਵਾਲ ਦੀ ਕੁਰਸੀ ਨੂੰ ਖਤਰਾ ?

ਦਰਅਸਲ ਬੀਤੀ ਕੱਲ੍ਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਅਤੇ ਪਾਰਟੀ ‘ਚ ਨਵੀਂ ਸ਼ਾਮਲ ਹੋਈ ਅਨਮੋਲ ਗਗਨ ਮਾਨ ਹਸਪਤਾਲ ‘ਚ ਕੁਸਮ ਨੂੰ ਮਿਲਣ ਲਈ ਪਹੁੰਚੇ। ਜਿਥੇ ਪਹੁੰਚ ਉਨ੍ਹਾਂ ਨੇ ੳਸ ਲੜਕੀ ਦੀ ਹੌਸਲਾ ਅਫਜ਼ਾਈ ਕੀਤੀ। ਦੱਸ ਦਈਏ ਕਿ ਕੁਸਮ ਜੋ ਕਿ ਘਰ ਤੋਂ ਬਾਹਰ ਟਿਊਸ਼ਨ ਜਾ ਰਹੀ ਸੀ। ਜਿਸ ਦੌਰਾਨ 2 ਚੋਰਾਂ ਨੇ ਕੁਸਮ ਦਾ ਮੋਬਾਇਲ ਖੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰ ਬਹਾਦਰ ਕੁਸਮ ਨੇ ਉਨਾਂ ਚੋਰਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਇਕ ਚੌਰ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button