Breaking NewsD5 specialNewsPunjab

ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ, ਕਲੇਜੇ ਨੂੰ ਚੀਰਦੇ ਸ਼ਹੀਦ ਦੀ ਮਾਂ ਦੇ ਬੋਲ

ਪਟਿਆਲਾ : ਪੰਜਾਬ ਦਾ ਇਕ ਹੋਰ ਜਵਾਨ ਦੇਸ਼ ਦੀ ਰੱਖਿਆ ਕਰਦਿਆਂ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਲੱਦਾਖ ‘ਚ ਸ਼ਹੀਦ ਹੋਏ ਸਲੀਮ ਖ਼ਾਨ ਦੀ ਖ਼ਬਰ ਜਿਵੇਂ ਹੀ ਪਰਿਵਾਰ ਕੋਲ ਪਹੁੰਚੀ ਤਾਂ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।ਸਲੀਮ ਖਾਨ ਭਾਰਤੀ ਫ਼ੌਜ ਦੀ ਰੈਜੀਮੈਂਟ, 58 ਇੰਜੀਨੀਅਰਜ਼ ‘ਚ ਲਾਂਸ ਨਾਇਕ ਸੀ। ਪਟਿਆਲਾ ਜ਼ਿਲ੍ਹੇ ਦੇ ਪਿੰਡ ਮਰਦਾਂਹੇੜੀ ਦਾ ਰਹਿਣ ਵਾਲਾ ਸਲੀਮ ਖਾਨ ਪੰਜ ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ। ਇਸ ਤੋਂ ਪਹਿਲਾਂ ਉਸ ਦੇ ਪਿਤਾ ਮੰਗਲ ਦੀਨ ਵੀ ਫੌਜ ‘ਚ ਸੇਵਾਵਾਂ ਨਿਭਾ ਚੁੱਕੇ ਹਨ। ਜਿੰਨਾ ਦੀ ਰਿਟਾਇਰਮੈਂਟ ਤੋਂ ਬਾਅਦ ਮੌਤ ਹੋ ਗਈ ਸੀ ਸ਼ਹੀਦ ਸਲੀਮ ਖਾਨ ਆਪਣੇ ਪਿੱਛੇ ਮਾਤਾ ਨਸੀਬਾ ਬੇਗਮ, ਇਕ ਵੱਡਾ ਭਰਾ ਤੇ ਛੋਟੀ ਭੈਣ ਨੂੰ ਛੱਡ ਕੇ ਸ਼ਹਾਦਤ ਦਾ ਜਾਮ ਪੀ ਗਿਆ ਹੈ।

ਆਹ ਬੈਂਕ ‘ਚ ਕਰੋੜਾਂ ਰੁਪਏ ਫਸੇ, ਆਪਣਾ ਆਪਣਾ ਖਾਤਾ ਚੈੱਕ ਕਰਲੋ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਲਿਖਿਆ- ‘ਲੱਦਾਖ ‘ਚ ਲਾਂਸ ਨਾਇਕ ਸਲੀਮ ਖ਼ਾਨ ਦੇ ਦੇਹਾਂਤ ਬਾਰੇ ਸੁਣ ਕੇ ਦੁੱਖ ਹੋਇਆ। ਉਸ ਦੇ ਪਰਿਵਾਰ ਨਾਲ ਮੇਰੀ ਦਿਲੀ ਹਮਦਰਦੀ ਹੈ। ਕੌਮ ਬਹਾਦਰ ਸਿਪਾਹੀ ਨੂੰ ਸਲਾਮ ਕਰਦੀ ਹੈ…ਜੈ ਹਿੰਦ।’ ਪਿਛਲੇ ਦਿਨੀਂ ਪੰਜਾਬ ਦੇ ਚਾਰ ਜਵਾਨ ਚੀਨ ਦੀ ਫੌਜ ਨਾਲ ਟਕਰਾਅ ਦੌਰਾਨ ਸ਼ਹੀਦ ਹੋ ਗਏ ਸਨ ਅਤੇ ਹੁਣ ਇਕ ਵਾਰ ਮੁੜ ਤੋਂ ਸਰਹੱਦ ਤੋਂ ਆਈ ਏਸ ਖ਼ਬਰ ਨਾਲ ਪੂਰੇ ਦੇਸ਼ ‘ਚ ਸੋਗ ਦੀ ਲਹਿਰ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button