NewsBreaking NewsD5 specialPunjab

ਪੰਜਾਬ ਚ ਐਵੇਂ ਵੀ ਆਉਂਦੀਆਂ ਨੇ ਬਰਾਤਾਂ, ਬਿਨਾਂ ਲਾੜੀ ਤੋਂ ਘਰ ਵਾਪਸ ਚਲੀ ਜਾਂਦੀ ਹੈ ਬਰਾਤ (ਵੀਡੀਓ)

ਜਲੰਧਰ : ਵਿਆਹ ਦਾ ਹਰ ਇੱਕ ਨੂੰ ਬਹੁਤ ਚਾਅ ਹੰਦਾ ਹੈ ਪਰ ਦੁੱਖ ਉਸ ਸਮੇਂ ਲਗਦਾ ਹੈ ਜਦੋਂ ਮੌਕੇ ਤੇ ਆ ਕੇ ਅਜਿਹਾ ਕੁਝ ਹੋ ਜਾਵੇ ਜੋ ਸੋਚਿਆ ਵੀ ਨਹੀਂ ਹੁੰਦਾ। ਇੱਕ ਅਜਿਹਾ ਮਾਮਲਾ ਜਲੰਧਰ ਦੇ ਮਹਾਰਾਜਾ ਹੋਟਲ ਤੋਂ ਸਾਹਮਣੇ ਆਇਆ ਹੈ ਜਿਸ ‘ਚ ਸਾਰੇ ਬਰਾਤ ਆਉਣ ਦਾ ਇੰਤਜਾਰ ਕਰ ਰਹੇ ਸੀ।

Read Also ਬੇੜੀ ਤੇ ਬਰਾਤਾਂ ਚੱਲੀਆਂ, ਘੋੜੀ ਦੀ ਜਗ੍ਹਾ ਬੇੜੀ

ਜਦੋਂ ਬਰਾਤ ਆਈ ਤਾਂ ਉਨ੍ਹਾਂ ਨੇ ਆਉਣ ਸਾਰ ਮਿਲਣੀ ਸਮੇਂ ਹੀ ਦਾਜ ਦੀ ਮੰਗ ਕੀਤੀ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਦੇ ਪਿਤਾ ਤੇ ਲੜਕੀ ਨੇ ਦੱਸਿਆ ਕਿ ਬਰਾਤ ਵਾਲਿਆ ਨੇ ਕਿਹਾ ਕਿ ਬਾਕੀ ਰਸਮਾਂ ਫੇਰ ਕਰਾ ਪਹਿਲਾ ਸਾਨੂੰ 20 ਲੱਖ ਦੇ ਕਰੀਬ ਕੈਸ਼ ਦਿਉ ਜਿਸ ਤੋਂ ਲੜਕੀ ਵਾਲਿਆ ਦੇ ਨਾਂ ਕਰਨ ‘ਤੇ ਉਨ੍ਹਾਂ ਨੇ ਕੁਝ ਹੰਗਾਮਾ ਵੀ ਕੀਤਾ ‘ਤੇ ਉਸੇ ਸਮੇਂ ਬਾਰਤ ਲੈ ਕੇ ਵਾਪਸ ਚਲੇ ਗਏ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦਾਜ ਦੀ ਮੰਗ ਨੂੰ ਲੇ ਕੇ ਦੋਵੇ ਧਿਰਾਂ ‘ਚ ਹੰਗਮਾ ਹੋ ਗਿਆ। ਜਿਸ ਤੋਂ ਬਾਅਦ ਲੜਕੀ ਵਾਲਿਆ ਨੇ ਲੜਕੇ ਵਾਲਿਆ ਦੇ ਖ਼ਿਲਾਫ਼ ਦਾਜ ਦੀ ਮੰਗ ਦਾ ਮਾਮਲਾ ਦਰਜ ਕਰਵਾਇਆ ਹੈ ਤੇ ਜਿਸ ਨੂੰ ਲੈ ਕੇ ਪੁਲਿਸ ਆਗਲੀ ਕਰਵਾਈ ਕਰ ਰਹੀ ਹੈ। ਪੂਰੇ ਮਾਮਲੇ ‘ਚ ਕੌਣ ਸੱਚਾ ਏ ਜਾਂ ਕੌਣ ਝੂਠਾ, ਇਸ ਤੋਂ ਵਾਕਫ ਹੋਣ ਲਈ ਡੂੰਘਾਈ ਤੱਕ ਜਾਂਚ ਹੋਣੀ ਚਾਹੀਦੀ ਹੈ ਤੇ ਮੁਲਜ਼ਮਾਂ ਨੂੰ ਸਖਤ ਸਜਾਵਾ ਮਿਲਣੀਆਂ ਚਾਹੀਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button