
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਤੇ ਗਵਰਨਰ ਵਿਚਾਲੇ ਚੱਲ ਰਹੀ ਤਲਖੀ ‘ਚ ਹੁਣ ਦੂਜੀਆਂ ਪਾਰਟੀਆਂ ਦੇ ਵੀ ਜਵਾਬ ਆਉਣੇ ਸ਼ੁਰੂ ਹੋ ਗਏ ਹਨ। ਤੁਹਾਨੂੰ ਦੱਸ ਦਈਏ ਕਿ ਗਵਰਨਰ ਬਨਵਾਰੀ ਲਾਲ ਪੂਰੋਹਿਤ ਨੇ ਸੀ.ਐਮ ਮਾਨ ਨੂੰ ਲੈਟਰ ਲਿਖਿਆ ਸੀ ਜਿਸ ਵਿਚ ਉਨ੍ਹਾਂ ਨੇ ਲੈਟਰਾਂ ਦਾ ਜਵਾਬ ਨਾ ਦੇਣ ਦਾ ਕਾਰਨ ਪੁੱਛਿਆ ਸੀ ਤੇ ਕਿਹਾ ਸੀ ਕਿ ਉਹ ਆਖਰੀ ਬਾਰ ਇਹ ਚਿੱਠੀ ਲਿਖ ਰਹੇ ਹਨ ਇਸ ਤੋਂ ਬਾਅਦ ਉਹ ਪੰਜਾਬ ਵਿਚ ਰਾਸ਼ਟਰਪਤੀ ਸ਼ਾਸ਼ਨ ਲਾਉਣ ਦੀ ਸਿਫਾਰਿਸ਼ ਰਾਸ਼ਟਰਪਤੀ ਕੋਲ ਕਰਨਗੇ।
ਮਾਣਯੋਗ ਗਵਰਨਰ ਸਾਹਿਬ ਜੀ
ਅਸੀਂ ਵੀ ਜਿੱਤ ਕੇ ਆਏ ਹਾਂ ਸਾਨੂੰ ਵੀ ਜਨਤਾ ਨੇ ਹੀ ਚੁਣਿਆ ਹੈ। ਜੇਕਰ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਤਲਖੀ ਹੈ ਤਾਂ ਤੁਸੀਂ ਹੋਰ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰੋ। ਚੀਫ਼ ਸੈਕਟਰੀ ਤੋਂ ਜਵਾਬ ਮੰਗ ਲਵੋ। ਰਾਸ਼ਰਪਤੀ ਰਾਜ ਲਾਉਣ ਦੀ ਸਿਫਾਰਿਸ਼ ਉਹ ਵੀ ਤੁਹਾਡੀ ਆਪਸੀ ਰੰਜਿਸ਼ ਕਾਰਨ ਇਹ ਬਹੁਤ ਹੀ ਗਲਤ ਤੇ…— Amarinder Singh Raja Warring (@RajaBrar_INC) August 27, 2023
ਹੁਣ ਇਸ ਤਲਖੀ ਵਿਚਾਲੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਐਕਸ ਤੇ ਕਿਹਾ ਕਿ “ਮਾਣਯੋਗ ਗਵਰਨਰ ਸਾਹਿਬ ਜੀ, ਅਸੀਂ ਵੀ ਜਿੱਤ ਕੇ ਆਏ ਹਾਂ ਸਾਨੂੰ ਵੀ ਜਨਤਾ ਨੇ ਹੀ ਚੁਣਿਆ ਹੈ। ਜੇਕਰ ਤੁਹਾਡੀ ਮੁੱਖ ਮੰਤਰੀ ਪੰਜਾਬ ਨਾਲ ਕੋਈ ਤਲਖੀ ਹੈ ਤਾਂ ਤੁਸੀਂ ਹੋਰ ਸੰਵਿਧਾਨਕ ਸ਼ਕਤੀਆਂ ਦਾ ਇਸਤੇਮਾਲ ਕਰੋ। ਚੀਫ਼ ਸੈਕਟਰੀ ਤੋਂ ਜਵਾਬ ਮੰਗ ਲਵੋ। ਰਾਸ਼ਰਪਤੀ ਰਾਜ ਲਾਉਣ ਦੀ ਸਿਫਾਰਿਸ਼ ਉਹ ਵੀ ਤੁਹਾਡੀ ਆਪਸੀ ਰੰਜਿਸ਼ ਕਾਰਨ ਇਹ ਬਹੁਤ ਹੀ ਗਲਤ ਤੇ ਬਿਲਕੁਲ ਅਸਵਿਕਾਰਯੋਗ ਹੈ। ਇਸ ਲੜਾਈ ਵਿੱਚੋਂ ਕੁੱਝ ਨਹੀਂ ਨਿਕਲਣ ਵਾਲਾ ਬੈਠ ਕੇ ਆਪਸ ਵਿੱਚ ਗੱਲ ਕਰੋ ਤੇ ਸਮਸਿਆ ਦਾ ਹੱਲ ਕੱਢੋ ਕਿਉਂਕਿ ਇਸ ਨਾਲ ਸਿਰਫ਼ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਤੁਸੀ ਦੋਨੋ ਹੀ ਸੰਵਿਧਾਨਿਕ ਉੱਚ ਪਦਵੀਆਂ ਉਪਰ ਬੈਠੇ ਹੋ ਇਸ ਲਈ ਸੰਵਿਧਾਨ ਦੀਆਂ ਕਦਰਾਂ ਕੀਮਤਾਂ ਦਾ ਖਿਆਲ ਰੱਖੋ।”
Khattar ਤੇ CM Mannਆਹਮੋ-ਸਾਹਮਣੇ, Governor ਬਾਰੇ ਬਿਆਨ ‘ਤੇ ਘਮਾਸਾਣ D5 Channel Punjabi
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਗਵਰਨਰ ਦੇ ਬਿਆਨ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਰਾਜਪਾਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਲਾਮਿਸਾਲ ਕੁਰਬਾਨੀਆਂ ਦੇਣ ਤੇ ਮੁਲਕ ਨੂੰ ਅਨਾਜ ਪੱਖੋਂ ਸਵੈ-ਨਿਰਭਰ ਬਣਾਉਣ ਵਾਲੇ ਅਮਨਪਸੰਦ ਤੇ ਮਿਹਨਤਕਸ਼ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਮਾਰੀ ਹੈ। ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਉਹ ਅਜਿਹੀਆਂ ਧਮਕੀਆਂ ਅੱਗੇ ਝੁਕਣ ਵਾਲੇ ਨਹੀਂ ਹਨ ਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਕੋਈ ਸਮਝੌਤਾ ਨਹੀਂ ਕਰਾਂਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.