ਪੰਜਾਬ ਤਬਾਹੀ ਦੇ ਕੰਢੇ, ਅੰਕੜਿਆਂ ਨੇ ਹਿਲਾਈਆਂ ਜੜ੍ਹਾਂ, ਹੁਣ ਕਿਹੜੇ ਮੂੰਹ ਨਾਲ ਕਹੋਗੇ ‘ਪੰਜਾਬ ਗੁਰੂਆਂ ਦੀ ਧਰਤੀ’
ਪਟਿਆਲਾ : ਪੰਜ ਦਰਿਆਵਾਂ ਦੀ ਧਰਤੀ ਸੀ ਕਦੇ ਪੰਜਾਬ। ਪ੍ਰੰਤੂ ਹੁਣ ਇਹ ਪੰਜਾਬ ਇੱਕ ਹੋਰ ਦਰਿਆ ਵਿਚ ਸਮਾ ਚੁੱਕਿਆ ਹੈ। ਇਸ ਛੇਵੇਂ ਵਗ ਰਹੇ ਦਰਿਆ ਨੇ ਪੰਜਾਬ ਦੀ ਆਰਥਿਕਤਾ, ਸਮਾਜਿਕਤਾ ਦੇ ਨਾਲ-ਨਾਲ ਪੰਜਾਬ ਦੀ ਜਵਾਨੀ ਨੂੰ ਵੀ ਰੋੜ੍ਹ ਕੇ ਰੱਖ ਦਿੱਤਾ ਹੈ। ਨਸ਼ਾ, ਜੀ ਹਾਂ ਪੰਜਾਬ ਵਿਚ ਛੇਵਾਂ ਦਰਿਆ ਨਸ਼ੇ ਦਾ ਵਗ ਰਿਹਾ ਹੈ। ਪੰਜਾਬ ਦੇ ਲੋਕਾਂ ਦੇ ਦਿਮਾਗਾਂ ‘ਤੇ ਨਸ਼ਾ ਇੰਨਾਂ ਹਾਵੀ ਚੁੱਕਿਆ ਹੈ ਕਿ ਇਸ ਦੇ ਆਦੀ ਆਪਣੀ ਸੋਚਣ ਤੇ ਸਮਝਣ ਦੀ ਸ਼ਕਤੀ ਗੁਆ ਬੈਠੇ ਹਨ।
ਪੰਜਾਬ ਤਬਾਹੀ ਦੇ ਕੰਢੇ, ਅੰਕੜਿਆਂ ਨੇ ਹਿਲਾਈਆਂ ਜੜ੍ਹਾਂ, ਹੁਣ ਕਿਹੜੇ ਮੂੰਹ ਨਾਲ ਕਹੋਗੇ `ਪੰਜਾਬ ਗੁਰੂਆਂ ਦੀ ਧਰਤੀ`
ਨਸ਼ੇ ਨੇ ਅੱਜ ਜੋ ਪੰਜਾਬ ਦਾ ਹਾਲ ਕੀਤਾ ਹੈ ਜੇ ਅੰਕੜੇ ਜਾਣੋਗੇ ਤਾਂ ਤੁਹਾਡੇ ਹੋਸ਼ ਉੱਡ ਜਾਣਗੇ। ਗ੍ਰਹਿ ਮਹਿਕਮੇ ਵਲੋਂ ਜਾਰੀ ਕੀਤੀ ਗਈ ਇਕ ਰਿਪੋਰਟ ਨੇ ਪੰਜਾਬੀਆਂ ਦੇ ਸਿਰ ਇਕ ਵੱਡਾ ਕਲੰਕ ਮੜ੍ਹ ਦਿੱਤਾ ਹੈ। ਇਸ ਰਿਪੋਰਟ ਮੁਤਾਬਕ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਬਣ ਚੁੱਕਿਆ ਹੈ। ਜਿਸ ਵਿਚ ਸਭ ਤੋਂ ਵੱਧ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ। ਅੰਕੜੇ ਬੋਲ ਰਹੇ ਨੇ ਕਿ ਪਿਛਲੇ ਚਾਰ ਸਾਲਾਂ ਵਿਚ ਪੰਜਾਬ ਵਿਚ 46 ਹਜ਼ਾਰ 909 ਨਸ਼ਾ ਸਮਗਲਰ ਕਾਬੂ ਕੀਤੇ ਗਏ ਹਨ।
ਇਹ ਗ੍ਰਿਫ਼ਤਾਰੀਆਂ 2015 ਤੋਂ 2018 ਵਿਚਕਾਰ ਹੋਈਆਂ ਹਨ। 2018 ਵਿਚ ਹੀ ਸਮਗਲਰਾਂ ਕੋਲੋਂ 481 ਕਿਲੋ ਹੈਰੋਇਨ127 ਕਿਲੋ ਅਫੀਮ 83 ਲੱਖ ਨਸ਼ੇ ਦੇ ਕੈਪਸੂਲ 57 ਹਜ਼ਾਰ 400 ਕਿਲੋ ਚੂਰਾ ਪੋਸਤ 21 ਹਜ਼ਾਰ 199 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਗੱਲ 2017 ਦੀ ਕਰੀਏ ਤਾਂ 406 ਕਿਲੋ ਹੈਰੋਇਨ129 ਕਿਲੋ ਅਫੀਮ 35 ਲੱਖ ਨਸ਼ੇ ਦੇ ਕੈਪਸੂਲ 41 ਹਜ਼ਾਰ 746 ਕਿਲੋ ਚੂਰਾ ਪੋਸਤ ਅਤੇ 1871 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਹੈ।
Sukhbir ਤੇ Manpreet ਭਿੜੇ ਆਹਮੋ-ਸਾਹਮਣੇ, ਹੋਏ ਮਿਹਣੋ-ਮਹਿਣੀ, ਦੇਖੋ ਕੀ ਵਾਪਰਿਆ
ਇਨ੍ਹਾਂ ਅੰਕੜਿਆਂ ਨੇ ਪੰਜਾਬ ਵਿਚ ਧੜੱਲੇ ਨਾਲ ਚੱਲ ਰਹੇ ਨਸ਼ੇ ਦੇ ਕਾਰੋਬਾਰ ਦੀਆਂ ਪੋਲ੍ਹਾਂ ਖੋਲ੍ਹ ਕੇ ਰੱਖ ਦਿੱਤੀਆਂ ਹਨ। ਪੰਜਾਬ ਦੀਆਂ ਸਰਕਾਰਾਂ ਦੇ ਨਸ਼ੇ ਨੂੰ ਰੋਕਣ ਦੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ। ਸੂਬਾ ਸਰਕਾਰ ਇਨ੍ਹਾਂ ਅੰਕੜਿਆਂ ਤੋਂ ਬਾਅਦ ਕਦੋਂ ਜਾਗਦੀ ਹੈ ਆਉਣ ਵਾਲਾ ਸਮਾਂ ਹੀ ਦੱਸੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.