Breaking NewsD5 specialNewsPunjab

ਪੰਜਾਬ ‘ਚ ਕੋਰੋਨਾ ਬਲਾਸਟ, 4 ਜ਼ਿਲ੍ਹਿਆਂ ‘ਚ 42 ਕੇਸਾਂ ਦੀ ਹੋਈ ਪੁਸ਼ਟੀ 1 ਮੌਤ

ਜਲੰਧਰ : ਪੰਜਾਬ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ ਅਤੇ ਨਿੱਤ ਮਰੀਜ਼ਾ ਦੀ ਗਿਣਤੀ ਵੱਧ ਰਹੀ ਹੈ। ਬੁੱਧਵਾਰ ਸਵੇਰ ਹੁੰਦੇ ਹੀ ਸੂਬੇ ਦੇ 4 ਜ਼ਿਲ੍ਹਿਆਂ ‘ਚ ਕੁਲ 42 ਕੇਸ ਅਤੇ 1 ਮਰੀਜਜ਼ ਦੀ ਮੌਤ ਹੋਣ ਨਾਲ ਹੜਕੰਪ ਮੱਚ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ‘ਚ 13 ਪੌਜ਼ੀਟਿਵ ਕੇਸ, ਪਠਾਨਕੋਟ ‘ਚ 19, ਪਟਿਆਲਾ ‘ਚ 4 ਕੇਸ ਇੱਕ ਹੀ ਪਰਿਵਾਰ ਦੇ ਦੱਸੇ ਜਾ ਰਹੇ ਹਨ ਜਦੋਂ ਕਿ ਲੁਧਿਆਣਾ ‘ਚ 6 ਗਰਭਵਤੀ ਔਰਤਾਂ ਕੋਰੋਨਾ ਦੀ ਚਪੇਟ ਵਿੱਚ ਆਈਆਂ ਹਨ। ਉਥੇ ਹੀ ਜ਼ਿਲ੍ਹਾ ਜਲੰਧਰ ‘ਚ 86 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ ਹੈ।

🔴 LIVE | ਕਾਂਗਰਸੀ ਮੰਤਰੀ ਦੇ ਘਰ ਗਿਆ ਡੇਰਾਮੁਖੀ | ਚਾਰੇ ਪਾਸੇ ਹੋ ਗਈ ਚਰਚਾ |

ਪੰਜਾਬ ‘ਚ ਕੋਰੋਨਾ ਮਰੀਜ਼ਾਂ ਦਾ ਸੰਖਿਆ 2800 ਤੋਂ ਪਾਰ
ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨ – ਨਿੱਤ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦੇ ਪੀੜਿਤ ਮਰੀਜ਼ਾਂ ਦੀ ਗਿਣਤੀ 2800 ਤੋਂ ਪਾਰ ਹੋ ਗਈ ਹੈ। ਪੰਜਾਬ ‘ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ ਵਿੱਚ 517, ਜਲੰਧਰ ‘ਚ ਕੋਰੋਨਾ ਵਾਇਰਸ ਦੇ ਪੌਜ਼ੀਟਿਵ ਕੇਸ 319, ਲੁਧਿਆਣਾ ‘ਚ 282, ਤਰਨਾਰਨ 171, ਮੋਹਾਲੀ ਵਿੱਚ 136, ਹੁਸ਼ਿਆਰਪੁਰ ‘ਚ 136, ਪਟਿਆਲਾ ‘ਚ 147, ਸੰਗਰੂਰ ‘ਚ 116 ਕੇਸ, ਨਵਾਂ ਸ਼ਹਿਰ ‘ਚ 122, ਗੁਰਦਾਸਪੁਰ ‘ਚ 152 ਕੇਸ, ਮੁਕਤਸਰ 71, ਮੋਗਾ ‘ਚ 67, ਫਰੀਦਕੋਟ 86, ਫ਼ਿਰੋਜ਼ਪੁਰ ਵਿੱਚ 46, ਫਾਜ਼ਿਲਕਾ 48, ਬਠਿੰਡਾ ਵਿੱਚ 55, ਪਠਾਨਕੋਟ ਵਿੱਚ 108, ਬਰਨਾਲਾ ਵਿੱਚ 27, ਮਾਨਸਾ ਵਿੱਚ 34 , ਫਤਿਹਗੜ੍ਹ ਸਾਹਿਬ ਵਿੱਚ 70, ਕਪੂਰਥਲਾ 40, ਰੋਪੜ ‘ਚ 71 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ‘ਚੋਂ 2234 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦੋਂ ਕਿ ਕੋਰੋਨਾ ਮਹਾਂਮਾਰੀ ਦੇ 530 ਤੋਂ ਜਿਆਦਾ ਕੇਸ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 56 ਹੋ ਚੁੱਕੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button