Breaking NewsD5 specialNewsPunjabTop News

ਪੰਜਾਬ ‘ਚ ਫਿਰ ਵਧਿਆ ਕੋਰੋਨਾ ਦਾ ਖ਼ਤਰਾ, ਮੋਗਾ ਸਕੂਲ 3 ਬੱਚੇ ਕੋਰੋਨਾ ਪੌਜੀਟਿਵ 

ਮੋਗਾ : ਪੰਜਾਬ ‘ਚ ਇੱਕ ਵਾਰ ਫਿਰ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਵਾਰ ਕੋਰੋਨਾ ਨੇ ਤੇਜ਼ੀ ਨਾਲ ਸਕੂਲਾਂ ‘ਚ ਦਸਤਕ ਦਿੱਤੀ ਹੈ। ਇਸ ਕੜੀ ‘ਚ ਮੋਗਾ ਦੇ ਵੱਖ – ਵੱਖ ਸਰਕਾਰੀ ਸਕੂਲਾਂ ਦੇ 3 ਬੱਚੇ ਪੌਜ਼ੀਟਿਵ ਪਾਏ ਗਏ ਹਨ। ਯਾਨੀ ਇੱਥੇ ਹੁਣ ਤੱਕ ਸਰਕਾਰੀ ਸਕੂਲਾਂ ਦੇ ਕੁਲ 6 ਬੱਚੇ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਮੋਗਾ ਦੀ ਸਿਵਲ ਸਰਜਨ ਡਾ.ਅਮਰਪ੍ਰੀਤ ਕੌਰ ਬਾਜਵਾ ਨੇ ਦੱਸਿਆ ਕਿ ਬੱਚਿਆਂ ਨੂੰ ਕੁਆਰਨਟਾਈਨ ਕਰ ਦਿੱਤਾ ਗਿਆ ਹੈ।

Kisan Bill 2020 : BJP ਦੇ ਦਫਤਰ ‘ਚ ਵੜ੍ਹਗੇ Kisan, ਪ੍ਰਧਾਨ ਨੂੰ ਪਾਤੀਆਂ ਭਾਜੜਾਂ || D5 Channel Punjabi

ਇਸਦੇ ਨਾਲ ਸਕੂਲਾਂ ਨੂੰ 14 ਦਿਨ ਲਈ ਬੰਦ ਵੀ ਕਰ ਦਿੱਤਾ ਗਿਆ ਹੈ। ਅਮਰਪ੍ਰੀਤ ਕੌਰ ਨੇ ਕਿਹਾ ਕਿ ਮੋਗਾ ‘ਚ ਸਿਹਤ ਵਿਭਾਗ ਨੇ ਕੋਰੋਨਾ ਦੀ ਤੀਜੀ ਲਹਿਰ ਲਈ ਪੁਖਤਾ ਇੰਤਜ਼ਾਮ ਕੀਤੇ ਹਨ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ – ਨਿਰਦੇਸ਼ਾਂ ਦਾ ਪਾਲਣ ਕਰੋ। ਦੱਸ ਦਈਏ ਕਿ ਪੂਰੇ ਰਾਜ ‘ਚ ਹੁਣ ਤੱਕ 30 ਤੋਂ ਜ਼ਿਆਦਾ ਸਰਕਾਰੀ ਸਕੂਲਾਂ ਦੇ ਬੱਚੇ ਪੌਜ਼ੀਟਿਵ ਪਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button