PunjabTop News

ਪੰਜਾਬੀ ਮੁੰਡਾ ਧੋਖੇ ਨਾਲ ਰੂਸੀ ਫੌਜ ‘ਚ ਕਰਾਇਆ ਗਿਆ ਭਰਤੀ, ਦਾਦੀ ਤੇ ਭੈਣ ਮਦਦ ਲਈ ਲਾ ਰਹੀਆਂ ਗੁਹਾਰ

ਮਾਲੇਰਕੋਟਲਾ ਦੇ ਇੱਕ ਨੌਜਵਾਨ ਨੂੰ ਧੋਖੇ ਨਾਲ ਰੂਸੀ ਫੌਜ ‘ਚ ਭਰਤੀ ਕਰਵਾ ਦਿੱਤਾ ਗਿਆ। ਉਸ ਦੀ ਬਜ਼ੁਰਗ ਦਾਦੀ ਤੇ ਇਕਲੌਤੀ ਭੈਣ ਉਸ ਦੀ ਵਤਨ ਵਾਪਸੀ ਦੀ ਗੁਹਾਰ ਲਾ ਰਹੀਆਂ ਹਨ। ਸਟੱਡੀ ਤੇ ਚੰਗੇ ਭਵਿੱਖ ਲਈ ਵਿਦੇਸ਼ ਗਏ ਗਗਨਦੀਪ ਸਿੰਘ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ ਦਾਦੀ ਤੇ ਭੈਣ ਖਾਨਦਾਨ ਦੇ ਇਕਲੌਤੇ ਚਿਰਾਗ ਦੀ ਵਤਨ ਵਾਪਸੀ ਦੀ ਮੰਗ ਕਰ ਰਹੀਆਂ ਹਨ।

o 114

 

ਮਾਲੇਰਕੋਟਲੇ ਦੇ ਨਾਲ ਲੱਗਦੇ ਪਿੰਡ ਝਨੇਰ ਜਿੱਥੋਂ ਦੀ ਲਖਬੀਰ ਕੌਰ ਆਪਣੇ ਇਕਲੌਤੇ ਭਰਾ ਗਗਨਦੀਪ ਸਿੰਘ ਦੀ ਘਰ ਵਾਪਸੀ ਦੀ ਗੁਹਾਰ ਲਾ ਰਹੀ ਹੈ। ਇਸ ਨੂੰ ਲੈ ਕੇ ਉਸ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ।ਕੇਂਦਰੀ ਮੰਤਰੀ ਜੈ ਸ਼ੰਕਰ ਅਤੇ ਕੇਂਦਰ ਸਰਕਾਰ ਨੂੰ ਲਿਖੀ ਗਈ ਚਿੱਠੀ ਵਿਚ ਲਖਬੀਰ ਕੌਰ ਨੇ ਕਿਹਾ ਕਿ ਉਸ ਦਾ ਇਕਲੌਤਾ ਭਰਾ ਜੋ ਰੂਸ ਵਿਖੇ ਸਟੱਡੀ ਕਰਨ ਲਈ ਗਿਆ ਸੀ ਅਤੇ ਉੱਥੋਂ ਦੇ ਹੀ ਇੱਕ ਨੌਜਵਾਨ ਵੱਲੋਂ ਉਸ ਨੂੰ ਜਾਲਸਾਜੀ ਦੇ ਨਾਲ ਰੂਸੀ ਫੌਜ ਵਿੱਚ ਭਰਤੀ ਕਰਵਾ ਦਿੱਤਾ, ਜਿਸ ਕਰਕੇ ਉਸ ਨੂੰ ਟ੍ਰੇਨਿੰਗ ਤੋਂ ਬਾਅਦ ਕਿਸੇ ਅਜਿਹੀ ਥਾਂ ‘ਤੇ ਭੇਜ ਦਿੱਤਾ ਗਿਆ, ਜਿੱਥੋਂ ਗਗਨਦੀਪ ਪਰਿਵਾਰ ਨੂੰ ਫੋਨ ਤੱਕ ਨਹੀਂ ਕਰ ਸਕਿਆ।ਗਗਨਦੀਪ ਨੇ ਜੰਗ ਵਿੱਚ ਜਾਣ ਤੋਂ ਪਹਿਲਾਂ ਫੋਨ ਕਰਕੇ ਆਪਣੀ ਭੈਣ ਨੂੰ ਕਿਹਾ ਸੀ ਕਿ ਉਸ ਨੂੰ ਵਤਨ ਵਾਪਸ ਬੁਲਾ ਲਓ ਕਿਉਂਕਿ ਇੱਥੇ ਜੰਗ ਵਿੱਚ ਬਹੁਤ ਖਤਰਾ ਹੈ ਅਤੇ ਉਸ ਨੂੰ ਤੇ ਉਹ ਦੇ ਸਾਥੀਆਂ ਨੂੰ ਕਿਤੇ ਕਬਜ਼ਾ ਲੈਣ ਲਈ ਭੇਜਿਆ ਜਾ ਰਿਹਾ ਹੈ, ਜਿੱਥੋਂ ਉਹ ਸ਼ਾਇਦ ਹੀ ਵਾਪਸ ਮੁੜ ਸਕਣ। ਇਸ ਤੋਂ ਬਾਅਦ ਕਦੇ ਵੀ ਗਗਨਦੀਪ ਦਾ ਫੋਨ ਆਪਣੇ ਪਰਿਵਾਰਕ ਮੈਂਬਰਾਂ ਕੋਲ ਨਹੀਂ ਆਇਆ।
ਇਸ ਤੋਂ ਬਾਅਦ ਹੁਣ ਬਜ਼ੁਰਗ ਦਾਦੀ ਅਤੇ ਇਕਲੌਤੀ ਭੈਣ ਆਪਣੇ ਖਾਨਦਾਨ ਦੇ ਇਕਲੌਤੇ ਚਿਰਾਗ ਨੂੰ ਘਰ ਤੇ ਵਤਨ ਦੁਬਾਰਾ ਦੇਖਣਾ ਚਾਹੁੰਦੇ ਹਨ, ਜਿਸ ਕਰਕੇ ਕੇਂਦਰ ਸਰਕਾਰ ਦੀ ਦਖਲ ਅੰਦਾਜੀ ਦੀ ਮੰਗ ਕਰ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button