PunjabTop News

ਪੰਜਾਬ ’ਚ ਸਾਲਾਨਾ ਸੈਂਕੜੇ ਬੱਚੇ ਹੋ ਰਹੇ ਲਾਪਤਾ, ਜ਼ਿਆਦਾਤਰ ਗਿਣਤੀ ਕੁੜੀਆਂ ਦੀ

ਦੇਸ਼ ਭਰ ‘ਚੋਂ ਸਾਲਾਨਾ ਸੈਂਕੜੇ ਬੱਚੇ ਹੋ ਰਹੇ ਲਾਪਤਾ ਹੋ ਰਹੇ ਹਨ। ਇਸ ਸਬੰਧੀ ਰਾਸ਼ਟਰੀ ਅਪਰਾਧ ਬਿਊਰੋ ਦੇ ਅੰਕੜਿਆਂ ਉੱਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਇਸ ਵਿੱਚ ਪੂਰੇ ਦੇਸ਼ ਵਿੱਚੋ ਬੱਚਿਆਂ ਦੇ ਲਾਪਤਾ ਹੋਣ ਦੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਵੱਲੋਂ 2022 ਦੀ ਆਪਣੀ ਰਿਪੋਰਟ ਜਾਰੀ ਕੀਤੀ ਗਈ। ਜਿਸ ਤੋਂ ਪਤਾ ਲੱਗਦਾ ਹਰ ਸਾਲ ਦੇਸ਼ ਅੰਦਰ ਹਜ਼ਾਰਾਂ ਬੱਚੇ ਲਾਪਤਾ ਹੋ ਰਹੇ ਹੈ ਅਤੇ ਇਹਨਾਂ ਵਿੱਚੋਂ ਜ਼ਿਆਦਾਤਰ ਗਿਣਤੀ ਲੜਕੀਆਂ ਦੀ ਹੈ।ss

ਐਨਸੀਆਰਬੀ ਵੱਲੋਂ 2016 ਤੋਂ 18 ਸਾਲ ਤੋਂ ਘੱਟ ਉਮਰ ਦੇ ਲਾਪਤਾ ਹੋਣ ਵਾਲੇ ਬੱਚਿਆਂ ਦਾ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਸੀ। ਜਿਸ ਵਿੱਚ ਲਿੰਗ ਦੇ ਆਧਾਰ ਦੇ ਉੱਪਰ ਵੰਡ ਦਾ ਡਾਟਾ ਤਿਆਰ ਕੀਤਾ ਗਿਆ ਹੈ। ਜੋ ਕਿ ਹੇਠ ਲਿਖੇ ਅਨੁਸਾਰ
2016 ਵਿੱਚ 591 ਲੜਕੇ ਅਤੇ 699 ਲੜਕੀਆਂ ਲਾਪਤਾ ਹੋਈਆਂ ਅਤੇ ਕੁੱਲ ਅੰਕੜਾ 1290 ਦਾ ਹੈ।
2017 ਦੇ ਅੰਕੜਿਆਂ ਅਨੁਸਾਰ 1334 ਲੜਕੇ ਅਤੇ 1390 ਲੜਕੀਆਂ ਅਤੇ ਕੁੱਲ 2724 ਬੱਚੇ ਲਾਪਤਾ ਹੋਏ।
2018 1310 ਲੜਕੇ 1277 ਲੜਕੀਆਂ ਅਤੇ ਕੁੱਲ 2587 ਬੱਚੇ ਲਾਪਤਾ ਹੋਏ
2019 ਵਿੱਚ ਪੰਜਾਬ ਦੇ 1387 ਲੜਕੇ ਅਤੇ 1456 ਲੜਕੀਆਂ ਅਤੇ ਕੁੱਲ 2843 ਬੱਚੇ ਲਾਪਤਾ ਹੋਏ
2020 ਦੇ ਅੰਕੜਿਆਂ ਅਨੁਸਾਰ 1285 ਲੜਕੇ ਅਤੇ 1421 ਲੜਕੀਆਂ ਅਤੇ ਕੁੱਲ 2706 ਬੱਚੇ ਲਾਪਤਾ ਹੋਏ
2021 ਵਿੱਚ 1321 ਲੜਕੇ 1893 ਲੜਕੀਆਂ ਅਤੇ ਕੁੱਲ 3214 ਬੱਚੇ ਲਾਪਤਾ ਹੋਏ।
2022 ਦੇ ਅੰਕੜਿਆਂ ਅਨੁਸਾਰ 1371 ਲੜਕੇ ਅਤੇ 2236 ਲੜਕੀਆਂ ਅਤੇ ਕੁੱਲ 360 ਬੱਚੇ ਲਾਪਤਾ ਹੋਏ।
ਹਾਲਾਂਕਿ ਹਰ ਸਾਲ ਵੱਖ-ਵੱਖ ਸਮੇਂ ਉੱਤੇ ਇਹਨਾਂ ਵਿੱਚੋਂ ਬਹੁਤ ਸਾਰੇ ਬੱਚਿਆਂ ਨੂੰ ਬਰਾਮਦ ਵੀ ਕਰ ਲਿਆ ਗਿਆ। ਅਤੇ ਉਹਨਾਂ ਦੇ ਮਾਪਿਆਂ ਕੋਲ ਵਾਪਸ ਵੀ ਭੇਜਿਆ ਗਿਆ।  2022 ਦੇ ਅੰਕੜਿਆਂ ਅਨੁਸਾਰ ਹਾਲੇ ਵੀ 91 ਲੜਕੇ ਅਤੇ 1260 ਲੜਕੀਆਂ ਅਤੇ ਕੁੱਲ 2171 ਪੰਜਾਬ ਦੇ ਬੱਚੇ ਲਾਪਤਾ ਹਨ।

ਭਾਰਤ ਸਰਕਾਰ ਦੇ ਮਿਨਿਸਟਰੀ ਆਫ ਹੋਮ ਅਫੇਅਰ ਡਿਪਾਰਟਮੈਂਟ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਸਰਕਾਰਾਂ ਨੂੰ ਐਂਟੀ ਹਿਊਮਨ ਟਰੈਕਿੰਗ ਯੂਨਿਟ ਬਣਾਉਣ ਅਤੇ ਇਸ ਦੇ ਲਈ ਫੰਡ ਵੀ ਜਾਰੀ ਕੀਤੇ ਗਏ। ਮਹਿਲਾਵਾਂ ਦੇ ਲਈ ਵੱਖਰੇ ਤਰੀਕੇ ਨਾਲ ਹੈਲਪ ਡੈਸਕ ਦੀ ਸ਼ੁਰੂਆਤ ਕੀਤੀ ਗਈ। ਵੱਖ-ਵੱਖ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ। ਜਿਸ ਤਰੀਕੇ ਦੇ ਨਾਲ ਕੋਈ ਵੀ ਵਿਅਕਤੀ1098 ਨੰਬਰ ਤੇ ਕਾਲ ਕਰਕੇ ਆਪਣੇ ਬੱਚੇ ਦੇ ਗੁੰਮ ਹੋਣ ਦੀ ਜਾਂ ਕਿਸੇ ਵੀ ਤਰੀਕੇ ਦੀ ਸ਼ਿਕਾਇਤ ਦਰਜ ਕਰਵਾ ਸਕਦਾ।

ਇਸੇ ਦੇ ਨਾਲ ਲਾਪਤਾ ਬੱਚਿਆਂ ਦੀ ਮਦਦ ਦੇ ਲਈ track child portal, khoya-paya, mission vatsalay portal ਨਾਮ ਦਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਨਾਲ ਬੱਚਿਆਂ ਨੂੰ ਵਾਪਸ ਆਪਣੀ ਮਾਪਿਆਂ ਨਾਲ ਮਿਲਵਾਇਆ ਜਾ ਸਕੇ, ਅਜਿਹੇ ਮਾਮਲਿਆਂ ਵਿੱਚ ਸੈਕਸ਼ਨ 137 (2) BNS 2023 ਦੇ ਅਧੀਨ ਕਿਸੇ ਨੂੰ ਵੀ ਕਿਡਨੈਪ ਕਰਨ ਦੇ ਮਾਮਲੇ ਵਿੱਚ ਸੱਤ ਸਾਲ ਦੀ ਸਜ਼ਾ ਦਾ ਪ੍ਰਾਵਧਾਨ ਕੀਤਾ ਗਿਆ 139(1) BNS 2023 ਕਿਸੇ ਬੱਚੇ ਨੂੰ ਕਿਡਨੈਪ ਕਰਕੇ ਭਿਖਾਰੀ ਬਣਾਉਣ ਦੇ ਮਾਮਲੇ ਵਿੱਚ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦਾ ਪ੍ਰਾਵਧਾਨ ਕੀਤਾ ਗਿਆ।

ਇਸ ਸਭ ਦੇ ਬਾਵਜੂਦ ਵੀ ਹਾਲੇ ਤੱਕ ਇਹ ਮਾਮਲੇ ਘਟਣ ਦਾ ਨਾਮ ਨਹੀਂ ਲੈ ਰਹੇ ਅਜਿਹੇ ਵਿੱਚ ਮਾਪਿਆਂ ਨੂੰ ਆਪਣੇ ਬੱਚਿਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਅਤੇ ਉਹਨਾਂ ਨੂੰ ਇਸ ਚੀਜ਼ ਦੇ ਬਾਰੇ ਵੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਕਿਸੇ ਅੰਜਾਮ ਵਿਅਕਤੀ ਦੇ ਝਾਂਸੇ ਵਿੱਚ ਨਾ ਆਉਣ ਅਤੇ ਸਕੂਲ ਜਾਂਦੇ ਵਕਤ ਗਲੀਆਂ ਦੇ ਵਿੱਚ ਖੇਡ ਦੇ ਵਕਤ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਖਾਸ ਧਿਆਨ ਰੱਖਣ ਦੀ ਜ਼ਰੂਰਤ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button