ਪੰਜਾਬ ‘ਚ ਵੋਟਿੰਗ ਜਾਰੀ, 1304 ਉਮੀਦਵਾਰਾਂ ਦੀ ਕਿਸਮਤ ਹੋਵੇਗੀ EVM ‘ਚ ਕੈਦ

ਲਾਈਨਾਂ ‘ਚ ਲੱਗੇ ਲੋਕ ਹੀ ਪਾ ਸਕਣਗੇ ਵੋਟ
ਵੋਟਾਂ ਪਾਉਣ ਦਾ ਸਮਾਂ ਖ਼ਤਮ
ਰੂਪਨਗਰ ਜ਼ਿਲ੍ਹੇ ‘ਚ 5 ਵਜੇ ਤੱਕ ਹੋਈ ਵੋਟਿੰਗ
ਅਨੰਦਪੁਰ ਸਾਹਿਬ 68.6 %
ਰੂਪਨਗਰ 68.2 %
ਚਮਕੌਰ 69.2 %
ਕੁੱਲ ਵੋਟ ਜ਼ਿਲ੍ਹਾ ਰੂਪਨਗਰ 68.8%
ਵੋਟ ਪਾਉਂਦੇ ਬਜ਼ੁਰਗ ਦੀ ਹੋਈ ਮੌਤ
ਗੁਰਾਇਆ : ਨਜ਼ਦੀਕੀ ਪਿੰਡ ਬੜਾ ਪਿੰਡ ਵਿਖੇ ਇੱਕ ਬਜ਼ੁਰਗ ਦੀ ਵੋਟ ਪਾਉਂਦੇ ਹੋਏ ਦੀ ਮੌਤ ਹੋ ਗਈ। ਸੂਚਨਾ ਮੁਤਾਬਿਕ ਓਮ ਪ੍ਰਕਾਸ਼ ਪੁੱਤਰ ਬਿਹਾਰੀ ਲਾਲ ਵਾਸੀ ਬੜਾ ਪਿੰਡ ਤਿੰਨ ਵਜੇ ਦੇ ਲਗਭਗ 47 ਨੰਬਰ ਬੂਥ ‘ਤੇ ਵੋਟ ਪਾਉਣ ਆਇਆ। ਜਦੋਂ ਉਹ ਮਸ਼ੀਨ ਦਾ ਬਟਨ ਦਬਾ ਕੇ ਵੋਟ ਪਾ ਰਿਹਾ ਸੀ ਤਾਂ ਉਸ ਦੀ ਮੌਤ ਹੋ ਗਈ। ਮੌਤ ਦਾ ਕਾਰਨ ਅਜੇ ਤਕ ਪਤਾ ਨਹੀਂ ਲੱਗ ਸਕਿਆ।
ਸ੍ਰੀ ਅਨੰਦਪੁਰ ਸਾਹਿਬ ਵਿਚ 5 ਵਜੇ ਤੱਕ 68.6 % ਪੋਲਿੰਗ ਹੋਈ
ਸ੍ਰੀ ਅਨੰਦਪੁਰ ਸਾਹਿਬ : ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਹੀਦ ਪਰਗਨ ਸਿੰਘ ਹਾਈ ਸਕੂਲ ਮਟੌਰ ਵਿਖੇ ਵੋਟ ਪਾਈ। ਸੀਝ ਅਨੰਦਪੁਰ ਸਾਹਿਬ ਵਿਚ 5 ਵਜੇ ਤੱਕ 68.6 % ਪੋਲਿੰਗ ਹੋਈ।
ਰਿਜ਼ਰਵ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਖੇ ਸ਼ਾਮ ਪੰਜ ਵਜੇ ਤੱਕ 63.44% ਵੋਟਿੰਗ ਹੋਈ
ਬਸੀ ਪਠਾਣਾ : ਰਿਜ਼ਰਵ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਵਿਖੇ ਸ਼ਾਮ ਪੰਜ ਵਜੇ ਤੱਕ 63.44% ਵੋਟਿੰਗ ਹੋਈ।
ਖੰਨਾ ਵਿਚ 5:00 ਵਜੇ ਤੱਕ 58% ਫੀਸਦੀ ਵੋਟਾਂ ਪਈਆਂ
ਪੂਰੇ ਪੰਜਾਬ ‘ਚ ਪੰਜ ਵਜੇ ਤੱਕ 63.44% ਵੋਟਿੰਗ ਹੋਈ।
ਹਲਕਾ ਸ਼ਾਹਕੋਟ ਦੇ ਬਲਾਕ ਮਹਿਤਪੁਰ ਦੇ ਬੂਥ 207 ਵਿਖੇ 5 ਵਜੇ ਤੋਂ ਬਾਅਦ ਵੀ ਲੱਗੀਆਂ ਲੰਮੀਆਂ ਲਾਈਨਾਂ
ਮਹਿਤਪੁਰ : ਹਲਕਾ ਸ਼ਾਹਕੋਟ ਦੇ ਬਲਾਕ ਮਹਿਤਪੁਰ ਦੇ ਬੂਥ 207 ਵਿਖੇ 5 ਵਜੇ ਤੋਂ ਬਾਅਦ ਵੀ ਲੱਗੀਆਂ ਲੰਮੀਆਂ ਲਾਈਨਾਂ। ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਪੋਲਿੰਗ ਪਾਰਟੀ ਦੀ ਕੰਮ ਦੀ ਸਪੀਡ ਘੱਟ ਹੋਣ ਕਰਕੇ ਭੀੜ ਲੱਗੀ ਹੈ ਤੇ ਕਈ ਵੋਟਰ ਲੰਮਾ ਸਮਾਂ ਖੜ੍ਹ ਕੇ ਵਾਪਸ ਚਲੇ ਗਏ
ਸ਼ਾਮ 5 ਵਜੇ ਤੱਕ ਵੋਟਿੰਗ ਹੋਈ
ਆਦਮਪੁਰ – 56.9%, ਜਲੰਧਰ ਛਾਉਣੀ – 54.5%, ਜਲੰਧਰ ਕੇਂਦਰੀ – 48.9%, ਜਲੰਧਰ ਉੱਤਰੀ – 55%, ਜਲੰਧਰ ਪੱਛਮੀ – 50.7% ,ਕਰਤਾਰਪੁਰ – 55.2%, ਨਕੋਦਰ – 53.8%, ਫਿਲੌਰ – 54.4%, ਸ਼ਾਹਕੋਟ -57.8% ,
4 ਵਜ਼ੇ ਤੱਕ ਪੰਜਾਬ ‘ਚ 52.2 ਫ਼ੀਸਦੀ ਹੋਈ ਚੋਣ ਪੋਲਿੰਗ
ਹੁਣ ਤਕ ਤਕਰੀਬਨ 28 ਫ਼ੀਸਦੀ ਵੋਟਾਂ ਬੱਧਨੀ ਕਲਾਂ ਵਿਚ ਪੋਲ ਹੋ ਚੁੱਕੀਆਂ
ਬੱਧਨੀ ਕਲਾਂ : ਕਸਬਾ ਬੱਧਨੀ ਕਲਾਂ ਵਿਖੇ ਵੋਟਾਂ ਸੰਬੰਧੀ ਲੋਕ ਵੋਟਰਾਂ ਵਿਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਹੁਣ ਤਕ ਤਕਰੀਬਨ 28 ਫ਼ੀਸਦੀ ਵੋਟਾਂ ਬੱਧਨੀ ਕਲਾਂ ਵਿਚ ਪੋਲ ਹੋ ਚੁੱਕੀਆਂ ਹਨ। ਜਿੱਥੇ ਅਪਾਹਜ ਵਿਅਕਤੀਆਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੋਟਾਂ ਪਵਾਉਣ ਲਈ ਲੈ ਕੇ ਆ ਰਹੇ ਹਨ। ਉਥੇ ਹੀ 90 ਸਾਲਾ ਬਜ਼ੁਰਗ ਵਿਅਕਤੀ ਨੇ ਵੀ ਆਪਣੀ ਵੋਟ ਦਾ ਇਸਤੇਮਾਲ ਕੀਤਾ ਵੋਟ ਪਵਾਉਣ ਲਈ ਆਂਗਣਵਾੜੀ ਵਰਕਰਾਂ ਨੇ ਉਸ ਦੀ ਮਦਦ ਕਰਦਿਆਂ ਵੋਟਿੰਗ ਮਸ਼ੀਨ ਤਕ ਪਹੁੰਚਾਇਆ।
ਭਾਜਪਾ ਅਤੇ ‘ਆਪ’ ਦੇ ਸਮਰਥਕਾਂ ਦਰਮਿਆਨ ਝੜਪ, ਸਥਿਤੀ ਤਣਾਅਪੂਰਨ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਸਰਹੱਦੀ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ‘ਆਪ’ ਅਤੇ ਭਾਜਪਾ ਦੇ ਸਮਰਥਕਾਂ ਦਰਮਿਆਨ ਝੜਪ ਹੋਣ ਤੇ ਸਥਿਤੀ ਤਣਾਅਪੂਰਨ ਹੋ ਗਈ ਹੈ। ਮਾਮਲੇ ਨੂੰ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਮੌਕੇ ‘ਤੇ ਪਹੁੰਚੇ ਗਿਆ ਹੈ। ਦੋਵੇਂ ਧਿਰਾਂ ਇਕ ਦੂਜੇ ‘ਤੇ ਬੂਥ ਕੈਪਚਰਿੰਗ ਦਾ ਇਲਜ਼ਾਮ ਲਗਾ ਰਹੀਆਂ ਹਨ। ਸੂਤਰਾਂ ਅਨੁਸਾਰ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਨੰਨੂ ਨੂੰ ਹਿਫ਼ਾਜ਼ਤ ਨਾਲ ਕੱਢਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
4 ਵਜ਼ੇ ਤੱਕ ਸ਼ਾਹਕੋਟ ਦੇ ਮਹਿਤਪੁਰ ਬਲਾਕ ਵਿਚ 40 ਫ਼ੀਸਦੀ ਹੋਈ ਚੋਣ ਪੋਲਿੰਗ
ਸ਼ਾਹਕੋਟ : 4 ਵਜ਼ੇ ਤੱਕ ਸ਼ਾਹਕੋਟ ਦੇ ਮਹਿਤਪੁਰ ਬਲਾਕ ਵਿਚ 40 ਫ਼ੀਸਦੀ ਹੋਈ ਚੋਣ ਪੋਲਿੰਗ |
ਝਬਾਲ ਖ਼ੇਤਰ ਵਿਚ ਹੁਣ ਤੱਕ 47 ਫ਼ੀਸਦ ਵੋਟਿੰਗ ਹੋਈ
ਝਬਾਲ : ਵਿਧਾਨ ਸਭਾ ਹਲਕਾ ਤਰਨਤਾਰਨ ਦੇ ਕਸਬਾ ਝਬਾਲ ਖ਼ੇਤਰ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਵਿਚ 3.35 ਵਜੇ ਤੱਕ 47 ਫ਼ੀਸਦੀ ਵੋਟਿੰਗ ਹੋਈ।
ਫ਼ਰੀਦਕੋਟ ਜ਼ਿਲੇ ’ਚ 51.56 ਫ਼ੀਸਦੀ ਵੋਟਿੰਗ ਹੋਈ
ਫ਼ਰੀਦਕੋਟ : ਫ਼ਰੀਦਕੋਟ ਜ਼ਿਲ੍ਹੇ ਅੰਦਰ ਤਿੰਨ ਵਿਧਾਨ ਸਭਾ ਹਲਕਿਆਂ ਫ਼ਰੀਦਕੋਟ ’ਚ 53.30 ਫੀਸਦੀ, ਕੋਟਕਪੂਰਾ 51.30 ਫੀਸਦੀ ਅਤੇ ਜੈਤੋ ਰਾਖਵਾਂ ’ਚ 50.10 ਫੀਸਦੀ, 3 ਵਜੇ ਤੱਕ ਵੋਟਿੰਗ ਹੋਈ ਹੈ।
ਪਿੰਡ ਲਹੋਰੀਮੱਲ ਵਿਖੇ 107 ਸਾਲਾ ਮਾਤਾ ਨੇ ਪਾਈ ਵੋਟ
ਅਟਾਰੀ : ਵਿਧਾਨ ਸਭਾ ਅਟਾਰੀ ਅਧੀਨ ਆਉਂਦੇ ਪਿੰਡ ਲਹੋਰੀਮੱਲ ਵਿਖੇ 107 ਸਾਲਾ ਮਾਤਾ ਬਚਨ ਕੌਰ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ।
ਜ਼ਿਲ੍ਹਾ ਬਰਨਾਲਾ ‘ਚ 53.15 ਫ਼ੀਸਦੀ ਵੋਟ ਹੋਈ ਪੋਲ
ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ‘ਚ ਹੁਣ ਤੱਕ 53.15 ਫ਼ੀਸਦੀ ਵੋਟ ਪੋਲ ਹੋਈ ਹੈ। ਲੋਕ ਸੰਪਰਕ ਵਿਭਾਗ ਬਰਨਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਭਦੌੜ ‘ਚ 55.10 ਫ਼ੀਸਦੀ, ਬਰਨਾਲਾ ‘ਚ 51.90 ਫ਼ੀਸਦੀ ਅਤੇ ਮਹਿਲ ਕਲਾਂ ‘ਚ 52.47 ਫ਼ੀਸਦੀ ਵੋਟਾਂ ਪਈਆਂ ਹਨ।
ਖੇਮਕਰਨ ਹੱਲਕੇ ‘ਚ 4 ਵਜੇ ਤੱਕ 55% ਪੋਲਿੰਗ
ਖੇਮਕਰਨ : ਖੇਮਕਰਨ ਹੱਲਕੇ ‘ਚ 4 ਵਜੇ ਤੱਕ ਚ 55% ਪੋਲਿੰਗ ਹੋਈ ਹੈ।
ਵਿਧਾਨ ਸਭਾ ਹਲਕਾ ਪੱਟੀ ਵਿਖੇ 4 ਵਜੇ ਤੱਕ 47 ਪ੍ਰਤੀਸ਼ਤ ਵੋਟ ਪੋਲਿੰਗ ਹੋਈ
ਪੱਟੀ : ਵਿਧਾਨ ਸਭਾ ਹਲਕਾ ਪੱਟੀ ਵਿਖੇ 4 ਵਜੇ ਤੱਕ 47 ਪ੍ਰਤੀਸ਼ਤ ਵੋਟ ਪੋਲਿੰਗ ਹੋਈ।
4 ਵਜ਼ੇ ਤੱਕ ਸ਼ਾਹਕੋਟ ਦੇ ਮਹਿਤਪੁਰ ਬਲਾਕ ਵਿਚ 40 ਫ਼ੀਸਦੀ ਹੋਈ ਚੋਣ ਪੋਲਿੰਗ
ਸ਼ਾਹਕੋਟ : 4 ਵਜ਼ੇ ਤੱਕ ਸ਼ਾਹਕੋਟ ਦੇ ਮਹਿਤਪੁਰ ਬਲਾਕ ਵਿਚ 40 ਫ਼ੀਸਦੀ ਹੋਈ ਚੋਣ ਪੋਲਿੰਗ।
ਬਜ਼ੁਰਗਾਂ ਦੀਆਂ ਵੋਟਾਂ ਪਵਾਉਣ ਲਈ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੀਤਾ ਸਹਿਯੋਗ
ਤਪਾ ਮੰਡੀ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਲਕਾ ਭਦੌੜ ‘ਚ ਪੰਜਾਬ ਪੁਲਿਸ ਦੇ ਜਵਾਨਾਂ ਸਮੇਤ ਪੈਰਾ ਮਿਲਟਰੀ ਫੋਰਸ ਦੇ ਜਵਾਨਾਂ ਨੇ ਕਮਾਨ ਸੰਭਾਲੀ ਹੋਈ ਹੈ, ਉੱਥੇ ਨਜ਼ਦੀਕੀ ਪਿੰਡ ਮਹਿਤਾ ਵਿਖੇ ਬੀ.ਐੱਸ.ਐੱਫ ਦੇ ਜਵਾਨਾਂ ਨੇ ਬਜ਼ੁਰਗਾਂ ਦੀਆਂ ਵੋਟਾਂ ਪਵਾਉਣ ‘ਚ ਆਪਣਾ ਭਰਪੂਰ ਸਹਿਯੋਗ ਕੀਤਾ।
ਅੰਮ੍ਰਿਤਸਰ ਜ਼ਿਲ੍ਹੇ ‘ਚ ਸ਼ਾਮ 4 ਵਜੇ ਤੱਕ ਔਸਤਨ 45.4 ਪ੍ਰਤੀਸ਼ਤ ਪੋਲਿੰਗ
ਅੰਮ੍ਰਿਤਸਰ, 20 ਫਰਵਰੀ (ਜੱਸ)-ਅੰਮ੍ਰਿਤਸਰ ਜ਼ਿਲ੍ਹੇ ਵਿਚ ਸ਼ਾਮ 4 ਵਜੇ ਤੱਕ ਔਸਤਨ 45.4 ਪ੍ਰਤੀਸ਼ਤ ਪੋਲਿੰਗ ਹੋਣ ਦੀ ਸੂਚਨਾ ਮਿਲੀ ਹੈ।
ਡੇਰਾਬਸੀ ਹਲਕੇ ‘ਚ ਤਿੰਨ ਵਜੇ ਤੱਕ 40.2 ਫ਼ੀਸਦੀ ਪਈ ਵੋਟ
ਡੇਰਾਬਸੀ : ਡੇਰਾਬਸੀ ਹਲਕੇ ‘ਚ ਤਿੰਨ ਵਜੇ ਤੱਕ 40.2 ਫ਼ੀਸਦੀ ਪਈ ਵੋਟ, ਸੱਤ ਘੰਟੇ ਵਿਚ ਇੰਨੀ ਘੱਟ ਫ਼ੀਸਦੀ ਵੋਟ ਰਹਿਣਾ ਹੈਰਾਨੀਜਨਕ ਹੈ।
ਬੰਗਾ ‘ਚ 50.1 ਫੀਸਦੀ ਪੋਲਿੰਗ
ਬੰਗਾ, 20 ਫਰਵਰੀ : ਵਿਧਾਨ ਸਭਾ ਹਲਕਾ ਬੰਗਾ ‘ਚ 3.30 ਵਜੇ ਤੱਕ 50 ਫ਼ੀਸਦੀ ਪੋਲਿੰਗ ਪਾਈ ਗਈ।
ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਦੁਪਹਿਰ 3 ਵਜੇ ਤਕ ਹੋਈ 54 ਫ਼ੀਸਦੀ ਵੋਟ ਪੋਲ
ਫ਼ਿਰੋਜ਼ਪੁਰ : ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਵੋਟ ਪਾਉਣ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ, ਜਿਸਦੇ ਚੱਲਦੇ ਦੁਪਹਿਰ 3 ਵਜੇ ਤਕ 54 ਫ਼ੀਸਦੀ ਵੋਟ ਪੋਲ ਹੋ ਚੁੱਕੀ ਹੈ।
ਮਾਨਸਾ ਵਿਚ 52.4% ਹੋਈ ਵੋਟਿੰਗ
ਮਾਨਸਾ, 20 ਫਰਵਰੀ – ਮਾਨਸਾ – 52.4%, ਸਰਦੂਲਗੜ੍ਹ – 60%, ਬੁਢਲਾਡਾ – 57%
ਜਲਾਲਾਬਾਦ ਵਿਚ 3 ਵਜੇ ਤੱਕ 56 ਫ਼ੀਸਦੀ ਵੋਟ ਦੀ ਹੋਈ ਪੋਲਿੰਗ
ਜਲਾਲਾਬਾਦ : ਹਲਕਾ ਜਲਾਲਾਬਾਦ ਵਿਚ 3 ਵਜੇ ਤੱਕ 56 ਪ੍ਰਤੀਸ਼ਤ ਵੋਟ ਪੋਲ ਹੋ ਚੁੱਕੀ ਹੈ ।
ਖਰੜ ਹਲਕੇ ਵਿਚ 3 ਵਜੇ ਤੱਕ 40 .7 % ਹੋਈ ਵੋਟ
ਖਰੜ : ਖਰੜ ਹਲਕੇ ਵਿਚ 3 ਵਜੇ ਤੱਕ 40 .7 % ਵੋਟ ਪੋਲ ਹੋਈ |
ਬਲਾਚੌਰ ਵਿਚ 53 ਫ਼ੀਸਦੀ ਵੋਟਾਂ ਹੋਈਆਂ ਪੋਲ
ਬਲਾਚੌਰ, 20ਫਰਵਰੀ (ਦੀਦਾਰ ਸਿੰਘ ਬਲਾਚੌਰੀਆ) – ਬਲਾਚੌਰ ਵਿਧਾਨ ਸਭਾ ਦੀਆਂ ਹੋ ਰਹੀਆਂ ਚੋਣਾਂ ਦੇ ਮਦੇਨਜ਼ਰ ਦੁਪਿਹਰ ਤਿੰਨ ਵਜੇ ਤੱਕ 53ਫ਼ੀਸਦੀ ਵੋਟ ਵੋਟਰਾਂ ਨੇ ਪੋਲ ਕੀਤੀਆਂ।
ਪੰਜਾਬ ’ਚ 3 ਵਜੇ ਤੱਕ 49.81 ਫ਼ੀਸਦੀ ਹੋਈ ਵੋਟਿੰਗ
ਚੰਡੀਗੜ੍ਹ: ਪੰਜਾਬ ’ਚ 3 ਵਜੇ ਤੱਕ 49.81 ਫ਼ੀਸਦੀ ਹੋਈ ਵੋਟਿੰਗ
ਪੰਜਾਬ ਚੋਣਾਂ : ਪੋਲਿੰਗ ਦੌਰਾਨ ਜ਼ਬਤ ਸੋਨੂੰ ਸੂਦ ਦੀ ਗੱਡੀ, ਪੋਲਿੰਗ ਬੂਥ ‘ਤੇ ਜਾਂਦੇ ਸਮੇਂ ਰੋਕੀ ਗਈ ਗੱਡੀ
ਮੋਗਾ : ਸੋਨੂੰ ਸੂਦ ਦੀ ਭੈਣ ਮਾਲਵਿਕਾ ਮੋਗਾ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ। ਅਦਾਕਾਰ ਸੋਨੂੰ ਸੂਦ ਆਪਣੀ ਭੈਣ ਲਈ ਪ੍ਰਚਾਰ ਕਰਨ ਲਈ ਪੰਜਾਬ ਵਿਚ ਹਨ। ਇਸ ਦੌਰਾਨ ਅੱਜ ਵੋਟਿੰਗ ਦੌਰਾਨ ਸੋਨੂੰ ਸੂਦ ਇਕ ਪੋਲਿੰਗ ਬੂਥ ‘ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਜ਼ਬਤ ਕਰ ਲਿਆ ਗਿਆ।
ਸਮਰਾਲਾ ‘ਚ ਪੈਸੇ ਵੰਡਣ ਨੂੰ ਲੈ ਕੇ ਹੋਇਆ ਵਿਵਾਦ
ਸਮਰਾਲਾ : ਸਮਰਾਲਾ ਹਲਕੇ ‘ਚ ਆਜ਼ਾਦ ਚੋਣ ਲੜ ਰਹੇ ਮੌਜੂਦਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਉਪਰ ਰੁਪਏ ਦੇ ਕੇ ਵੋਟਾਂ ਖਰੀਦਣ ਦਾ ਦੋਸ਼ ਲੱਗਿਆ। ਜਿਸ ਮਗਰੋਂ ਢਿੱਲੋਂ ਦੇ ਦਫ਼ਤਰ ਬਾਹਰ ਹੰਗਾਮਾ ਹੋ ਗਿਆ ਅਤੇ ਢਿੱਲੋਂ ਤੇ ਅਕਾਲੀ ਸਮਰਥਕ ਆਮਣੇ ਸਾਹਮਣੇ ਹੋ ਗਏ। ਪੁਲਿਸ ਨੇ ਮੌਕੇ ਤੇ ਆ ਕੇ ਸਥਿਤੀ ਨੂੰ ਕੰਟਰੋਲ ਕੀਤਾ। ਢਿੱਲੋਂ ਸਮਰਥਕਾਂ ਵਲੋਂ ਰੁਪਏ ਵੰਡਣ ਦੇ ਵੀਡਿਓ ਵੀ ਸਾਮਣੇ ਆਈ।
ਬਠਿੰਡਾ ‘ਚ ਚੱਲੀ ਗੋਲੀ, ਪੈਸੇ ਵੰਡਣ ਦੇ ਇਲਜ਼ਾਮ
ਬਠਿੰਡਾ : ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਝੜਪ ਹੋਣ ਦੀ ਸੂਚਨਾ ਮਿਲੀ ਹੈ। ਅਕਾਲੀਆਂ ਦਾ ਕਹਿਣਾ ਹੈ ਕਿ ਕਾਂਗਰਸੀ ਉੱਥੇ ਵੋਟਰਾਂ ‘ਚ ਪੈਸੇ ਵੰਡ ਰਹੇ ਸਨ ਤੇ ਜਦੋਂ ਉਹ ਰੋਕੇ ਤਾਂ ਉਨ੍ਹਾਂ ਨੇ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਦੋਵਾਂ ਧਿਰਾਂ ਦੇ ਟਕਰਾਅ ‘ਚ ਇਕ ਕਾਰ ਨੁਕਸਾਨੀ ਜਾਣ ਬਾਰੇ ਵੀ ਕਿਹਾ ਜਾ ਰਿਹਾ ਹੈ। ਅਮਰਪੁਰਾ ਬਸਤੀ ‘ਚ ਬੂਥ ’ਤੇ ਤਾਇਨਾਤ ਅਕਾਲੀ ਆਗੂ ਅਵਤਾਰ ਸਿੰਘ ਅਨੁਸਾਰ ਇੱਥੇ ਕਾਂਗਰਸ ਦੇ 20 ਤੋਂ 25 ਵਿਅਕਤੀ ਪੈਸੇ ਵੰਡਣ ਆਏ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਕਾਰ ਵਿਚੋਂ ਹਥਿਆਰ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ। ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤੇ ਕਾਰ ਭੰਨ ਦਿੱਤੀ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੀ ਮੌਕੇ ‘ਤੇ ਪਹੁੰਚ ਗਏ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇਕ ਬੂਥ ‘ਤੇ ਹੋਏ ਇਕੱਠੇ
ਅੰਮ੍ਰਿਤਸਰ :ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਇਕ ਬੂਥ ‘ਤੇ ਇਕੱਠੇ ਹੋਏ | ਉੱਥੇ ਹੀ ਅੰਮ੍ਰਿਤਸਰ ਦੇ ਹਲਕਾ ਉੱਤਰੀ ਤੋਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਅਨਿਲ ਜੋਸ਼ੀ ਵਲੋਂ ਆਪਣੇ ਪਰਿਵਾਰ ਨਾਲ ਮਿਲ ਕੇ ਵੋਟ ਪਾਈ ਗਈ ਹੈ | ਉੱਥੇ ਹੀ ਅੰਮ੍ਰਿਤਸਰ ਭਾਜਪਾ ਦੇ ਸੀਨੀਅਰ ਆਗੂ ਸ. ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਪਰਿਵਾਰ ਦੇ ਨਾਲ ਮਿਲ ਕੇ ਵੋਟ ਪਾਈ ਗਈ |
ਸਿੱਧੂ ਮੂਸੇਵਾਲਾ ਨੇ ਪਾਈ ਵੋਟ
ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਵੋਟ ਪਾਈ ਹੈ।
ਜਲੰਧਰ ਦੇ ਰੈਣਕ ਬਾਜ਼ਾਰ ‘ਚ ਅਕਾਲੀ ਤੇ ਕਾਂਗਰਸੀ ਵਰਕਰਾਂ ’ਚ ਝੜਪ
ਜਲੰਧਰ : ਪੰਜਾਬ ’ਚ ਜਿੱਥੇ ਅੱਜ 117 ਵਿਧਾਨ ਸਭਾ ਹਲਕਿਆਂ ’ਤੇ ਚੋਣਾਂ ਪੈ ਰਹੀਆਂ ਹਨ, ਉਥੇ ਹੀ ਕਈ ਥਾਵਾਂ ’ਤੇ ਝੜਪਾਂ ਵੀ ਹੋ ਰਹੀਆਂ ਹਨ। ਇਸੇ ਤਹਿਤ ਜਲੰਧਰ ਜ਼ਿਲ੍ਹੇ ਦੇ ਰੈਣਕ ਬਾਜ਼ਾਰ ’ਚ ਉਸ ਸਮੇਂ ਮਾਹੌਲ ਲੜਾਈ ਵਾਲਾ ਬਣ ਗਿਆ ਜਦੋਂ ਇਥੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਵੋਟਾਂ ਦੌਰਾਨ ਇਥੇ ਅਕਾਲੀ ਅਤੇ ਕਾਂਗਰਸੀ ਆਪਸ ’ਚ ਭਿੜ ਗਏ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਸ ਵੱਲੋਂ ਸਥਿਤੀ ਜਾ ਜਾਇਜ਼ਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪਠਾਨਕੋਟ ਦੇ ਵਾਰਡ ਨੰਬਰ-16 ਦੇ ਬੂਥ ਨੰਬਰ-24,25,26 ’ਤੇ ਭਾਜਪਾ ਅਤੇ ਕਾਂਗਰਸੀ ਵਰਕਰ ਆਪਸ ’ਚ ਭਿੜ ਗਏ।
ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
ਲੰਬੀ : ਸ. ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
ਇਲੈੱਕਸ਼ਨ ਕਮਿਸ਼ਨ ਵਲੋਂ ਪ੍ਰੈੱਸ ਨੂੰ ਜਾਰੀ ਕੀਤੇ ਕਾਰਡ ਹੋਣ ਦੇ ਬਾਵਜੂਦ ਵੀ ਧਾਰੀਵਾਲ ਸ਼ਹਿਰ ਦੇ ਪੋਲਿੰਗ ਬੂਥਾਂ ‘ਤੇ ਪੱਤਰਕਾਰਾਂ ਨੂੰ ਅੰਦਰ ਜਾਣ ਦੀ ਨਹੀਂ ਇਜਾਜ਼ਤ
ਧਾਰੀਵਾਲ : ਵਿਧਾਨ ਸਭਾ ਹਲਕਾ ਕਾਦੀਆਂ ਦੇ ਬੂਥ ਨੰਬਰ 41,42,44,45 ‘ਤੇ ਸੁਰੱਖਿਆ ਅਮਲੇ ਤੇ ਮੌਜੂਦਾ ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਕਵਰੇਜ਼ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹਾਲਾਂਕਿ ਪੱਤਰਕਾਰਾਂ ਨੂੰ ਇਲੈੱਕਸ਼ਨ ਕਮਿਸ਼ਨ ਆਫ਼ ਇੰਡੀਆ ਵਲੋਂ ਪ੍ਰੈੱਸ ਨੂੰ ਕਵਰੇਜ ਕਰਨ ਲਈ ਕਾਰਡ ਜਾਰੀ ਕੀਤੇ ਹੋਏ ਹਨ |
ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਵਾਸੀਆਂ ਵਲੋਂ ਵੋਟਾਂ ਦਾ ਬਾਈਕਾਟ
ਗੜ੍ਹਸ਼ੰਕਰ : ਪਿਛਲੇ ਕਈ ਦਿਨਾਂ ਤੋਂ ਬੰਦ ਰੇਲਵੇ ਫਾਟਕ ਖੁੱਲ੍ਹਵਾਉਣ ਲਈ ਧਰਨਾ ਦੇ ਰਹੇ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਤੇ ਰਸੂਲਪੁਰ ਵਾਸੀਆਂ ਵਲੋਂ ਵੋਟਾਂ ਦਾ ਬਾਈਕਾਟ ਕਰਦੇ ਹੋਏ ਬਸਿਆਲਾ ਗੇਟ ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੇ ਵੋਟ ਪਾ ਕੈਪਟਨ ‘ਤੇ ਸਾਧਿਆ ਨਿਸ਼ਾਨਾ
ਲੰਬੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਆਪਣੇ ਪੂਰੇ ਪਰਿਵਾਰ ਸਮੇਤ ਲੰਬੀ ਪੰਜਾਬ ਦੇ ਪੋਲਿੰਗ ਬੂਥ ‘ਤੇ ਆਪਣੀ ਵੋਟ ਪਾਈ। ਇਸ ਦੌਰਾਨ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅਸੀਂ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਇਸ ਥਾਂ ‘ਤੇ ਜੰਮੇ ਹੋਏ ਹਾਂ। ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਹੋਰ ਲੋਕ ਚੋਣ ਟਿਕਟਾਂ ਨਾ ਮਿਲਣ ਕਰਕੇ ਦੂਜੀਆਂ ਪਾਰਟੀਆਂ ਵਿੱਚ ਚਲੇ ਗਏ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੈਂ ਕਹਿਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਇੱਥੇ ਕਲੀਨ ਸਵੀਪ ਕਰਨਗੇ। ਅਸੀਂ 80 ਤੋਂ ਵੱਧ ਸੀਟਾਂ ਜਿੱਤਾਂਗੇ।
ਵੋਟਿੰਗ ਤੋਂ ਪਹਿਲਾਂ CM ਚਰਨਜੀਤ ਸਿੰਘ ਚੰਨੀ ਦੀ ਪਤਨੀ ਨੇ ਕੀਤਾ ਵੱਡਾ ਦਾਅਵਾ
ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਅਜਿਹੇ ‘ਚ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ‘ਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਤਨੀ ਕਮਲਜੀਤ ਕੌਰ ਨੇ ਆਪਣੇ ਪਤੀ ਨੂੰ ਚੋਣਾਂ ਤੋਂ ਪਹਿਲਾਂ ਸ਼ੁਭਕਾਮਨਾਵਾਂ ਦਿੰਦਿਆਂ ਜਿੱਤ ਦੀ ਆਸ ਪ੍ਰਗਟਾਈ ਹੈ।
12 ਵਜੇ ਦੁਪਹਿਰ ਤੱਕ ਜ਼ਿਲ੍ਹਾ ਪਠਾਨਕੋਟ ਵਿਚ 17.2 ਫ਼ੀਸਦੀ ਹੋਈ ਵੋਟਿੰਗ
ਪਠਾਨਕੋਟ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪਠਾਨਕੋਟ ਦੀ ਅੰਦਰ ਤਿੰਨੇ ਪੈਂਦੇ ਵਿਧਾਨ ਸਭਾ ਹਲਕਾ ਭੋਆ ਪਠਾਨਕੋਟ ਤੇ ਸੁਜਾਨਪੁਰ ਵਿਚ ਦੁਪਹਿਰ 12 ਵਜੇ ਤੱਕ ਕੁੱਲ 17.2 ਫ਼ੀਸਦੀ ਵੋਟਿੰਗ ਹੋਈ ਹੈ।
ਪਟਿਆਲਾ ਜ਼ਿਲ੍ਹੇ ਅੰਦਰ 11 ਵਜੇ ਤੱਕ 20.29 ਫ਼ੀਸਦੀ ਪਈ ਵੋਟ
ਪਟਿਆਲਾ : ਜ਼ਿਲ੍ਹਾ ਪਟਿਆਲਾ ‘ਚ ਗਿਆਰਾਂ ਵਜੇ ਤੱਕ 20.29 ਫ਼ੀਸਦੀ ਵੋਟ ਪੈ ਚੁੱਕੀ ਹੈ। ਜ਼ਿਲ੍ਹੇ ਦੇ ਵੋਟਰਾਂ ‘ਚ ਆਪਣੀ ਵੋਟ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਲੋਕ ਲੰਬੀਆਂ ਲਾਈਨਾਂ ਰਾਹੀਂ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਡਟੇ ਹੋਏ ਹਨ। ਪਟਿਆਲਾ ਜ਼ਿਲ੍ਹੇ ਦੇ ਜੇਕਰ ਅੱਠ ਹਲਕਿਆਂ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਸ਼ਹਿਰੀ ਵਿਚ 20.3 ਫ਼ੀਸਦੀ ਵੋਟ ਭੁਗਤਾਨ ਹੋ ਚੁੱਕੀ ਹੈ। ਜਦਕਿ ਹਲਕਾ ਨਾਭਾ ਵਿਚ 20.5 ਫ਼ੀਸਦੀ ਪੈ ਚੁੱਕੀ ਹੈ। ਇਸ ਤੋਂ ਇਲਾਵਾ ਰਾਜਪੁਰਾ ਵਿਚ 21 ਫ਼ੀਸਦੀ ਵੋਟ ਪੈ ਚੁੱਕੀ ਹੈ। ਘਨੌਰ 18.4 ਅਤੇ ਸਨੌਰ ਵਿਚ 20.5, ਸਮਾਣਾ ਵਿਚ 20 ਜਦ ਫ਼ੀਸਦੀ ਅਤੇ ਸ਼ੁਤਰਾਣਾ ਵਿਚ 22.3 ਫ਼ੀਸਦੀ ਜਦਕਿ ਪਟਿਆਲਾ ਦਿਹਾਤੀ ਵਿਚ 19 ਫ਼ੀਸਦੀ ਵੋਟਿੰਗ ਹੋਈ ਹੈ।
ਮੁੱਖ ਮੰਤਰੀ ਚੰਨੀ ਦੇ ਹਲਕੇ ਭਦੌੜ ’ਚ 19.50 ਫ਼ੀਸਦੀ ਵੋਟਿੰਗ ਹੋਈ
ਮਹਿਲ ਕਲਾਂ : ਜ਼ਿਲ੍ਹਾ ਬਰਨਾਲਾ ਦੇ ਤਿੰਨ ਵਿਧਾਨ ਸਭਾ ਹਲਕਿਆਂ ਭਦੌੜ, ਬਰਨਾਲਾ ਅਤੇ ਮਹਿਲ ਕਲਾਂ ’ਚ ਵੋਟਿੰਗ ਲਗਾਤਾਰ ਜਾਰੀ ਹੈ। ਹੁਣ ਤੱਕ ਹਲਕਾ ਭਦੌੜ ਜਿੱਥੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੋਣ ਲੜ ਰਹੇ ਹਨ, ’ਚ 19.50 ਫ਼ੀਸਦੀ, ਬਰਨਾਲਾ ’ਚ 20.40 ਅਤੇ ਮਹਿਲ ਕਲਾਂ ’ਚ 20.52 ਵੋਟ ਪੋਲ ਹੋ ਚੁੱਕੀ ਹੈ।
ਪਿੰਡ ਵਣੀਏਕੇ ਵਿਖੇ ਕਾਂਗਰਸੀ/ਅਕਾਲੀ ਪਾਰਟੀਆਂ ‘ਚ ਭਾਰੀ ਤਕਰਾਰ
ਚੋਗਾਵਾਂ/ਲੋਪੋਕੇ : ਵਿਧਾਨ ਸਭਾ ਹਲਕਾ ਰਾਜਾਸਾਂਸੀ ਬਲਾਕ ਚੋਗਾਵਾਂ ਦੇ ਪਿੰਡ ਵਣੀਏਕੇ ਵਿਖੇ ਅਕਾਲੀ ਤੇ ਕਾਂਗਰਸੀ ਸਮਰਥਕਾਂ ਵਿਚਕਾਰ ਵੋਟਾਂ ਪਾਉਣ ਦੇ ਮਸਲਾ ਲੈ ਕੇ ਹੋਏ ਤਕਰਾਰ ਵਿਚ ਦੋਹਾਂ ਧਿਰਾਂ ‘ਚ ਝੜਪਾਂ ਹੋਈਆਂ ਅਤੇ ਹੱਥੋਪਾਈ ਦੌਰਾਨ ਕੁਝ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਇਸ ਦੌਰਾਨ ਦੋਵਾਂ ਧਿਰਾਂ ਵਲੋਂ ਮਾਰੂ ਹਥਿਆਰ ਨਾਲ ਲੈਸ ਹੋ ਕੇ ਹਮਲੇ ਦੀ ਯੋਜਨਾ ਬਣਾਈ ਜਾ ਰਹੀ ਸੀ ਕਿ ਪੁਲਿਸ ਥਾਣਾ ਲੋਪੋਕੇ, ਪੈਰਾ ਮਿਲਟਰੀ ਫੋਰਸ ਮੌਕੇ ਤੇ ਪੁੱਜੀ ਤੇ ਸਥਿਤੀ ਨੂੰ ਕੰਟਰੋਲ ਕੀਤਾ। ਹਥਿਆਰਬੰਦ ਦੋਹਾਂ ਧਿਰਾਂ ਦੇ ਆਦਮੀਆਂ ਨੂੰ ਖਦੇੜ ਦਿੱਤਾ, ਉੱਥੇ ਹੋਰ ਫੋਰਸ ਤਾਇਨਾਤ ਕਰਕੇ ਵੋਟਾਂ ਮੁੜ ਚਾਲੂ ਕਰਵਾਈਆਂ ਗਈਆਂ।
ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਪਹੁੰਚੀ ਵੋਟ ਪਾਉਣ
ਅੰਮ੍ਰਿਤਸਰ : ਵਿਧਾਨ ਸਭਾ ਹਲਕਾ ਪੂਰਬੀ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ ਨੇ ਵੋਟ ਪਾਉਣ ਤੋਂ ਬਾਅਦ ਵੋਟਰਾਂ ਅੱਗੇ ਅਪੀਲ ਕੀਤੀ ਕਿ ਤੁਹਾਡਾ ਇਕ ਵੋਟ ਤੁਹਾਡੇ ਆਉਣ ਵਾਲੇ ਪੰਜ ਸਾਲ ਦਾ ਭਵਿੱਖ ਤੈਅ ਕਰੇਗਾ, ਇਸ ਕਰਕੇ ਬੜੇ ਸੋਚ-ਸਮਝ ਕੇ ਵੋਟ ਪਾਉਣਾ।
ਮਜੀਠਾ: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਨੀਵ ਕੌਰ ਮਜੀਠੀਆ ਮਜੀਠਾ ਹਲਕੇ ਚ ਨਹੀਂ ਪਾ ਸਕਣਗੇ ਆਪਣੀ ਵੋਟ
ਮਜੀਠਾ : ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਉਮੀਦਵਾਰ ਗਨੀਵ ਕੌਰ ਮਜੀਠੀਆ ਆਪਣੀ ਵੋਟ ਇਸ ਵਾਰ ਮਜੀਠਾ ਹਲਕੇ ਤੋਂ ਨਹੀਂ ਪਾ ਸਕਣਗੇ। ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਵੋਟ ਮਜੀਠਾ ਹਲਕੇ ਵਿਚ ਅਜੇ ਤੱਕ ਨਹੀਂ ਬਣੀ ਉਹ ਪਹਿਲਾਂ ਵੀ ਕਦੀ ਆਪਣੀ ਵੋਟ ਦਾ ਇਸਤੇਮਾਲ ਕਰਨ ਮਜੀਠਾ ਨਹੀਂ ਆਏ, ਕਿਉਂਕਿ ਇਸ ਦਾ ਜ਼ਿਕਰ ਹਲਕਾ ਵਿਧਾਇਕ ਸ. ਬਿਕਰਮ ਮਜੀਠੀਆ ਉਨ੍ਹਾਂ ਦੇ ਪਤੀ ਪਹਿਲਾਂ ਵੀ ਕਰ ਚੁੱਕੇ ਹਨ।
ਅੰਮ੍ਰਿਤਸਰ ਜ਼ਿਲ੍ਹੇ ‘ਚ ਹੁਣ ਤੱਕ 5.9 ਫ਼ੀਸਦੀ ਹੋਈ ਪੋਲਿੰਗ
ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿਚ ਦੋ ਘੰਟਿਆਂ ਦੌਰਾਨ ਔਸਤਨ 5.9 ਫ਼ੀਸਦੀ ਹੋਈ ਪੋਲਿੰਗ ਹੋਣ ਦੀ ਸੂਚਨਾ ਹੈ।
‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਆਪਣੀ ਪਤਨੀ ਬਲਜਿੰਦਰ ਕੌਰ ਨਾਲ ਪਾਈ ਵੋਟ
ਮਹਿਲ ਕਲਾਂ : ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਅੱਜ ਆਪਣੇ ਜੱਦੀ ਪਿੰਡ ਪੰਡੋਰੀ ਵਿਖੇ ਆਪਣੀ ਪਤਨੀ ਬਲਜਿੰਦਰ ਕੌਰ ਨਾਲ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਬਾਅਦ ‘ਚ ਗੱਲਬਾਤ ਕਰਦਿਆਂ ਉਨ੍ਹਾਂ ਆਪ ਦੀ ਸ਼ਾਨਦਾਰ ਜਿੱਤ ਦਾ ਦਾਅਵਾ ਕੀਤਾ।
ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਸਮੇਤ ਹਲਕਾ ਪੱਛਮੀ ‘ਚ ਵੋਟ ਪਾਉਣ ਪਹੁੰਚੇ
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਸਮੇਤ ਵਿਧਾਨ ਸਭਾ ਹਲਕਾ ਪੱਛਮੀ ‘ਚ ਵੋਟ ਪਾਉਣ ਲਈ ਪਹੁੰਚੇ ਹਨ।
ਮੇਰੇ ਵਿਰੋਧੀ ਚੋਣਾਂ ਜਿੱਤਣ ਲਈ ਪੈਸੇ ਵੰਡ ਰਹੇ : ਸਿੱਧੂ
ਅੰਮ੍ਰਿਤਸਰ, 20 ਫਰਵਰੀ (ਸੁਰਿੰਦਰ ਕੋਛੜ)-ਵੋਟ ਪਾਉਣ ਪਹੁੰਚੇ ਹਲਕਾ ਪੂਰਬੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਿਰੋਧੀ ਚੋਣਾਂ ਜਿੱਤਣ ਲਈ ਪੈਸੇ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਅਰਵਿੰਦ ਕੇਜਰੀਵਾਲ ਦਾ ਦੇਸ਼ ਭਗਤ ਵਾਲਾ ਮਖੌਟਾ ਉਤਰ ਗਿਆ ਹੈ।
ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਵੋਟਰਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ
ਜੈਤੋ : 89 ਵਿਧਾਨ ਸਭਾ ਹਲਕਾ ਜੈਤੋ (ਐੱਸ.ਸੀ.) ਦੇ ਸਥਾਨਕ ਨਗਰ ਕੌਂਸਲ ‘ਚ ਸਥਿਤ ਬੂਥ ਨੰਬਰ 117 ਦੀ ਵੋਟਿੰਗ ਮਸ਼ੀਨ ਖ਼ਰਾਬ ਹੋਣ ਕਰਕੇ ਵੋਟਰਾਂ ਨੂੰ ਕਰੀਬ 35-40 ਮਿੰਟ ਲਾਇਨ ‘ਚ ਹੀ ਖੜ੍ਹਨਾ ਪਿਆ ਤੇ ਲਾਇਨ ਕਾਫੀ ਲੰਮੀ ਹੋਣ ਕਾਰਨ ਵੋਟਰਾਂ ਨੂੰ ਮੁਸ਼ਕਲਾਂ ਪੇਸ਼ ਆਈਆਂ।
ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੇ ਪਾਈ ਵੋਟ
ਸਰਦੂਲਗੜ੍ਹ : ਸਰਦੂਲਗੜ੍ਹ ਤੋਂ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਨੇ ਉਨ੍ਹਾਂ ਦੇ ਜੱਦੀ ਪਿੰਡ ਭੂੰਦੜ ਵਿਖੇ ਪੋਲਿੰਗ ਬੂਥ ਤੇ ਪਹੁੰਚ ਕੇ ਸਭ ਤੋਂ ਪਹਿਲਾਂ ਵੋਟ ਪਾਈ।
ਮਲੋਟ ਹਲਕੇ ਵਿਚ ਸਵੇਰੇ 9:30 ਵਜੇ ਤੱਕ 4.10 ਫੀਸਦੀ ਪੋਲਿੰਗ ਹੋਈ
ਮਲੋਟ : ਵਿਧਾਨ ਸਭਾ ਹਲਕਾ ਮਲੋਟ ਵਿਖੇ ਸਵੇਰੇ 9:30 ਵਜੇ ਤੱਕ 4.10 ਫੀਸਦੀ ਵੋਟਾਂ ਪੋਲ ਹੋਈਆ ਹਨ । ਮਲੋਟ ਵਿਧਾਨ ਸਭਾ ਹਲਕੇ ਵਿਚ 190 ਪੋਲਿੰਗ ਸਟੇਸ਼ਨ ‘ਤੇ 93358 ਮਰਦ ਵੋਟਰ, 83206 ਔਰਤ ਵੋਟਰ ਅਤੇ 9 ਥਰੀ ਜੈਂਡਰ ਵੋਟਰ ਹਨ।
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਾਦੀਆਂ ਵਿਖੇ ਪਾਈ ਵੋਟ
ਬਟਾਲਾ : ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਾਦੀਆਂ ਵਿਖੇ ਪਾਈ ਵੋਟ।
ਸੁਨੀਲ ਜਾਖੜ ਵਲੋਂ ਹਲਕਾ ਅਬੋਹਰ ਦੇ ਪਿੰਡ ਪੰਜਕੋਸੀ ਵਿਖੇ ਪਾਈ ਗਈ ਵੋਟ
ਅਬੋਹਰ : ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਕੁਮਾਰ ਜਾਖੜ ਵਲੋਂ ਹਲਕਾ ਅਬੋਹਰ ਦੇ ਪਿੰਡ ਪੰਜਕੋਸੀ ਵਿਖੇ ਆਪਣੀ ਵੋਟ ਪਾਈ ਗਈ।
ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਆਪਣੇ ਪਰਿਵਾਰ ਸਮੇਤ ਪਾਈ ਵੋਟ
ਸੁਨਾਮ ਊਧਮ ਸਿੰਘ ਵਾਲਾ : ਵਿਧਾਨ ਸਭਾ ਹਲਕਾ ਸੁਨਾਮ-101 ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਪੰਜਾਬ ਸਰਕਾਰ ਵਲੋਂ ਆਪਣੇ ਜੱਦੀ ਪਿੰਡ ਮੌੜ ਦੇ ਬੂਥ ਨੰਬਰ 12 ‘ਤੇ ਆਪਣੇ ਪਰਿਵਾਰ ਸਮੇਤ ਵੋਟ ਪਾਈ ਗਈ।
ਉਪ ਮੁਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਿਵਾਰ ਸਮੇਤ ਪਾਈ ਵੋਟ
ਬਟਾਲਾ : ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਰਿਵਾਰ ਸਮੇਤ ਵੋਟ ਪਾਈ।
ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ, ਪੋਲਿੰਗ ਹੋਈ ਸ਼ੁਰੂ
ਤਪਾ ਮੰਡੀ : ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਰਾਂ ‘ਚ ਭਾਰੀ ਉਤਸ਼ਾਹ ਹੈ। ਤਪਾ ਵਿਖੇ ਪੋਲਿੰਗ ਬੂਥਾਂ ਉਪਰ ਸਵੇਰ ਸਮੇਂ ਹੀ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ ਹਨ।
ਮਨਪ੍ਰੀਤ ਸਿੰਘ ਬਾਦਲ ਨੇ ਪਾਈ ਵੋਟ
ਬਠਿੰਡਾ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜੋ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਵਾਸੀ ਹਨ ਅਤੇ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਹਨ , ਉਨ੍ਹਾਂ ਆਪਣੀ ਵੋਟ ਪਾਈ | ਦੂਜੇ ਪਾਸੇ ਬਠਿੰਡਾ ਸ਼ਹਿਰ ‘ਚ ਨਗਰ ਸੁਧਾਰ ਟਰੱਸਟ ਨਜ਼ਦੀਕ ਕਾਂਗਰਸ ਪਾਰਟੀ ਦੇ ਲਗਾਏ ਗਏ ਪੋਲਿੰਗ ਬੂਥ ਦਾ ਜਾਇਜ਼ਾ ਵੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਲਿਆ ਗਿਆ ।
ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਈ ਵੋਟ
ਪਠਾਨਕੋਟ : ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਠਾਨਕੋਟ ਤੋਂ ਭਾਜਪਾ ਦੇ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਸਵੇਰੇ ਤੜਕਸਾਰ ਪਠਾਨਕੋਟ ਦੇ ਖੇਤੀਬਾੜੀ ਦਫ਼ਤਰ ਵਿਖੇ ਬਣਾਏ ਗਏ ਬੂਥ ਵਿਚ ਵੋਟ ਪਾਈ।ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਅੱਜ ਲੋਕਤੰਤਰ ਦਾ ਬਹੁਤਾ ਵੱਡਾ ਦਿਨ ਹੈ ਤੇ ਹਰ ਇਕ ਵੋਟਰ ਵੋਟ ਜ਼ਰੂਰ ਪਾਵੇ।
ਸਿੱਧੂ ਮੂਸੇਵਾਲਾ ਦੀ ਮਾਤਾ ਨੇ ਪਾਈ ਵੋਟ
ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋਨੀ ਨੇ ਪਾਈ ਵੋਟ
ਬੈਂਸ ਭਰਾਵਾਂ ਨੇ ਪਾਈ ਵੋਟ
ਲੁਧਿਆਣਾ : ਸਥਾਨਕ ਕੋਟ ਮੰਗਲ ਸਿੰਘ ਸਥਿਤ ਸਕੂਲ ਵਿਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਅਤੇ ਹਲਕਾ ਦੱਖਣੀ ਤੋਂ ਵਿਧਾਇਕ ਬਲਵਿੰਦਰ ਸਿੰਘ ਬੈਂਸ ਵਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਹੈ। ਦੋਵਾਂ ਬੈਂਸ ਭਰਾਵਾਂ ਵਲੋਂ ਵੋਟ ਪਾਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੇ ਆਪਣੀ ਵੋਟ ਪਾਈ ਗੱਲਬਾਤ ਕਰਦਿਆਂ ਬੈਂਸ ਭਰਾਵਾਂ ਨੇ ਕਿਹਾ ਕਿ ਪੰਜਾਬ ਵਿਚ ਕੋਈ ਵੀ ਸਰਕਾਰ ਉਨ੍ਹਾਂ ਦੀ ਹਮਾਇਤ ਤੋਂ ਬਿਨਾਂ ਨਹੀਂ ਬਣੇਗੀ।
ਚੋਣ ਨਿਯਮਾਂ ਦੀ ਉਲੰਘਣਾ, ਭਾਜਪਾ ਤੇ ਕਾਂਗਰਸ ਦੇ ਉੱਚ ਆਗੂਆਂ ਖ਼ਿਲਾਫ਼ ਮੁਕੱਦਮੇ ਦਰਜ
ਫਿਰੋਜ਼ਪੁਰ ਪੁਲਿਸ ਨੇ ਚੋਣ ਨਿਯਮਾਂ ਦੀ ਉਲੰਘਣਾ ਕਰਨ ਅਤੇ ਵੋਟਰਾਂ ਨੂੰ ਡਰਾਉਣ ਧਮਕਾਉਣ ਦੇ ਦੋਸ਼ਾਂ ਤਹਿਤ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ, ਉਨ੍ਹਾਂ ਦੇ ਦੋਵੇਂ ਪੁੱਤਰ ਅਨੁਮੀਤ ਸਿੰਘ ਹੀਰਾ ਸੋਢੀ ਤੇ ਰਘੁਮੀਤ ਸਿੰਘ ਸੋਢੀ, ਅਦਾਕਾਰਾ ਮਾਹੀ ਗਿੱਲ ਅਤੇ ਕਾਂਗਰਸੀ ਚੇਅਰਮੈਨ ਸੁਖਵਿੰਦਰ ਸਿੰਘ ਅਟਾਰੀ ਖ਼ਿਲਾਫ਼ ਜਿਲ੍ਹੇ ਦੇ ਵੱਖ – ਵੱਖ ਥਾਣਿਆਂ ਵਿਚ ਵੱਖ – ਵੱਖ ਮੁਕੱਦਮੇ ਦਰਜ ਕੀਤੇ ਹਨ।
ਬਲਬੀਰ ਸਿੰਘ ਰਾਜੇਵਾਲ ਤੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਦਬਾਇਆ ਬਟਨ
ਸਿੱਖਿਆ ਮੰਤਰੀ ਪਰਗਟ ਸਿੰਘ ਨੇ ਆਪਣੇ ਪਰਿਵਾਰ ਨਾਲ ਵੋਟ ਪਾਈ। ਇਸ ਦੇ ਨਾਲ ਹੀ ਓਲੰਪੀਅਨ ਮਨਪ੍ਰੀਤ ਸਿੰਘ ਸਰਕਾਰੀ ਸਕੂਲ ਪੁੱਜੇ ਤੇ ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਹਮੇਸ਼ਾ ਇਸ ਸਰਕਾਰੀ ਸਕੂਲ ‘ਚ ਮੈਂ ਵੋਟ ਪਾਉਣ ਆਉਂਦਾ ਰਹਾਂਗਾ। ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਵੋਟਿੰਗ ਬੂਥਾਂ ‘ਤੇ ਸੈਨੇਟਾਈਜ਼ਰ ਤੇ ਮਾਸਕ ਵੀ ਦਿੱਤੇ ਜਾ ਰਹੇ
ਪੰਜਾਬ ਲਈ ਅੱਜ ਵੱਡਾ ਦਿਨ- ਭਗਵੰਤ ਮਾਨ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਮੁਹਾਲੀ ‘ਚ ਆਪਣੀ ਵੋਟ ਭੁਗਤਾਈ ਹੈ ਜਿੱਥੇ ਉਹਨਾਂ ਮੀਡੀਆ ਦੇ ਰੁਬਰੂ ਹੁੰਦੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਕਾਂਗਰਸ ਤੇ ਬੀਜੇਪੀ ਇਕੱਠੇ ਹੋ ਕੇ ਮੇਰੀ ਪਾਰਟੀ ਤੇ ਮੇਰੇ ‘ਤੇ ਇਲਜ਼ਾਮ ਲਾਉਂਦੇ ਹਨ ਪਰ ਪੰਜਾਬ ਦੇ ਲੋਕ ਸਭ ਜਾਣਦੇ ਹਨ। ਮਾਨ ਧੂਰੀ ਹਲਕੇ ਤੋਂ ਚੋਣ ਲੜ ਰਹੇ ਹਨ
ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਵਿਚ ਵੋਟਾਂ ਪੈਣ ਦਾ ਕੰਮ ਵੀ ਸ਼ੁਰੂ
ਜ਼ਿਲ੍ਹਾ ਲੁਧਿਆਣਾ ਦੇ 14 ਹਲਕਿਆਂ ਵਿਚ ਵੋਟਾਂ ਪੈਣ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ। ਵਿਧਾਨ ਸਭਾ ਚੋਣਾਂ ਲਈ 2,965 ਪੋਲਿੰਗ ਸਟੇਸ਼ਨਾਂ ‘ਤੇ ਕੁੱਲ 26,93,131 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਜ਼ਿਲ੍ਹਾ ਲੁਧਿਆਣਾ ਵਿਚ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ 82 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਤਿੰਨ ਵਿਧਾਨ ਸਭਾ ਹਲਕਿਆਂ ਲੁਧਿਆਣਾ ਦੱਖਣੀ, ਆਤਮ ਨਗਰ ਅਤੇ ਲੁਧਿਆਣਾ ਕੇਂਦਰੀ ਵਿਚ 100 8ਫ਼ੀਸਦੀ ਪੋਲਿੰਗ ਬੂਥਾਂ ‘ਤੇ ਕੇਂਦਰੀ ਅਰਧ ਸੈਨਿਕ ਬਲ ਤਾਇਨਾਤ ਕੀਤੇ ਗਏ ਹਨ
ਭਗਵੰਤ ਮਾਨ ਨੇ ਭੁਗਤਾਈ ਵੋਟ
ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਭਗਵੰਤ ਮਾਨ ਨੇ ਮੋਹਾਲੀ ‘ਚ ਆਪਣੀ ਵੋਟ ਭੁਗਤਾਈ ਹੈ।
ਮਨਪ੍ਰੀਤ ਬਾਦਲ ਨੇ ਭੁਗਤਾਈ ਵੋਟ
ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਸੇ ਤਹਿਤ ਮਨਪ੍ਰੀਤ ਬਾਦਲ ਨੇ ਪਿੰਡ ਬਾਦਲ ‘ਚ ਭੁਗਤਾਈ ਵੋਟ
ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਵੋਟਿੰਗ ਹੋਈ ਸ਼ੁਰੂ
ਪੰਜਾਬ ‘ਚ ਸਾਰੀਆਂ 117 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਤੋਂ ਠੀਕ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਿਵ ਮੰਦਰ ‘ਚ ਪੂਜਾ ਅਰਚਨਾ ਕੀਤੀ। ਇਸ ਤੋਂ ਪਹਿਲਾਂ ਉਹ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰੇ ਦੇ ਦਰਸ਼ਨਾਂ ਲਈ ਵੀ ਪੁੱਜੇ ਸਨ। CM ਚੰਨੀ ਨੇ ਕਿਹਾ, “ਇਹ ਰੱਬ ਦੀ ਮਰਜ਼ੀ ਹੈ, ਇਹ ਲੋਕਾਂ ਦੀ ਮਰਜ਼ੀ ਹੈ। ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ।”
ਵੋਟਿੰਗ ਤੋਂ ਪਹਿਲਾਂ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ
ਅਬੋਹਰ ‘ਚ ਈਦਗਾਹ ਬਸਤੇ ਤੇ ਕਿਲਿਆਂਵਾਲਾ ਲਿੰਕ ਰੋਡ ‘ਤੇ ਅਕਾਲੀ ਤੇ ਕਾਂਗਰਸੀਆਂ ਵਿਚਾਲੇ ਖੂਨੀ ਝੜਪ ਹੋਣ ਦੀ ਖਬਰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਪਾਰਟੀਆਂ ਦੇ ਵਰਕਰਾਂ ਵੱਲੋਂ ਇੱਟਾਂ-ਪੱਥਰ ਚਲਾਏ ਤੇ ਗੱਡੀਆਂ ਦੇ ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਫ੍ਰੀ-ਫੇਅਰ ਇਲੈਕਸ਼ਨ ਕਰਵਾਉਣ ਦੀ ਜਮ ਕੇ ਧੱਜੀਆਂ ਉਡਾਈਆਂ ਗਈਆਂ ਹਨ।
ਮੁੱਖ ਚੋਣ ਅਧਿਕਾਰੀ (CEO) ਪੰਜਾਬ ਦੇ ਦਫ਼ਤਰ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਗਏ ਹਨ ਤਾਂ ਜੋ ਪੰਜਾਬ ‘ਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.