Breaking NewsD5 specialNewsPunjabTop News

ਪੰਜਾਬ ਕਾਂਗਰਸ ਜ਼ਲਦ ਹੋਵੇਗੀ ਇਕਜੁੱਟ 

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਰਾਜ ਕੁਮਾਰ ਵੇਰਕਾ ਨੇ ਕਿਹਾ ਹੈ ਕਿ ਜ਼ਲਦ ਹੀ ਕਾਂਗਰਸ ‘ਚ ਇਕਜੁੱਟਤਾ ਨਜ਼ਰ ਆਵੇਗੀ। ਚੰਡੀਗੜ੍ਹ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਲਦ ਹੀ ਕੇਂਦਰੀ ਹਾਈਕਮਾਨ ਨੂੰ ਮਿਲਣ ਜਾਣਗੇ। ਕਿਉਂਕਿ ਹੁਣ ਹਾਈਕਮਾਂਡ ਨੇ ਸਾਰੇ ਪੱਖ ਸੁਣ ਲਏ ਹਨ ਅਤੇ ਹਾਈਕਮਾਂਡ ਜ਼ਲਦ ਸਾਰੇ ਪੱਖਾਂ ਦੇ ਮੱਦੇਨਜ਼ਰ ਪੰਜਾਬ ਕਾਂਗਰਸ ਦਾ ਅੰਦਰੂਨੀ ਮਸਲਾ ਸੁਲਝਾਅ ਦੇਵੇਗੀ।

ਗੈਂਗਸਟਰ ਸੇਖੋਂ ਦੇ ਵੱਡੇ ਖੁਲਾਸੇ! ਕਿਹਾ ਪੁਲਿਸ ਨੇ ਮੇਰੇ ਨਾਲ ਕੀਤਾ ਆਹ ਕੰਮ! ਪੁਲਿਸ ਦੀ ਕਾਰਵਾਈ ‘ਤੇ ਚੁੱਕੇ ਸਵਾਲ !

ਰਾਹੁਲ ਗਾਂਧੀ ਵਲੋਂ ਕੈਪਟਨ ਨਾਲ ਮੁਲਾਕਾਤ ਨਾ ਕਰਨ ਅਤੇ ਸੋਨੀਆ ਗਾਂਧੀ ਵਲੋਂ ਕੈਪਟਨ ਟਾਇਮ ਨਾ ਦੇਣ ਦੇ ਮਾਮਲੇ ਬਾਰੇ ਪੁੱਛੇ ਜਾਣ ‘ਤੇ ਵੇਰਕਾ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹਾਈਕਮਾਡ ਨੂੰ ਇਸ ਕਾਰਨ ਨਹੀਂ ਸਨ ਮਿਲ ਸਕੇ ਕਿਉਂਕਿ ਹਾਈਕਮਾਂਡ ਨੇ ਦੂਸਰੀਆਂ ਧਿਰਾਂ ਦੇ ਪੱਖ ਜਾਣਨੇ ਸਨ। ਬੈਂਕਾਂ ਨੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਬਿਜਲੀ ਸਬੰਧੀ ਕੀਤੇ ਐਲਾਨਾਂ ਨੂੰ ਰੱਦ ਕਰਦਿਆਂ ਕਿਹਾ ਕਿ  ਦਿੱਲੀ ਵਿਚ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਬਿਜਲੀ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕੇਜਰੀਵਾਲ ਦੇ ਨਾਹਰਿਆਂ ਪਿੱਛੇ ਨਹੀਂ ਲੱਗਣਗੇ ਅਤੇ  ਲੋਕਾਂ ਨੂੰ ਪੰਜਾਬ ਕਾਂਗਰਸ ਦਿੱਲੀ ਦੀ ਸਹੀ ਪੌਜ਼ੀਸ਼ਨ ਤੋਂ ਵੀ ਜਾਣੂ ਕਰਵਾਏਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button