Breaking NewsD5 specialNewsPoliticsPress ReleasePunjabTop News

ਪੰਜਾਬ ‘ਚ ਪਹਿਲੀ ਵਾਰ “ਜਨਤਾ ਦਾ ਬਜਟ ਜਨਤਾ ਲਈ” ਪੇਸ਼ ਕਰਾਂਗੇ: ਹਰਪਾਲ ਸਿੰਘ ਚੀਮਾ

ਕਿਹਾ, 'ਜਨਤਾ ਬਜਟ' 'ਤੇ 20,000 ਤੋਂ ਵੱਧ ਸੁਝਾਅ ਪ੍ਰਾਪਤ ਹੋਏ

ਉਦਯੋਗਪਤੀਆਂ ਵੱਲੋਂ 500 ਤੋਂ ਵੱਧ ਮੈਮੋਰੰਡਮ ਦਿੱਤੇ ਗਏ

ਤਕਰੀਬਨ ਦੋ ਤਿਹਾਈ ਸੁਝਾਅ ਨੌਜਵਾਨਾਂ ਤੋਂ ਅਤੇ ਪੰਜ ਵਿੱਚੋਂ ਇੱਕ ਸੁਝਾਅ ਮਹਿਲਾਵਾਂ ਤੋਂ ਹੋਇਆ ਪ੍ਰਾਪਤ

ਚੰਡੀਗੜ੍ਹ: ਪੰਜਾਬ ਦੇ ਵਿੱਤ ਅਤੇ ਯੋਜਨਾਬੰਦੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਸੂਬੇ ਦੇ ਇਤਿਹਾਸ ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾਣ ਵਾਲਾ ਪੰਜਾਬ ਦਾ ਬਜਟ ਲੋਕਾਂ ਦੇ ਸੁਝਾਵਾਂ ਅਤੇ ਮਸ਼ਵਰਿਆਂ ਦੇ ਆਧਾਰ ‘ਤੇ ਤਿਆਰ ਕੀਤਾ ਜਾਵੇਗਾ ਜੋ ਸਾਰੇ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਵਿਚਾਰਾਂ ਦਾ ਸਹੀ ਪ੍ਰਗਟਾਵਾ ਹੋਵੇਗਾ।

STF Reconstitution : Bhagwant Mann ਸਾਰੇ ਵਿਧਾਇਕਾਂ ਦੀ ਲਗਾਊ ਕਲਾਸ, ਸੱਦਲੇ ਚੰਡੀਗੜ੍ਹ | D5 Channel Punjabi

ਇੱਥੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ. ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਬਜਟ ਤਿਆਰ ਕਰਨ ਲਈ ਜਨਤਾ ਦੀ ਸਲਾਹ ਲੈਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਨੂੰ ਕਿ ਜਨਤਾ ਦਾ ਭਾਰੀ ਸਮਰਥਨ ਮਿਲਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਬਹੁਤ ਖੁੱਲ੍ਹ ਕੇ ਸੁਝਾਅ ਦਿੱਤੇ ਹਨ। ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਬਜਟ ਪੇਸ਼ ਕਰਨ ਵੇਲੇ ਸਭਨਾਂ ਲੋਕਾਂ, ਉਦਯੋਗਪਤੀਆਂ, ਵਪਾਰਕ ਸੰਗਠਨਾਂ, ਨੌਜਵਾਨਾਂ, ਔਰਤਾਂ ਅਤੇ ਬਾਕੀ ਹਰ ਖੇਤਰ ਦੇ ਨੁਮਾਇੰਦਿਆਂ ਵਲੋਂ ਪੇਸ਼ ਕੀਤੇ ਸੁਝਾਅ ਅਤੇ ਮਸ਼ਵਰਿਆਂ ‘ਤੇ ਗੌਰ ਕੀਤਾ ਜਾਵੇਗਾ।

STF Reconstitution : ਨਸ਼ਾ ਵੇਚਣ ਵਾਲਿਆਂ ਨੂੰ ਲੈ Bhagwant Mann ਦਾ ਵੱਡਾ ਬਿਆਨ, ਘਰੋਂ ਕੱਢ-ਕੱਢ ਚੱਕ ਲਿਆੳਣੇ ਥਾਣੇ

ਵਿੱਤ ਮੰਤਰੀ ਨੇ ਕਿਹਾ ਕਿ ਪੋਰਟਲ ਅਤੇ ਈਮੇਲਾਂ ‘ਤੇ ਮਿਲੇ 20,000 ਤੋਂ ਵੱਧ ਸੁਝਾਵਾਂ ‘ਚੋਂ ਦੋ ਤਿਹਾਈ ਸੁਝਾਅ ਨੌਜਵਾਨਾਂ ਤੋਂ ਮਿਲੇ ਹਨ, ਜਿਨ੍ਹਾਂ ਨੇ ਅਤਿ-ਆਧੁਨਿਕ ਅਕਾਦਮਿਕ ਸਹੂਲਤਾਂ ਨਾਲ ਬਿਹਤਰ ਸਿੱਖਿਆ, ਰੁਜ਼ਗਾਰ ਦੇ ਵਧੇਰੇ ਮੌਕੇ, ਈ-ਗਵਰਨੈਂਸ ਪਹਿਲਕਦਮੀਆਂ ਦੀ ਮੰਗ ਉਠਾਈ ਹੈ। ਜਨਤਾ ਬਜਟ ਦੀ ਪ੍ਰਕਿਰਿਆ ਵਿੱਚੋਂ ਸਾਹਮਣੇ ਆਏ ਮੁੱਖ ਮੁੱਦਿਆਂ ਵਿੱਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ ਅਤੇ ਸਿਹਤ ਦੇ ਬੁਨਿਆਦੀ ਢਾਂਚੇ ‘ਤੇ ਵੱਧ ਖਰਚ ਕਰਨਾ, ਸੂਬੇ ਦੇ ਸਰਵਪੱਖੀ ਵਿਕਾਸ ਲਈ ਬਿਜਲੀ ਅਤੇ ਉਦਯੋਗ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨਾ ਸ਼ਾਮਲ ਹੈ।

Ugrahan Live : Joginder Ugrahan ਦਾ ਵੱਡਾ ਧਮਾਕਾ! ਚੰਡੀਗੜ੍ਹ ਤੋਂ ਕਰਤਾ ਐਲਾਨ | D5 Channel Punjabi

ਵਿੱਤ ਮੰਤਰੀ ਨੇ ਕਿਹਾ ਕਿ ਉਦਯੋਗਪਤੀਆਂ ਤੋਂ 500 ਤੋਂ ਵੱਧ ਲਿਖਤੀ ਮੈਮੋਰੰਡਮ ਵੀ ਪ੍ਰਾਪਤ ਹੋਏ ਹਨ, ਜਿਨ੍ਹਾਂ ਨੇ ਵਪਾਰ ਪੱਖੀ ਮਾਹੌਲ, ਅਤਿ-ਆਧੁਨਿਕ ਬੁਨਿਆਦੀ ਢਾਂਚਾ, ਇੰਸਪੈਕਟਰ ਰਾਜ ਦੇ ਖਾਤਮੇ, ਨਿਯਮਾਂ ਦੇ ਸਰਲੀਕਰਨ ਦੇ ਨਾਲ ਕਾਰੋਬਾਰ ਕਰਨ ਵਿੱਚ ਅਸਾਨੀ ਅਤੇ ਗੈਰ ਕਾਨੂੰਨੀ ਅਭਿਆਸਾਂ ਨੂੰ ਰੋਕਣ ਲਈ ਬਿਹਤਰ ਲਾਗੂਕਰਨ ਦੀ ਮੰਗ ਕੀਤੀ ਹੈ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ ਹਰ ਪੰਜ ਵਿੱਚੋਂ ਇੱਕ ਸੁਝਾਅ ਮਹਿਲਾਵਾਂ ਵੱਲੋਂ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਲੜਕੀਆਂ ਲਈ ਬਰਾਬਰ ਮੌਕੇ ਅਤੇ ਬਿਹਤਰ ਸਿਹਤ ਅਤੇ ਸਿੱਖਿਆ ਸਹੂਲਤਾਂ ਦੀ ਮੰਗ ਕੀਤੀ ਹੈ।

VIP Security in Punjab : ਐਕਸ਼ਨ ਮੋਡ ‘ਚ Bhagwant Mann, ਲੈ ਲਿਆ ਬਹੁਤ ਵੱਡਾ ਫੈਸਲਾ, ਸਾਵਧਾਨ ਹੋ ਜਾਣ ਲੀਡਰ

ਸੁਝਾਵਾਂ ਬਾਰੇ ਸਪੱਸ਼ਟ ਰੂਪ ਵਿੱਚ ਦੱਸਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਕੁੱਲ 20,384 ਸੁਝਾਵਾਂ ਵਿੱਚੋਂ ਜਨਤਾ ਪੋਰਟਲ ‘ਤੇ 14,859 ਸੁਝਾਅ ਆਏ ਹਨ ਜਦਕਿ ਈਮੇਲਾਂ ‘ਤੇ 5025 ਅਤੇ 500 ਪੱਤਰ ਅਤੇ ਮੈਮੋਰੰਡਮ ਦਸਤੀ ਪ੍ਰਾਪਤ ਹੋਏ ਹਨ। ਜਨਸੰਖਿਆ ਦੇ ਅੰਕੜਿਆਂ ਦਾ ਖੁਲਾਸਾ ਕਰਦਿਆਂ ਉਹਨਾਂ ਕਿਹਾ ਕਿ 72.70 ਫ਼ੀਸਦ ਸੁਝਾਅ ਪੁਰਸ਼ ਵਰਗ ਤੋਂ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ 31 ਤੋਂ 40 ਉਮਰ ਵਰਗ ਤੋਂ (45.42 ਫ਼ੀਸਦ) ਪ੍ਰਾਪਤ ਹੋਏ ਹਨ। ਇਸੇ ਤਰ੍ਹਾਂ ਮਹਿਲਾਵਾਂ ਵੱਲੋਂ 19.89 ਫ਼ੀਸਦ ਸੁਝਾਅ ਦਿੱਤੇ ਗਏ ਹਨ ਜਿਹਨਾਂ ਵਿੱਚੋਂ ਸਭ ਤੋਂ ਵੱਧ 31 ਤੋਂ 40 ਉਮਰ ਸਮੂਹ ਵੱਲੋਂ 48.75 ਫ਼ੀਸਦ ਸੁਝਾਅ ਪ੍ਰਾਪਤ ਹੋਏ ਹਨ।

ਖੁੱਲ੍ਹੇ ਕਮਰੇ ‘ਚ ਮੈਡਮਾਂ ਕਰਦੀਆਂ ਸੀ ਐਸ਼, ਭੱਜਕੇ ਕਮਰੇ ਅੰਦਰ ਵੜਿਆ MLA Labh Singh Ugoke | D5 Channel Punjabi

ਸ. ਚੀਮਾ ਨੇ ਕਿਹਾ ਕਿ ਜਨਤਾ ਬਜਟ ਪੋਰਟਲ ‘ਤੇ ਪ੍ਰਾਪਤ ਹੋਏ ਸੁਝਾਵਾਂ, ਜਿਨ੍ਹਾਂ ‘ਤੇ ਭਵਿੱਖ ਵਿੱਚ ਵਿਚਾਰ ਕੀਤਾ ਜਾ ਸਕਦਾ ਹੈ, ਵਿੱਚ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨਾ, ਮੌਜੂਦਾ 3 ਸਾਲਾਂ ਤੋਂ ਪਰਖ ਕਾਲ ਸਮੇਂ ਨੂੰ ਘਟਾਉਣਾ, ਬਰਾਬਰ ਕੰਮ-ਬਰਾਬਰ ਤਨਖਾਹ, ਬਿਜਲੀ ਅਤੇ ਟਰਾਂਸਪੋਰਟ ਸਬਸਿਡੀਆਂ, ਸਿੱਖਿਆ ਵਿੱਚ ਪਰਿਵਾਰ ਦੀ ਇਕਲੌਤੀ ਲੜਕੀ ਲਈ ਲਾਭ, ਉਚੇਰੀ ਸਿੱਖਿਆ ਲਈ ਬਜਟ ਵਿੱਚ ਵਾਧਾ, ਸੂਚਨਾ ਤਕਨਾਲੋਜੀ ਨਾਲ ਸਬੰਧਤ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ, ਸਰਹੱਦੀ ਸ਼ਹਿਰਾਂ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਇਹਨਾਂ ਖੇਤਰਾਂ ਦੇ ਨੇੜੇ ਟੈਕਸ ਮੁਕਤ ਜ਼ੋਨ ਜਾਂ ਵਿਸ਼ੇਸ਼ ਆਰਥਿਕ ਜ਼ੋਨ ਬਣਾਉਣੇ, ਸ਼ਰਾਬ ਨਿਗਮ ਦੀ ਸਥਾਪਨਾ ਅਤੇ ਰੇਤ ਤੇ ਮਾਈਨਿੰਗ ਕਾਰਪੋਰੇਸ਼ਨ ਦਾ ਗਠਨ ਅਤੇ ਪੰਜਾਬ ਦੇ ਵਸਨੀਕਾਂ ਲਈ ਸਾਰੀਆਂ ਨੌਕਰੀਆਂ ਵਿੱਚ ਰਾਖਵਾਂਕਰਨ/ਤਰਜੀਹ ਦੇਣਾ ਸ਼ਾਮਲ ਹੈ।

BJP News : ਲਓ BJP ਨੇ ਖੇਡੀ ਵੱਡੀ ਗੇਮ! Bhagwant Mann ਹੋਇਆ ਸਖ਼ਤ, ਜਥੇਬੰਦੀਆਂ ਦੇ ਸੰਘਰਸ਼ ਦਾ ਐਲਾਨ

ਵਿੱਤ ਮੰਤਰੀ ਨੇ ਜ਼ਿਲ੍ਹਿਆਂ ਵਿੱਚ ਫੀਲਡ ਮੀਟਿੰਗਾਂ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਹਫ਼ਤੇ ਭਰ ਦੇ ਦੌਰੇ ਦੌਰਾਨ ਸਾਰੇ 23 ਜ਼ਿਲ੍ਹਿਆਂ ਨੂੰ ਕਵਰ ਕੀਤਾ ਹੈ ਅਤੇ ਸਭ ਤੋਂ ਵੱਧ ਸੁਝਾਅ ਲੁਧਿਆਣਾ (10.61 ਫ਼ੀਸਦ), ਪਟਿਆਲਾ (10.12 ਫ਼ੀਸਦ), ਫਾਜ਼ਿਲਕਾ (8.14 ਫ਼ੀਸਦ), ਬਠਿੰਡਾ (6.03 ਫ਼ੀਸਦ) ਅਤੇ ਅੰਮ੍ਰਿਤਸਰ (5.81 ਫ਼ੀਸਦ) ਤੋਂ ਪ੍ਰਾਪਤ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੁਨੀਆ ਭਰ ਖਾਸ ਤੌਰ ‘ਤੇ ਗੁਆਂਢੀ ਰਾਜਾਂ ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿੱਚ ਵੱਸਦੇ ਪੰਜਾਬੀਆਂ ਤੋਂ ਵੀ ਵੱਡੀ ਗਿਣਤੀ ਵਿੱਚ ਸੁਝਾਅ ਮਿਲੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button