ਪੰਜਾਬ ਕਾਂਗਰਸ ਦੇ ਹਾਲਾਤ ਦੀ ਰਿਪੋਰਟ ਲੈ ਕੇ ਰਾਵਤ ਪਹੁੰਚੇ ਦਿੱਲੀ
ਨਵੀਂ ਦਿੱਲੀ/ਚੰਡੀਗੜ੍ਹ : ਪੰਜਾਬ ‘ਚ ਮੁੱਖ ਮੰਤਰੀ ਬਦਲਣ ਦੀ ਮੰਗ ਨੂੰ ਲੈ ਕੇ ਸੂਬੇ ਦੇ 4 ਕੈਬਨਿਟ ਮੰਤਰੀਆਂ ਨੇ ਦਿੱਲੀ ‘ਚ ਡੇਰਾ ਲਾ ਲਿਆ ਹੈ। ਵੀਰਵਾਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ‘ਚ 3 ਮੰਤਰੀ ਸ਼ਾਮਿਲ ਨਹੀਂ ਹੋਏ ਅਤੇ ਸਿਰਫ ਚਰਨਜੀਤ ਸਿੰਘ ਚੰਨੀ ਨੇ ਹੀ ਵੀਡੀਓ ਕਾਨਫਰਸਿੰਗ ਦੇ ਜ਼ਰੀਏ ਹਿੱਸਾ ਲਿਆ। ਕਾਂਗਰਸ ਹਾਈਕਮਾਨ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿੱਚ ਚੱਲ ਰਹੀ ਖਿੱਚੋਤਾਣ ਅਤੇ ਵਿਧਾਇਕਾਂ ਦੀ ਸ਼ਿਕਾਇਤ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਿਹਾ ਹੈ। ਇਸ ਲਈ ਪ੍ਰਦੇਸ਼ ਇੰਚਾਰਜ ਹਰੀਸ਼ ਰਾਵਤ ਕੱਲ੍ਹ ਸ਼ਾਮ ਦਿੱਲੀ ਪਹੁੰਚ ਗਏ ਅਤੇ ਉਨ੍ਹਾਂ ਦੀ ਪਾਰਟੀ ਦੇ ਸੀਜਨੀਅਰ ਨੇਤਾਵਾਂ ਦੇ ਨਾਲ ਬੈਠਕ ਸ਼ੁਰੂ ਹੋ ਗਈ।
🔴LIVE : ਰੱਦ ਹੋਣਗੇ ਕਿਸਾਨਾਂ ‘ਤੇ ਦਰਜ ਪਰਚੇ, ਝੁਕੀ ਭਾਜਪਾ ! CM ਬਦਲਣ ਦੀ ਉੱਠੀ ਮੰਗ, 32 ਵਿਧਾਇਕ ਪਹੁੰਚੇ ਦਿੱਲੀ !
ਪਾਰਟੀ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਪੰਜਾਬ ਸੰਕਟ ਨੂੰ ਲੈ ਕੇ ਪਿਛਲੇ 3 ਦਿਨ ਤੋਂ ਸਰਗਰਮ ਹਨ ਅਤੇ ਉਹ ਕੁਝ ਨੇਤਾਵਾਂ ਨਾਲ ਲਗਾਤਾਰ ਸੰਪਰਕ ਕਰ ਫੀਡਬੈਕ ਲੈ ਰਹੇ ਹਨ। ਉਥੇ ਹੀ ਅਸੰਤੁਸ਼ਟ ਨੇਤਾਵਾਂ ਦਾ ਕਹਿਣਾ ਹੈ ਕਿ ਖੜਗੇ ਕਮੇਟੀ ਨੇ ਮੁੱਖਮੰਤਰੀ ਕੈਪਟਨ ਨੂੰ ਜੋ 18 ਸੂਤਰੀਏ ਏਜੰਡਾ ਸੌਪਿਆ ਸੀ, ਉਸ ‘ਤੇ ਹੌਲੀ ਰਫ਼ਤਾਰ ਨਾਲ ਕੰਮ ਹੋ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.