ਪੰਜਾਬ ਸਰਕਾਰ ਦੇ ਕਹਿਣ ‘ਤੇ ਜੰਮੂ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਅੰਗ ਰੱਖਿਅਕਾਂ ਦੇ ਅੱਸਲਾ ਲਾਈਸੈਂਸ ਕੈਂਸਿਲ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਖੁੱਦ ਜੰਮੂ-ਕਸ਼ਮੀਰ ਦੇ ਰਾਮਬਨ ਅਤੇ ਕਿਸ਼ਤਵਾੜ ਦੇ ਡਿਪਟੀ ਕਮਿਸ਼ਨਰ ਨੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਦੇ ਦੋ ਅੰਗ ਰੱਖਿਅਕਾਂ ਨੂੰ ਜਾਰੀ ਕੀਤੇ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
Nihang Singh ਕ.ਤਲ ਮਾਮਲੇ ਦੀ ਨਵੀਂ Video Viral, ਪਿੰਡ ਵਾਸੀ ਆਏ ਸਾਹਮਣੇ | D5 Channel Punjabi | Anandpur
ਇਹਨਾਂ ਵਿਚ 19 ਸਿੱਖ ਰੈਜੀਮੈਂਟ ਦੇ ਸੇਵਾਮੁਕਤ ਸਿਪਾਹੀ ਵਰਿੰਦਰ ਸਿੰਘ ਅਤੇ 23 ਆਰਮਡ ਪੰਜਾਬ ਤੋਂ ਸੇਵਾਮੁਕਤ ਸਿਪਾਹੀ ਤਲਵਿੰਦਰ ਸਿੰਘ ਦੇ ਨਾਂਅ ਸ਼ਾਮਲ ਹਨ। ਇਸ ਤੋਂ ਪਹਿਲਾਂ ਵਰਿੰਦਰ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਅੰਮ੍ਰਿਤਪਾਲ ਦੀ ਸੁਰੱਖਿਆ ਵਿਚ ਤਾਇਨਾਤ ਤਲਵਿੰਦਰ ਸਿੰਘ (ਤਰਨਤਾਰਨ) ਦਾ ਲਾਇਸੈਂਸ ਰਾਮਬਨ (ਜੰਮੂ ਕਸ਼ਮੀਰ) ਤੋਂ ਬਣਿਆ ਹੈ। ਜਦਕਿ ਵਰਿੰਦਰ ਸਿੰਘ ਤਰਨਤਾਰਨ ਦਾ ਲਾਇਸੈਂਸ ਕਿਸ਼ਤਵਾੜ (ਜੰਮੂ-ਕਸ਼ਮੀਰ) ਤੋਂ ਬਣਿਆ ਹੈ।
Punjab Police ਦਾ ਐਕਸ਼ਨ, ਛਾਉਣੀ ਬਣਿਆ ਪੂਰਾ ਇਲਾਕਾ, ਸੁਰੱਖਿਆ ਬਲਾਂ ਨੇ ਪਾਇਆ ਘੇਰਾ ! | D5 Channel Punjabi
ਜ਼ਿਕਰਯੋਗ ਹੈ ਕਿ ਅਜਨਾਲਾ ਘਟਨਾ ਤੋਂ ਬਾਅਦ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਉਹਨਾਂ 10 ਸਾਥੀਆਂ ਦੀ ਪਛਾਣ ਕੀਤੀ ਸੀ, ਜੋ ਉਸ ਨਾਲ 24 ਘੰਟੇ ਹਥਿਆਰਾਂ ਨਾਲ ਲੈਸ ਰਹਿੰਦੇ ਹਨ। ਇਹਨਾਂ ਦੇ ਲਾਇਸੈਂਸ ’ਤੇ ਕਈ ਹਥਿਆਰ ਦਰਜ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.