Breaking NewsD5 specialIndiaNewsPunjab

ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਹੋਵੇਗਾ ਕੋਰੋਨਾ ਟੈਸ‍ਟ

ਚੰਡੀਗੜ੍ਹ : ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਹੁਣ ਕੋਰੋਨਾ ਟੈਸ‍ਟ ਕੀਤਾ ਜਾਵੇਗਾ। ਬਾਹਰ ਤੋਂ ਆਉਣ ਵਾਲੇ ਸਾਰੇ ਲੋਕਾਂ ਨੂੰ ਹੁਣ ਸਰਕਾਰੀ ਕੁਆਰਨਟਾਇਨ ‘ਚ ਰਹਿਣਾ ਪਵੇਗਾ। ਗ੍ਰਹਿ ਵਿਭਾਗ ਨੇ ਇਹ ਫੈਸਲਾ ਸ਼੍ਰੀ ਹਜੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਕੋਰੋਨਾ ਪੌਜ਼ੀਟਿਵ ਆਉਣ ਤੋਂ ਬਾਅਦ ਲਿਆ ਹੈ। ਹਾਲਾਂਕਿ ਇਸ ਫੈਸਲੇ ‘ਚ ਦੇਰ ਹੋ ਗਈ ਹੈ। ਕਈ ਸ਼ਰਧਾਲੂ ਘਰ ਪਹੁੰਚ ਚੁੱਕੇ ਹਨ। ਇਹਨਾਂ ‘ਚੋਂ ਅੱਠ ਪੌਜ਼ੀਟਿਵ ਪਾਏ ਗਏ ਹਨ।

ਕੋਰੋਨਾ ‘ਤੇ ਕਰਫ਼ਿਊ ਦੇ ਸੰਕਟ ‘ਚ ਡਾ. ਮਨਮੋਹਨ ਸਿੰਘ ਕਰਨਗੇ ਪੰਜਾਬ ਸਰਕਾਰ ਦੀ ਅਗਵਾਈ! D5 Channel Punjabi

ਐਡੀਸ਼ਨਲ ਚੀਫ ਸੈਕਰੇਟਰੀ ਹੋਮ ਸਤੀਸ਼ ਚੰਦ ਨੇ ਕਿਹਾ ਕਿ ਹੁਣ ਪੰਜਾਬ ਆਉਣ ਵਾਲੇ ਹਰ ਵਿਅਕਤੀ ਦਾ ਟੈਸਟ ਕੀਤਾ ਜਾਵੇਗਾ ਅਤੇ ਜੇਕਰ ਇਹਨਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਤਾਂ ਇਨ੍ਹਾਂ ਨੂੰ 14 ਦਿਨ ਘਰ ‘ਚ ਹੀ ਕੁਆਰਰਨਟਾਇਨ ‘ਚ ਰਹਿਣਾ ਪਵੇਗਾ ਅਤੇ ਜੇਕਰ ਇਹ ਪੌਜ਼ੀਟਿਵ ਆਉਂਦੀ ਹੈ ਤਾਂ ਇਨ੍ਹਾਂ ਨੂੰ ਸਰਕਾਰ ਇਲਾਜ ਲਈ ਹਸਤਪਾਲਾਂ ‘ਚ ਭੇਜੇਗੀ।

Big Breaking-ਪੰਜਾਬ ‘ਚ ਖਤਰੇ ਦੀ ਘੰਟੀ, ਹਜ਼ੂਰ ਸਾਹਿਬ ਤੋਂ ਪਰਤੇ ਜੱਥੇ ਦੇ ਲੋਕਾਂ ਨੂੰ ਕੋਰੋਨਾ! D5 Channel Punjabi

ਪੰਜਾਬ ਸਰਕਾਰ ਕਰੀਬ ਸੱਤ ਹਜ਼ਾਰ ਲੋਕਾਂ ਨੂੰ ਵਾਪਸ ਲਿਆਉਣ ਲਈ ਕੋਸ਼ਿਸ਼ ਰਹੀ ਹੈ। 3500 ਦੇ ਕਰੀਬ ਸ਼ਰਧਾਲੂ ਸ਼੍ਰੀ ਹਜੂਰ ਸਾਹਿਬ ‘ਚ ਫਸੇ ਹੋਏ ਸਨ, ਜਦੋਂ ਕਿ ਲਾਕਡਾਊਨ ਦੇ ਕਾਰਨ ਰਾਜਸਥਾਨ ‘ਚ 2800 ਮਜ਼ਦੂਰ ਫਸੇ ਹੋਏ ਸਨ। ਉਥੇ ਹੀ ਰਾਜਸਥਾਨ ਦੇ ਕੋਟਾ ਤੋਂ ਬਠਿੰਡੇ ਦੇ 153 ਵਿਦਿਆਰਥੀ ਆਏ ਹਨ। ਉਨ੍ਹਾਂ ਨੂੰ ਵੀ ਸਰਕਾਰੀ ਤੌਰ ‘ਤੇ ਕੁਆਰਨਟਾਇਨ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button