ਪੰਜਾਬ : ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਪਿਛਲੇ 24 ਘੰਟਿਆਂ ‘ਚ 53 ਮਰੀਜਾਂ ਦੀ ਮੌਤ
ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਦੀ ਦੂਜੀ ਲਹਿਰ ਦੇ ਚੱਲਦਿਆਂ ਪਿਛਲੇ 24 ਘੰਟਿਆਂ ‘ਚ 53 ਮਰੀਜਾਂ ਦੀ ਮੌਤ ਹੋ ਗਈ ਅਤੇ 29 ਮਰੀਜਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਅਨੁਸਾਰ ਸੂਬੇ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਵਧਣ ਕਾਰਨ ਮੌਤਾਂ ਦਾ ਸਿਲਸਿਲਾ ਵੀ ਲਗਾਤਾਰ ਵੱਧ ਰਿਹਾ ਹੈ। ਸੂਬੇ ‘ਚ ਕੋਰੋਨਾ ਦੀ ਰਫ਼ਤਾਰ ਵੱਧਣ ਦੇ ਨਾਲ ਟੈਸਟਾਂ ਦੀ ਗਿਣਤੀ ਰੋਜ਼ਾਨਾ ਵਧਾਈ ਜਾ ਰਹੀ ਹੈ। 30 ਹਜ਼ਾਰ ਤੋਂ ਜਿਆਦਾ ਟੈਸਟ ਕੀਤੇ ਗਏ ਅਤੇ ਦਿਨ ਭਰ ‘ਚ 39 ਹਜ਼ਾਰ ਤੋਂ ਜ਼ਿਆਦਾ ਨਮੂਨੇ ਇੱਕਠੇ ਕੀਤੇ ਗਏ।
ਨਿਹੰਗ ਸਿੰਘਾਂ ਦੇ ਐਨਕਾਊਂਟਰ ਤੋ ਬਾਅਦ ਤੱਤੇ ਹੋਏ ਨਿਹੰਗ ! ਜਥੇਦਾਰ ਨੇ ਕਰਤਾ ਵੱਡਾ ਐਲਾਨ ! ਪੁਲਿਸ ਨੂੰ ਪਾਤੀ ਬਿਪਤਾ !
ਬੁਲੇਟਿਨ ਅਨੁਸਾਰ ਹੁਣ ਤੱਕ ਸੂਬੇ ‘ਚ 56 ਲੱਖ 66 ਹਜ਼ਾਰ ਤੋਂ ਜਿਆਦਾ ਸ਼ੱਕੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਅਤੇ 1 ਲੱਖ 91 ਹਜ਼ਾਰ ਤੋਂ ਜਿਆਦਾ ਲੋਕਾਂ ਨੇ ਕੋਰੋਨਾ ਨੂੰ ਮਾਤ ਦਿੱਤੀ। ਸੂਬੇ ‘ਚ 2274 ਨਵੇਂ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 2 ਲੱਖ 17 ਹਜ਼ਾਰ ਤੋਂ ਜਿਆਦਾ ਹੋ ਗਈ ਹੈ। ਸਰਗਰਮ ਮਾਮਲੇ 19403 ਹੋ ਗਏ ਹਨ। ਸੂਬੇ ‘ਚ 53 ਮਰੀਜਾਂ ਦੀ ਮੌਤ ਦੇ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 6435 ਹੋ ਗਈ ਹੈ ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.