ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ 2 ਅਕਤੂਬਰ ਨੂੰ ਪੰਜਾਬ ਭਰ ਵਿੱਚ ਕਰੇਗੀ ਰੋਸ ਪ੍ਰਦਰਸ਼ਨ
ਕੇਂਦਰ ਤੇ ਪੰਜਾਬ ਸਰਕਾਰ ‘ਤੇ ਪੱਤਰਕਾਰਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰਨ ਦਾ ਦੋਸ਼
ਪ੍ਰੈਸ ਕਮਿਸ਼ਨ ਬਣਾਉਣ ਦੀ ਕੀਤੀ ਮੰਗ
ਚੰਡੀਗੜ੍ਹ (ਬਿੰਦੂ ਸਿੰਘ): ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਹੋਈ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ ਦੋ ਅਕਤੂਬਰ ਨੂੰ ਪੰਜਾਬ ਦੇ ਸਾਰੇ ਜਿਲ੍ਹਾ ਹੈਡਕੁਆਟਰਾਂ ‘ਤੇ ਆਪਣੀਆਂ ਮੰਗਾਂ ਨੂੰ ਲੈਕੇ ਧਰਨੇ ਦਿੱਤੇ ਜਾਣਗੇ।ਚੰਡੀਗੜ੍ਹ ਪੈ੍ਰਸ ਕਲੱਬ ਵਿੱਚ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ।ਜੱਥੇਬੰਦੀ ਵੱਲੋਂ 2 ਅਕਤੂਬਰ ਨੂੰ ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ ਭਰ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ।ਕੌਮੀ ਪ੍ਰੈਸ ਦਿਵਸ 16 ਨਵੰਬਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਮਨਾਉਣ ਦਾ ਫੈਸਲਾ ਕੀਤਾ ਗਿਆ।ਆਲ ਇੰਡੀਆ ਜਰਨਲਿਸਟ ਯੂਨੀਅਨ ਦੀ ਦੋ ਦਿਨਾਂ ਹੋਈ ਮੀਟਿੰਗ ਵਿੱਚ ਕੀਤੇ ਗਏ ਫੈਸਲਿਆਂ ‘ਤੇ ਜੱਥੇਬੰਦੀ ‘ਤੇ ਚਰਚਾ ਕੀਤੀ ਤੇ ਉਸ ‘ਤੇ ਆਪਣੀ ਸਹਿਮਤੀ ਪ੍ਰਗਟਾਈ
ਅੱਜ ਫਿਰ Chandigarh ਪਹੁੰਚਣਗੇ Kisan! | D5 Channel Punjabi | Farmers Meeting | Swaran Singh Pandher
ਜੱਥੇਬੰਦੀ ਦੇ ਸੂਬਾਈ ਚੇਅਰਮੈਨ ਅਤੇ ਕੌਮੀ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰ ਦਾ ਪੱਤਰਕਾਰਾਂ ਪ੍ਰਤੀ ਰੱਵਈਆ ਇੱਕੋ ਜਿਹਾ ਹੈ ਕੋਈ ਸਰਕਾਰ ਵੀ ਪੱਤਰਕਾਰਾਂ ਦੇ ਹੱਕਾਂ ਹਿੱਤਾਂ ਦੀ ਰਾਖੀ ਨਹੀਂ ਕਰ ਰਹੀ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪਟਨਾ ਸਾਹਿਬ ਵਿੱਚ ਆਲ ਇੰਡੀਆ ਜਰਨਲਿਸਟ ਯੂਨੀਅਨ ਦੀ ਦੋ ਦਿਨਾਂ ਮੀਟਿੰਗ ਦੇ ਫੈਸਲਿਆਂ ਨੂੰ ਪੰਜਾਬ ਜੱਥੇਬੰਦੀ ਨਾਲ ਸਾਂਝ ਪਾਉਂਦਿਆ ਦੱਸਿਆ ਕਿ ਦੇਸ਼ ਵਿੱਚ ਪਹਿਲਾਂ ਪ੍ਰੈਸ ਕਮਿਸ਼ਨ 70 ਸਾਲ ਪਹਿਲਾਂ ਬਣਿਆ ਸੀ ਹੁਣ ਮੀਡੀਆ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਆ ਚੁੱਕੀਆਂ ਹਨ ਤੇ ਇਸ ਕਮਿਸ਼ਨ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ। ਕੇਂਦਰ ਸਰਕਾਰ ਨੇ ਅਜੇ ਤੱਕ ਕਰੋਨਾ ਦੌਰਾਨ ਮਾਰੇ ਗਏ 750 ਦੇ ਕਰੀਬ ਪੱਤਰਕਾਰਾਂ ਨੂੰ ‘ਕਰੋਨਾ ਯੋਧੇ’ ਵਾਲੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆ।ਇੰਨ੍ਹਾਂ ਸਾਰੀਆਂ ਮੰਗਾਂ ਨੂੰ ਲੈਕੇ 2 ਅਕਤੂਬਰ ਨੂੰ ਸੂਬਾ ਪੱਧਰ ‘ਤੇ ਚੰਡੀਗੜ੍ਹ ਵਿੱਚ ਤੇ ਸਮੁੱਚੇ ਪੰਜਾਬ ਦੇ ਜਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਮੰਗ ਪੱਤਰ ਦਿੱਤੇ ਜਾਣਗੇ।
ਪ੍ਰਧਾਨ ਨੇ ਦਿੱਤਾ ਅਸਤੀਫ਼ਾ, ‘Sukhbir Badal’ ਦਾ ਵੱਡਾ ਫ਼ੈਸਲਾ, Akali Dal ਨੇ ਕਰਤਾ ਐਲਾਨ | D5 Channel Punjabi
ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ ਨੇ ਜੱਥੇਬੰਦੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆ ਕਿਹਾ ਕਿ ਦੋ ਅਕਤੂਬਰ ਵਾਲੇ ਰੋਸ ਪ੍ਰਦਰਸ਼ਨ ਨੂੰ ਕਾਮਜਾਬ ਕਰਨ ਲਈ ਆਪਣੇ ਸਾਥੀਆਂ ਨਾਲ ਮੀਟਿੰਗਾਂ ਕਰਨ।ਉਨ੍ਹਾਂ ਨੇ ਮੀਟਿੰਗ ਦੌਰਾਨ ਵੱਖ-ਵੱਖ ਪੱਤਰਕਾਰਾਂ ਵੱਲੋਂ ਫੀਲਡ ਵਿੱਚ ਆਉਂਦੀਆਂ ਸਮਸਿਆਵਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਜਿਹੜੇ ਪੱਤਰਕਾਰਾਂ ਦੇ ਪੀਲੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਬਹਾਲ ਕਰਵਾੳੇਣ ਲਈ ਯਤਨਸ਼ੀਲ ਹੈ।ਬੱਸ ਪਾਸ,ਟੋਲ ਪਲਾਜ਼ਿਆਂ ‘ਤੇ ਆਉਂਦੀਆਂ ਸਮਸਿਆਵਾਂ ਅਤੇ ਐਕਰਾਡੀਸ਼ਨ ਪ੍ਰਾਪਤ ਪੱਤਰਕਾਰਾਂ ਅਤੇ ਪੀਲੇ ਕਾਰਡ ਧਾਰਕਾਂ ਨੂੰ ਪੈਨਸ਼ਨ ਦਾ ਮੁੱਦਾ ਵੀ ਵਿਚਾਰਿਆ ਗਿਆ।ੳਨ੍ਹਾਂ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਦਾ ਯੂਨਿਟ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਖੱਟਕੜ ਕਲਾਂ ਵਿੱਚ ਸਮਾਗਮ ਕਰ ਰਿਹਾ ਹੈ।ਜੱਥੇਬੰਦੀ ਦੇ ਜਿਲ੍ਹਾਂ ਪੱਧਰੀ ਸਾਰੇ ਯੂਨਿਟ ਆਪਣੀਆਂ ਮੀਟਿੰਗਾਂ ਦੀ ਲਗਾਤਾਰਤਾ ਬਣਾਈ ਰੱਖਣ।
ਸੁਣੋ CM Mann ਦੇ ਪੁਰਾਣੇ ਬਿਆਨ,‘AAP’ ਲੀਡਰਾਂ ਦੇ ਟੁੱਟੇ ਸੁਪਨੇ! ਸਿੱਖਾਂ ਖ਼ਿਲਾਫ਼ Akali Dal!| D5 Channel Punjabi
ਮੀਟਿੰਗ ਦੀ ਕਾਰਵਾਈ ਜੱਥੇਬੰਦੀ ਦੇ ਸਕਤੱਰ ਜਨਰਲ ਪਾਲ ਸਿੰਘ ਨੌਲੀ ਨੇ ਚਲਾਈ। ਇਸ ਮੌਕੇ ਕੈਸ਼ੀਅਰ ਬਿੰਦੂ ਸਿੰਘ,ਰਾਜਨ ਮਾਨ, ਬਲਵਿੰਦਰ ਸਿੰਘ ਭੰਗੂ, ਆਤਿਸ਼ ਗੁਪਤਾ,ਪ੍ਰਭਾਤ ਭੱਟੀ,ਗੁਰਪਉਪਦੇਸ਼ ਸਿੰਘ ਭੁੱਲਰ,ਅਜੈ ਜਲੰਧਰੀ,ਮਲਕੀਤ ਸਿੰਘ ਟੋਨੀ,ਭੁਪਿੰਦਰ ਸਿੰਘ ਮਲਿਕ,ਸਰਬਜੀਤ ਸਿੰਘ ਭੱਟੀ,ਸੰਤੋਖ ਗਿੱਲ,ਜੈਪ੍ਰਕਾਸ਼,ਆਰਐਸ ਲਿਬਰੇਟ,ਅਮਰਜੀਤ ਸਿੰਘ ਧੰਜਲ,ਪ੍ਰੀਤਮ ਸਿੰਘ ਰੁਪਾਲ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.