Press ReleasePunjabTop News

ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚਾ: ਸਿਹਤ ਮੰਤਰੀ ਦੀ ਕੋਠੀ ਵੱਲ ਵਿਸ਼ਾਲ ਰੋਸ ਮਾਰਚ ਕਰਕੇ ਪੰਜਾਬ ਸਰਕਾਰ ਨੂੰ ਦਿੱਤਾ ਹਲੂਣਾ  

ਪਟਿਆਲਾ, 23 ਮਾਰਚ 2023 – ਜਿੱਥੇ ਪੰਜਾਬ ਸਰਕਾਰ ਅੱਜ ਵੱਖ-ਵੱਖ ਤਰੀਕਿਆਂ ਨਾਲ਼ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਮਨਾ ਰਹੀ ਸੀ ਉਥੇ ਪੰਜਾਬੀ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿੱਚ ਅਧਿਆਪਕਾਂ, ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਪੈਨਸ਼ਨਰਜ ਨੇ ਪਟਿਆਲਾ ਦੇ ਪਾਸੀ ਰੋਡ ਉੱਤੇ ਸਥਿਤ ਰਿਹਾਇਸ਼ ਵੱਲ ਨੂੰ ਰੋਹ ਭਰਪੂਰ ਇੱਕ ਵੱਡਾ ਰੋਸ ਮਾਰਚ ਕੱਢਿਆ । ਇਸ ਪ੍ਰੋਗਰਾਮ ਬਾਰੇ ‘ਪੰਜਾਬੀ ਯੂਨੀਵਰਸਿਟੀ ਬਚਾਓ ਮੋਰਚੇ’ ਦੀ ਤਾਲਮੇਲ ਕਮੇਟੀ ਨੇ ਦੋ ਦਿਨ ਪਹਿਲਾਂ ਇਸ ਰੋਸ ਮਾਰਚ ਬਾਰੇ ਐਲਾਨ ਕੀਤਾ ਹੋਇਆ ਸੀ।

23 ਮਾਰਚ ਦਾ ਦਿਨ ਸ਼ਹੀਦ ਭਗਤ ਦਾ ਸ਼ਹੀਦੀ ਦਿਨ ਹੈ ਜਿਸ ਕਰਕੇ ਇਸ ਰੋਸ ਮਾਰਚ ਵਿੱਚ ‘ਭਗਤ ਸਿੰਘ, ਰਾਜਗੁਰੂ, ਸੁਖਦੇਵ ਅਮਰ ਰਹੇ’ ਦੇ ਨਾਅਰੇ ਵੀ ਗੂੰਜੇ । ਇਹਨਾਂ ਨਾਅਰਿਆਂ ਨੇ ਸੜ੍ਹਕ ਤੋਂ ਲੰਘ ਰਹੇ ਆਮ ਰਾਹਗੀਰਾਂ ਵਿੱਚ ਵੀ ਜੋਸ਼ ਭਰ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਮੋਰਚੇ ਵਿਚੋਂ ਵਿਦਿਆਰਥੀ ਅਤੇ ਅਧਿਆਪਕ ਮੁਲਾਜ਼ਮ ਬੱਸਾਂ ਅਤੇ ਕਾਰਾਂ ਵਿੱਚ ਸਵਾਰ ਹੋ ਕੇ ਪਟਿਆਲਾ ਦੇ ਪੁੱਡਾ ਮੈਦਾਨ, ਤ੍ਰਿਪੜੀ ਵਿੱਚ ਇਕੱਠੇ ਹੋਣੇ ਸ਼ੁਰੂ ਹੋਏ। ਇਥੇ ਪਹਿਲਾਂ ਹੀ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਵੀ ਤਾਇਨਾਤ ਸੀ । ਪੁਲਿਸ ਨੇ ਡਾ ਬਲਵੀਰ ਸਿੰਘ ਦੇ ਘਰ ਨਾ ਹੋਣ ਦਾ  ਬਹਾਨਾ ਦੇ ਕੇ ਮੋਰਚੇ ਨੂੰ ਉਥੇ ਹੀ ਰੋਕਣ ਦੀ ਵੀ ਕੋਸ਼ਿਸ ਕੀਤੀ ਪਰ ਮੋਰਚੇ ਨੇ ਸਿਹਤ ਮੰਤਰੀ ਦੀ  ਕੋਠੀ ਤੱਕ ਰੋਸ ਮਾਰਚ ਕਰਨ ਦਾ ਫੈਸਲਾ ਕੀਤਾ।

ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਨੂੰ ਗ੍ਰਾਂਟ ਅਤੇ ਕਰਜਾ-ਮੁਕਤੀ ਨੂੰ ਲੈ ਕੇ ਕਿ ਮੋਰਚੇ ਨੇ 13 ਮਾਰਚ ਨੂੰ ਆਪਣੇ ਸੰਘਰਸ਼ ਦਾ ਆਗਾਜ਼ ਕੀਤਾ ਹੋਇਆ ਹੈ ਅਤੇ ਅੱਜ 23 ਮਾਰਚ ਨੂੰ ਇਹ ਗਿਆਰਵੇਂ ਦਿਨ ਵਿੱਚ ਦਾਖਿਲ ਹੋ ਗਿਆ ਅਤੇ ਆਏ ਦਿਨ ਇਹ ਮੋਰਚਾ ਭਖਦਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਮੋਰਚੇ ਨਾਲ਼ ਗੱਲਬਾਤ ਕਰਨ ਲਈ ਤਿਆਰ ਨਹੀਂ। ਰੋਸ ਮਾਰਚ ਤੋਂ ਪਹਿਲਾਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਲ ਇੰਡੀਆ ਸਟੂਡੇੰਟ ਫੈਡਰੇਸ਼ਨ ਤੋਂ ਵਰਿੰਦਰ ਨੇ ਬੋਲਦਿਆਂ ਆਖਿਆ ਕਿ ਆਖਿਆ ਕਿ ਪੰਜਾਬ ਸਰਕਾਰ ਨੇ ਸਰਦਾਰ ਭਗਤ ਸਿੰਘ ਦੇ ਪੂਰਨਿਆਂ ਉੱਤੇ ਚੱਲਣ ਦਾ ਝੂਠਾ ਢੋਂਗ ਰਚਾਇਆ ਹੋਇਆ ਹੈ ਜੋ ਕਿ ਦਿਨੋਂ ਦਿਨ ਇਹਨਾਂ ਦੀਆਂ ਨੀਤੀਆਂ ਤੋਂ ਸਪਸ਼ਟ ਹੋ ਗਿਆ ਹੈ ।

ਡਾ ਬਲਵਿੰਦਰ ਸਿੰਘ ਟਿਵਾਣਾ ਨੇ ਬੋਲਦਿਆਂ ਆਖਿਆ ਕਿ ਪੰਜਾਬੀ ਯੂਨੀਵਰਸਿਟੀ ਨੇ 285 ਕਰੋੜ ਦੇ ਘਾਟੇ ਦਾ ਬਜਟ ਪੇਸ਼ ਕੀਤਾ ਹੈ ਜੋ ਪੰਜਾਬ ਸਰਕਾਰ ਦੀ ਤੁਰੰਤ ਧਿਆਨ ਮੰਗਦੀ ਹੈ। ਉਹਨਾਂ ਆਖਿਆ  ਪੰਜਾਬ ਸਰਕਾਰ ਦੇ ਨੇਤਾ ਗ੍ਰਾਂਟ ਘਟਾ ਕੇ ਅਤੇ ਕਰਜਮੁਕਤੀ ਉੱਤੇ ਚੁੱਪੀ ਧਾਰ ਕੇ  ਪੰਜਾਬੀ ਅਤੇ ਪੰਜਾਬੀ ਯੂਨੀਵਰਸਿਟੀ ਅਤੇ ਪੰਜਾਬੀਅਤ ਨਾਲ਼ ਗੱਦਾਰੀ ਕਰ  ਰਹੇ ਹਨ । ਪੰਜਾਬ ਰੈਡੀਕਲ ਸਟੂਡੇੰਟ ਯੂਨੀਅਨ ਦੇ ਰਸ਼ਪਿੰਦਰ ਜਿੰਮੀ ਨੇ ਪੰਜਾਬ ਸਰਕਾਰ ਉੱਤੇ ਭੜਾਸ ਕਢਦਿਆਂ ਆਖਿਆਂ ਕਿ ਪੰਜਾਬ ਸਰਕਾਰ ਨੇ ਉਹਨਾਂ ਨੂੰ ਯੂਨੀਵਰਸਿਟੀ ਦੇ ਗੇਟ ਤੋਂ ਬਾਹਰ ਨਿਕਲ ਮੁਜ਼ਾਹਰੇ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ।

ਇਹ ਰੋਸ ਮਾਰਚ ਪੁੱਡਾ ਮੈਦਾਨ ਤੋਂ ਚੱਲ ਕੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਤੋਂ ਹੁੰਦਾ ਹੋਇਆ ਪਾਸੀ ਰੋਡ ਉੱਤੇ ਬਲਵੀਰ ਸਿੰਘ ਦੀ ਕੋਠੀ ਵੱਲ ਚੱਲਿਆ ਅਤੇ ਜਿਸ ਗਲੀ ਵਿੱਚ ਉਸਦਾ ਘਰ ਹੈ ਉਸਦੇ ਸਾਹਮਣੇ ਜਾ ਕੇ ਸੜਕ ਰੋਕ ਕੇ ਤਕਰੀਬਨ ਦੋ ਘੰਟੇ ਦਾ ਧਰਨਾ ਮਾਰ ਕੇ ਜਾਮ ਲਾਇਆ । ਇਥੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ।

ਵਰਣਨ ਯੋਗ ਹੈ ਕਿ ਇਸ ਕਾਫਲੇ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹੱਥਾਂ ਵਿੱਚ ਅਲੱਗ ਨਾਅਰੇ ਵਾਲੀਆਂ ਤਖ਼ਤੀਆਂ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਵੀ ਫੜੀਆਂ ਹੋਈਆਂ ਸਨ । ਪਾਸੀ ਰੋਡ ਉੱਤੇ ਹੀ ਧਰਨੇ ਵਿੱਚ ਪੰਜਾਬ ਰੈਡੀਕਲ ਸਟੂਡੇੰਟ ਯੂਨੀਅਨ ਵੱਲੋਂ ਸੰਦੀਪ ਕੌਰ ਅਤੇ ਟੀਮ ਵੱਲੋਂ ਇੱਕ ਇਨਕਲਾਬੀ ਗੀਤ ‘ਐ ਭਗਤ ਸੀਂਹ ! ਤੂੰ ਜਿੰਦਾਂ ਹੈ ਐਚਆਰ ਏਕ ਲਹੂ ਕੇ ਕਤਰੇ ਮੇਂ’ ਵੀ ਗਾਇਆ ਗਿਆ ।

ਪੰਜਾਬ ਸਟੂਡੇੰਟ ਯੂਨੀਅਨ ਦੇ ਵਿਦਿਆਰਥੀ ਲੀਡਰ ਅਮਨਦੀਪ ਖਿਓਵਾਲੀ ਨੇ ਸੰਬੋਧਨ ਹੁੰਦੇ ਕਿਹਾ ਕਿ ਪੰਜਾਬ ਸਰਕਾਰ ਦੀ ਦਿੱਤੀ ਗਰੰਟੀ ਇੱਕ ਸਾਲ ਵਿੱਚ ਖਤਮ ਹੋ ਗਈ ਹੈ ਅਤੇ ਇਸ ਸਰਕਾਰ ਦਾ ਉੱਚ ਸਿੱਖਿਆ ਵਿਰੋਧੀ ਦਾ ਅਸਲ ਚੇਹਰਾ ਲੋਕਾਂ ਸਾਹਮਣੇ ਆ ਚੌਕਿਆਂ ਹੈ । ਪੂਟਾ ਦੇ ਲੀਡਰ ਡਾ॰ ਰਾਜਦੀਪ ਸਿੰਘ ਨੇ ਆਖਿਆ ਕਿ ਜਿਹੜੇ ਆਮ ਲੋਕਾਂ ਨੇ ਬੜੇ ਚਾਅ ਨਾਲ ਸਰਕਾਰ ਨੂੰ ਏੱਨਾ ਵੱਡਾ ਮੈਂਡੇਟ ਦਿੱਤਾ ਸੀ ਉਹੀ ਸਰਕਾਰ ਆਮ ਲੋਕਾਂ ਦੇ ਬੱਚਿਆਂ  ਨੂੰ ਉੱਚ ਸਿੱਖਿਆ ਤੋਂ ਵਾਂਝੇ ਕਰਨ ਵਲ ਜਾ ਰਹੀ ਹੈ ਜੋ ਕਿ ਅੱਤ ਮੰਦਭਾਗਾ ਹੈ ।

ਅੰਤ ਵਿੱਚ ਮਰਚਚੇ ਵੱਲੋਂ ਮੰਗ ਪੱਤਰ ਸਿਹਤ ਮੰਤਰੀ ਦੇ ਬੇਟੇ ਅਤੇ ਉਹਨਾਂ ਦੇ ਓ॰ ਐਸ॰ ਡੀ ਨੂੰ ਦੇ ਕੇ ਰੋਸ ਮਾਰਚ ਵਾਪਸ ਪੁੱਡਾ ਮੈਦਾਨ ਵਿੱਚ ਆ ਕੇ ਖਤਮ ਕਰ ਦਿੱਤਾ ਗਿਆ । ਮੋਰਚੇ ਦੇ ਕਾਰਕੁਨਾਂ ਨੇ ਅੱਜ ਫਿਰ ਦੁਹਰਾਇਆਂ ਕਿ ਪੰਜਾਬ ਸਰਕਾਰ ਦੇ ਸਿਰਫ ਭਗਤ ਸਿੰਘ ਦੀਆਂ ਫੋਟੋਆਂ ਲਾਉਣ ਨਾਲ ਭਗਤ ਸਿੰਘ ਦੇ ਵਿਚਾਰਾਂ ਉੱਤੇ ਅਮਲ ਨਹੀਂ ਹੋਵੇਗਾ ਬਲਕਿ ਨੀਅਤ ਅਤੇ ਨੀਤੀ ਵੀ ਬਦਲਣੀ ਪੈਣੀ ਹੈ ਜੋ ਪੰਜਾਬ ਸਰਕਾਰ ਦੀਆਂ ਉੱਚ ਸਿਖਿਆ ਵੱਲ ਵਿਵਹਾਰ ਤੋਂ ਬਿਲਕੁਲ ਵੀ ਨਹੀਂ ਝਲਕਦਾ। ਮੋਰਚੇ ਨੇ ਆਖਿਆ  ਕਿ ਪੰਜਾਬੀ ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਦੇ ਹੀ ਵਾਰ ਵਾਰ ਕੀਤੇ ਵਾਅਦੇ ਅਨੁਸਾਰ ਜੇਕਰ 30 ਕਰੋੜ ਮਹੀਨਾ ਵਾਰ ਗ੍ਰਾਂਟ ਦਾ ਲਿਖਤੀ ਦਸਤਾਵੇਜ਼ ਨਾ ਦਿੱਤਾ ਗਿਆ ਅਤੇ 150 ਕਰੋੜ ਰੁਪਏ ਦੇ ਕਰਜ਼ੇ ਉੱਤੇ ਲੀਕ ਨਾ ਮਾਰੀ ਗਈ ਤਾਂ ਇਹ ਸਰਦਾਰ ਭਗਤ ਸਿੰਘ ਦੇ ਵਿਚਾਰਾਂ ਦੀ ਤੌਹੀਨ ਹੋਵੇਗੀ ।ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਗੁਰਦੀਪ ਅਤੇ ਕਲਮਦੀਪ ਜਲੂਰ , ਪੰਜਾਬ ਸਟੁਡੇਂਟ ਯੂਨੀਅਨ (ਲਲਕਾਰ) ਤੋਂ ਗੁਰਪ੍ਰੀਤ ਅਤੇ ਰਤਨ , ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਤੋਂ ਵਰਿੰਦਰ ਅਤੇ ਪਿਰਤਪਾਲ, ਪੰਜਾਬ ਰੈਡੀਕਲ ਸਟੂਡੈਂਟ ਯੂਨੀਅਨ ਤੋਂ ਰਸ਼ਪਿੰਦਰ ਜ਼ਿੰਮੀਂ, ਪੀ॰ ਐਸ॰ ਐਫ ਤੋਂ ਗਗਨ, ਪੰਜਾਬ ਸਟੂਡੈਂਟ ਫੈਡਰੇਸ਼ਨ (ਰੰਧਾਵਾ) ਤੋਂ ਬਲਵਿੰਦਰ  ਅਤੇ ਡਾ ਅੰਬੇਡਕਰ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਤੋਂ ਕ੍ਰਾਂਤੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚੋਂ ਡਾ ਗੁਰਨਾਮ ਵਿਰਕ, ਡਾ ਮੋਹਨ ਤਿਆਗੀ ਅਤੇ ਡਾ ਗੁਰਜੰਟ ਸਿੰਘ ਅਤੇ ਡਾ ਚਰਨਜੀਤ ਨੌਹਰਾ ਨੇ ਭਾਗ ਲਿਆ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button