D5 specialOpinion

ਪੰਜਾਬੀ ਜਵਾਨਾਂ ਨੇ ਜਿੱਤੇ ਭਾਰਤੀਆਂ ਦੇ ਦਿਲ ਬਿਨਾਂ ਵਿਆਹ ਤੋਂ ਨਚਾਏ ਦੇਸ ਦੇ ਲੋਕ

ਚਾਰ ਦਹਾਕੇ ਬਾਅਦ ਰਚਿਆ ਹਾਕੀ ’ਚ ਇਤਿਹਾਸ, ਭਾਰਤ ਨੂੰ ਸੋਚ ਬਦਲਣ ਦੀ ਲੋੜ

(ਜਸਪਾਲ ਸਿੰਘ ਢਿੱਲੋਂ)  : ਭਾਰਤ ਦੀ ਹਾਕੀ ਦੀ ਟੀਮ ਨੇ 41 ਸਾਲਾਂ ਬਾਅਦ ਇਤਿਹਾਸ ਬਦਲਿਆ ਹੈ। ਇਸ ਵਾਰ ਪੁਰਸ਼ਾਂ ਦੀ ਟੀਮ ਨੇ ਜੋ ਕਰ ਦਿਖਾਇਆ ਹੈ ਉਹ ਆਪਣੇ ਆਪ ’ਚ ਕਿਸੇ ਵੱਡੇ ਕੀਰਤੀਮਾਨ ਤੋਂ ਘੱਟ ਨਹੀਂ ਹੈ। ਇਸ ਟੀਮ ’ਚ ਬਹੁ ਗਿਣਤੀ ਖਿਡਾਰੀ ਪੰਜਾਬੀ ਹਨ। ਇਸ ਟੀਮ ਨੇ ਟੋਕੀਓ ’ਚ ਜਿਸ ਤਰ੍ਹਾਂ ਕਰ ਦਿਖਾਇਆ ਤੇ ਕੁਦਰਤ ਨੇ ਵੀ ਸਾਥ ਦਿੱਤਾ ਖਾਸ ਕਰ ਆਖਰੀ 6 ਸਕਿੰਟਾਂ ਦਾ ਕਮਾਲ ਹਰ ਭਾਰਤੀ ਖੇਡ ਪ੍ਰੇਮੀ ਨੂੰ ਯਾਦ ਰਹੇਗਾ। ਹਾਲਾਂਕਿ ਦਿਵਾਲੀ ’ਚ ਹਾਲੇ ਸਮਾਂ ਬਚਦਾ ਹੈ ਪਰ ਸਾਡੀ ਟੀਮ ਨੇ ਪਹਿਲਾਂ ਹੀ ਦੀਵਾਲੀ ਦੀ ਯਾਦ ਤਾਜ਼ਾ ਕਰਵਾ ਦਿੱਤੀ। ਭਾਰਤ ਦੇ ਕੋਨੇ ਕੋਨੇ ’ਚੋਂ ਖੁਸ਼ੀ ਦੀ ਆਵਾਜ਼ ਆਈ ਤੇ ਹਰ ਭਾਰਤੀ ਪੱਬਾਂ ਭਾਰ ਹੋ ਕੇ ਥਿੜਕ ਰਿਹਾ ਸੀ। ਭਾਰਤ ਦੀ ਇਸ ਟੀਮ ’ਚ ਬਹੁ ਗਿਣਤੀ ਖਿਡਾਰੀ ਪੰਜਾਬੀ ਹਨ। ਮਾਲਵੇ ਤੋਂ ਇਕ ਅਤੇ ਸਭ ਤੋਂ ਵੱਧ ਦੁਆਬੇ ਦੀ ਹਿੱਸੇਦਾਰੀ ਹੈ ਤੇ ਇਨ੍ਹਾਂ ਨੌਜਵਾਨਾਂ ਨੇ ਕਾਫੀ ਤਾਲਮੇਲ ਦੀ ਤਸਵੀਰ ਪੇਸ਼ ਕੀਤੀ। ਇਹ ਵੀ ਗੱਲ ਫਖਰ ਨਾਲ ਕੀਤੀ ਜਾ ਸਕਦੀ ਹੈ ਕਿ ਜੋ ਕੁੱਲ 28 ਗੋਲ ਭਾਰਤ ਵੱਲੋਂ ਇਸ ਟੂਰਨਾਮੈਂਟ ’ਚ ਕੀਤੇ ਗਏ ਹਨ ਊਨਾਂ ’ਚੋਂ 23 ਗੋਲ ਇਕੱਲੇ ਪੰਜਾਬੀਆਂ ਨੇ ਕੀਤੇ ਹਨ। ਇਸ ਤਗਮੇ ਲਈ ਜਿਥੇ ਹਰ ਖਿਡਾਰੀ ਦੀ ਅਸੀਂ ਪ੍ਰਸੰਸਾ ਕਰਦੇ ਹਾਂ , ਉਥੇ ਸਾਡੇ ਗੋਲ ਕੀਪਰ ਸ੍ਰੀਜੇਸ ਦੀ ਭੂਮਿਕਾ ਵੀ ਅਤਿ ਮਹੱਤਵਪੂਰਨ ਰਹੀ ਹੈ।

ਆਖਰੀ ਗੋਲ ਸ੍ਰੀ ਜਿਸ ਨੇ ਬਚਾਕੇ ਕਾਸੇ ਦੇ ਤਗਮੇ ਤੇ ਭਾਰਤ ਦਾ ਕਬਜ਼ਾ ਕਰਵਾ ਦਿੱਤਾ। ਸਾਡੀ ਟੀਮ ਖੇਡ ਸਪਿਰਟ ਨਾਲ ਖੇਡੀ ਹੈ। ਜਿਸ ਤਰੀਕੇ ਨਾਲ ਖਿਡਾਰੀਆਂ ਨੇ ਦੇਸ ਦੇ ਲੋਕਾਂ ਦੇ ਦਿਲ ਜਿੱਤੇ ਹਨ ਆਪਣੇ ਆਪ ’ਚ ਅਹਿਮ ਕਦਮ ਹੈ। ਆਮ ਕਿਹਾ ਜਾ ਰਿਹਾ ਹੈ ਕਿ ਜਿਸ ਵੇਲੇ ਤੋਂ ਕ੍ਰਿਕੇਟ ਦੀ ਖੇਡ ਨੂੰ ਪ੍ਰਫੂਲਤ ਕੀਤਾ ਜਾ ਰਿਹਾ ਹੈ ਦੇ ਦੂਜੀਆਂ ਰਵਾਇਤੀ ਖੇਡਾਂ ਨੂੰ ਊਹ ਤਰਜੀਹ ਨਹੀਂ ਦਿੱਤੀ ਜਾ ਰਹੀ ਜੋ ਦੇਣੀ ਚਾਹੀਦੀ ਸੀੇ। ਹੁਣ ਜੇ ਗੱਲ ਲੜਕੀਆਂ ਦੀ ਖੇਡ ਦੀ ਕੀਤੀ ਜਾਵੇ ਜੋ ਪਹਿਲੀ ਵਾਰ ਸੈਮੀਫਾਈਨਲ ’ਚ ਪਹੁੰਚੀਆਂ ਹਨ, ਆਪਣੇ ਆਪ ’ਚ ਅਹਿਮ ਹੈ। ਅੱਜ ਵੀ ਲੜੀਆਂ ਨੇ 3 ਗੋਲ ਕੀਤੇ ਜਿਸ ਵਿੱਚ ਵੰਦਨਾ ਕਟਾਰੀਆ ਜੋ ਊਤਰਾਖੰਡ ਦੀ ਹੈ ਨੇ ਕੀਤਾ ਹੈ। ਉਸ ਦੇ ਪਿੰਡ ’ਚ ਉਚ ਜਾਤੀ ਵਾਲਿਆਂ ਨੇ ਜੋ ਕੁੱਝ ਕੀਤਾ ਉਹ ਸ਼ਰਮਨਾਕ ਹੈ। ਸਰਕਾਰ ਤੇ ਪ੍ਰਸਾਸ਼ਨ ਨੂੰ ਇਸ ਮਾਮਲੇ ’ਚ ਸਖਤ ਕਦਮ ਉਠਾਉਣੇ ਚਾਹੀਦੇ ਹਨ। ਇਹੋ ਜਿਹੇ ਲੋਕ ਹੀ ਖੇਡ ਭਾਵਨਾ ਦੇ ਉਲਟ ਆਪਣੀ ਸੌੜੀ ਰਾਜਨੀਤੀ ਕਰਕੇ ਸਭ ਨੂੰ ਸ਼ਰਮਸਾਰ ਕਰਦੇ ਹਨ।

ਜਿਸ ਵੇਲੇ ਖਿਡਾਰੀ ਆਪਣੇ ਬਲਬੂਤੇ ਤਗਮੇ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਿਰ ਤੇ ਬਿਠਾ ਲਿਆ ਜਾਂਦਾ ਹੈ ਕੀ ਕਿਸੇ ਨੇ ਦੇਖਣ ਦਾ ਯਤਨ ਕੀਤਾ ਕਿ ਬਹੁਤ ਸਾਰੇ ਆਰਥਿਕ ਪੱਖੋਂ ਕੰਮਜੋਰ ਪ੍ਰੀਵਾਰਾਂ ਦੇ ਖਿਡਾਰੀ ਕਿਸ ਹਾਲਤ ’ਚੋਂ ਲੰਘ ਕੇ ਆਪਣੇ ਮੰਜ਼ਿਲ ਸਰ ਕਰਦੇ ਹਨ। ਇਥੇ ਹਾਕੀ ਖਿਡਾਰਨ ਰਾਣੀ ਰਾਮਪਾਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਜੇ ਕੋਚ ਬਲਦੇਵ ਸਿੰਘ ਊਸਦੀ ਮੱਦਦ ਨਾ ਕਰਦੇ ਤਾਂ ਰਾਣੀ ਇਥੋਂ ਤੱਕ ਪਹੁੰਚ ਨਹੀਂ ਸਕਦੀ ਸੀ। ਇਹੋ ਊਦਹਾਰਨ ਸਾਡੀ ਇਕ ਹੋਰ ਖਿਡਾਰਨ ਜੋ ਮੁੱਕੇਬਾਜ਼ ਕੁਲਬਰਨਾ ਦੀ ਹੈ ਕਿ ਉਹ ਆਪਣੇ ਪਿਤਾ ਨਾਲ ਖੇਤਾਂ ’ਚ ਝੋਨਾ ਲਾ ਰਹੀ ਹੈ ਤੇ ਦੇਸ ਲਈ ਚਾਂਦੀ ਦਾ ਤਗਮਾ ਜਿੱਤ ਕੇ ਆਈ ਹੈ। ਅਸੀਂ ਪੈਰ ਪੈਰ ਦੇ ਸੌੜੀ ਰਾਜਨੀਤੀ ਕਰਦੇ ਹਾਂ। ਹੁਣ ਤੱਕ ਦੇਖੜ ’ਚ ਆਇਆ ਹੈ ਕਿ ਬਹੁ ਗਿਣਤੀ ਬੱਚੇ ਆਰਥਿਕ ਪੱਖੋਂ ਕੰਮਜੋਰ ਪ੍ਰੀਵਾਰਾਂ ’ਚੋਂ ਹੀ ਆ ਰਹੇ ਹਨ ਤੇ ਵਿਆਕਤੀਗਤ ਈਵੈਂਟ ’ਚ ਊਹ ਮੂਹਰਲੀ ਕਤਾਰ ’ਚ ਜਾ ਰਹੇ ਹਨ। ਸਾਡੀਆਂ ਸਰਕਾਰਾਂ ਨੇ ਖੇਡ ਬੱਜਟ ਘਟਾਉਣੇ ਸ਼ੁਰੂ ਕਰ ਦਿੱਤੇ ਹਨ,ਖਿਡਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਤੇ ਵੀ ਕਥਿਤ ਭ੍ਰਿਸ਼ਟਾਚਾਰੀ ਦਾ ਬੋਲਬਾਲਾ ਹੋ ਗਿਆ ਹੈ।

ਹੇਠਲੇ ਪੱਧਰ ਤੇ ਖਿਡਾਰੀਆਂ ਦੀ ਚੋਣ ਵੇਲੇ ਵੀ ਸਿਫ਼ਾਰਸ਼ਾਂ ਭਾਰੂ ਹਨ, ਅਜੇਹੇ ’ਚ ਅਸੀਂ ਕੀ ਆਪਣੀ ਬੇੜੀ ਪਾਰ ਲਾ ਸਕਦੇ ਹਾਂ। ਸਾਡੀਆਂ ਫੈਡਰੇਸ਼ਨਾਂ ਤੇ ਹੋਰ ਜਥੇਬੰਦੀਆਂ ਨੂੰ ਇਮਾਨਦਾਰੀ ਨਾਲ ਖਿਡਾਰੀ ਚੁਨਣੇ ਚਾਹੀਦੇ ਹਨ ਜੋ ਹਰ ਪਾਸਿੳਂ ਹਰ ਮਾਪਦੰਡ ਤੇ ਖਰੇ ਉਤਰਦੇ ਹੋਣ ਤੇ ਕਿਸੇ ਵੀ ਚੋਣ ਕਮੇਟੀ ਵੱਲੋਂ ਚੁਣੀ ਹੋਈ ਟੀਮ ਤੇ ਉਂਗਲ ਨਾ ਉਠ ਸਕੇ, ਭਾਵੇਂ ਉਸ ਵਿਚ ਆਪਣਾ ਹੀ ਜਿਗਰ ਦਾ ਟੋਟਾ ਕਿਉ ਨਾਂ ਚੁਨਣ ਵਾਲੀ ਕਤਾਰ ’ਚ ਕਿਉ ਨਾਲ ਖੜਾ ਹੋਵੇ। ਪੰਜਾਬ ਦੇ ਖਿਡਾਰੀ ਇਸ ਟੀਮ ’ਚ ਸਭ ਤੋਂ ਵੱਧ ਗਿਣਤੀ ’ਚ ਹੋਣ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਕੀ ਟੀਮ ਨੂੰ ਸਪਾਂਸਰ ਊੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਕੀਤਾ ਹੈ।

ਅੱਜ ਇਸ ਜਿੱਤ ਦੀ ਖੁਸ਼ੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਹਾਕੀ ਦੀ ਟੀਮ ਦੇ ਕਪਤਾਨ ਨਾਲ ਫੋਨ ਤੇ ਗੱਲ ਕੀਤੀ ਤੇ ਉਨਾਂ ਦੀ ਟੀਮ ਦਾ ਹੋਸਲਾ ਵਧਾਇਆ ਤੇ ਕਿਹਾ ਕਿ ਸਾਡੀ ਟੀਮ ਨੇ ਸਾਰੇ ਭਾਰਤੀਆਂ ਮਾਣ ਦਿਵਾਇਆ ਹੈ। ਇਸੇ ਤਰਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਜਿੱਤ ਲਈ ਹਾਕੀ ਟੀਮ ਨੂੰ ਵਧਾਈ ਤੇ ਖਿਡਾਰੀਆਂ ਲਈ ਇਕ ਇਕ ਕਰੋੜ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸਾਰੀ ਹਾਕੀ ਟੀਮ ਲਈ ਇਕ ਕਰੋੜ ਤੇ ਹੋਰ ਇਨਾਮ ਘੋਸ਼ਿਤ ਕੀਤੇ ਹਨ, ਇਕ ਚੰਗਾ ਕਦਮ ਹੈ । ਸਾਨੂੰ ਸਾਡੀ ਸੋਚ ਬਦਲਣੀ ਹੋਵੇਗੀ ਅਤੇ ਖਿਡਾਰੀਆਂ ਦੀ ਚੋਣ ਲਈ ਮੁੱਢ ਤੋ ਹੀ ਪਾਰਖੁੂ ਅੱਖ ਰੱਖਣ ਦੀ ਜ਼ਰੂਰਤ ਹੈ। ਜਿਥੇ ਵੀ ਕਮੀਆਂ ਹਨ , ਊਨਾਂ ਨੂੰ ਦੂਰ ਕਰਕੇ ਮੁੜ ਹਾਕੀ ਨੂੰ ਇਸ ਤੋਂ ਵੀ ਅੱਗੇ ਲਿਜਾਣ ਦੀ ਜ਼ਰੂਰਤ ਹੈ।
ਇਸ ਵੇਲੇ ਅਸੀਂ ਸਾਰੀ ਹਾਕੀ ਟੀਮ ਨੂੰ ਵਧਾਈ ਦਿੰਦੇ ਹੋਏ ਆਖ ਸਕਦੇ ਹਾਂ ਕਿ ‘ ਸਾਡੀ ਹਾਕੀ ਸਾਡਾ ਮਾਣ’।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button