ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ ਦਾ ਵਫ਼ਦ ਸਪੀਕਰ ਨੂੰ ਮਿਲਿਆ
ਫਗਵਾੜਾ: ਪੰਜਾਬੀ ਕਲਾਮ ਨਵੀਸ ਪੱਤਰਕਾਰ ਮੰਚ (ਰਜਿ:) ਦਾ ਇੱਕ ਵਫ਼ਦ ਅੱਜ ਕੁਲਤਾਰ ਸਿੰਘ ਸੰਧਵਾਂ ਪੰਜਾਬ ਵਿਧਾਨ ਸਭਾ ਸਪੀਕਰ ਨੂੰ ਗਿਆਨ ਸਿੰਘ ਸਾਬਕਾ ਡੀਪੀਆਰਓ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਮਿਲਿਆ। ਵਫ਼ਦ ਵਿੱਚ ਲਾਭ ਸਿੰਘ ਖੀਵਾ, ਬਲਵੀਰ ਸਿੰਘ ਬਾਵਰਾ ਅਤੇ ਅਵਤਾਰ ਸਿੰਘ ਭੰਵਰਾ ਸ਼ਾਮਲ ਸਨ।
Bhawanigarh : ਮੁੰਡਿਆਂ ਨੇ ਪਾਇਆ ਕੁੜੀ ਦੀ ਇੱਜ਼ਤ ਨੂੰ ਹੱਥ ! ਫੇਰ ਪੈ ਗਿਆ ਗਾਹ | D5 Channel Punjabi
ਵਫ਼ਦ ਨੇ ਪੰਜਾਬੀ ਦੇ ਵੈਟਰਨ ਕਾਲਮ ਨਵੀਸ ਪੱਤਰਕਾਰਾਂ ਨੂੰ ਪੈਨਸ਼ਨ ਅਤੇ ਹੋਰ ਸਹੂਲਤਾਂ ਦੇਣ, ਪੰਜਾਬੀ ਦੇ ਕਾਲਮ ਨਵੀਸ ਪੱਤਰਕਾਰਾਂ ਨੂੰ ਵੀ ਸ਼੍ਰੋਮਣੀ ਪੱਤਰਕਾਰ ਚੁਨਣ ਵੇਲੇ ਧਿਆਨ ‘ਚ ਰੱਖਣ, ਪੰਜਾਬੀ ਦੇ ਕਾਲਮ ਨਵੀਸ ਪੱਤਰਕਾਰਾਂ ਨੂੰ ਸਰਕਾਰੀ ਐਕਰੀਡੇਟਿਡ ਪੱਤਰਕਾਰ ਦਾ ਦਰਜ਼ਾ ਦੇ ਕੇ ਸ਼ਨਾਖਤੀ ਕਾਰਡ ਜਾਰੀ ਕਰਨ ਅਤੇ ਪੰਜਾਬ ਦੇ ਪੱਤਰਕਾਰਾਂ ਨੂੰ ਮਿਲਦੀਆਂ ਹੋਰ ਸਹੂਲਤਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬੀ ਕਾਲਮ ਨਵੀਸਾਂ ਦੀਆਂ ਮੰਗਾਂ ਪੂਰੀਆਂ ਕਰਾਉਣ ਲਈ ਸਬੰਧਿਤ ਮਹਿਕਮਿਆਂ ਨਾਲ ਮਸਲੇ ਵਿਚਾਰਨ ਦਾ ਵਾਇਦਾ ਕੀਤਾ। ਉਹਨਾ ਨੇ ਇਹ ਵੀ ਕਿਹਾ ਕਿ ਉਹ ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਪੰਜਾਬ ਦੇ ਫਗਵਾੜਾ ਵਿਖੇ ਕਰਵਾਏ ਜਾ ਰਹੇ ਸਲਾਨਾ ਸਮਾਗਮ ਵਿੱਚ ਸ਼ਿਰਕਤ ਕਰਨਗੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.