EntertainmentBreaking NewsD5 specialNewsTop News

ਪੰਜਾਬੀ ਅਦਾਕਾਰ Binnu Dhillon ਦੀ ਮਾਤਾ ਦਾ ਦਿਹਾਂਤ

ਪਟਿਆਲਾ : ਪੰਜਾਬੀ ਅਦਾਕਾਰ Binnu Dhillon ਦੇ ਘਰੋਂ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। Binnu Dhillon ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਹੈ। ਇਹ ਖ਼ਬਰ Binnu Dhillon ਨੇ ਖ਼ੁਦ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ। Binnu Dhillon ਨੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਦੇ ਮਾਤਾ ਜੀ ਦੇ ਦਿਹਾਂਤ ਬਾਰੇ ਦੱਸਿਆ ਗਿਆ ਹੈ। Binnu Dhillon ਨੇ ਲਿਖਿਆ, ‘ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਪਿਆਰੇ ਮਾਤਾ ਜੀ ਸਰਦਾਰਨੀ ਨਰਿੰਦਰ ਕੌਰ ਜੀ ਹੁਣ ਸਾਡੇ ਵਿਚ ਨਹੀਂ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਰਾਮ ਬਾਗ, ਧੂਰੀ ਵਿਖੇ 10 ਫਰਵਰੀ, 2022 ਨੂੰ ਦੁਪਹਿਰ 2 ਵਜੇ ਹੋਵੇਗਾ।’

Punjab ਫੇਰੀ ਤੋਂ ਪਹਿਲਾਂ Modi ਹੋਇਆ Live, ਵੇਖੋ ਕੀ ਦਿੱਤੀ ਲੋਕਾਂ ਨੂੰ ਸੌਗਾਤ | D5 Channel Punjabi

Binnu Dhillon ਨੇ ਇਸ ਦੀ ਕੈਪਸ਼ਨ ’ਚ ਲਿਖਿਆ, ‘ਲਵ ਯੂ ਮੰਮੀ ਜੀ।’ ਇਸ ਪੋਸਟ ’ਤੇ ਰਾਣਾ ਰਣਬੀਰ, ਕੁਲਰਾਜ ਰੰਧਾਵਾ, ਨੀਰੂ ਬਾਜਵਾ, ਨਰੇਸ਼ ਕਥੂਰੀਆ ਤੇ ਸਮੀਪ ਕੰਗ ਨੇ ਕੁਮੈਂਟ ਕਰਕੇ ਬੀਨੂੰ ਢਿੱਲੋਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ। Binnu Dhillon ਦੇ ਮਾਤਾ ਜੀ ਦਾ ਜਨਮ 1936 ਨੂੰ ਹੋਇਆ ਸੀ। ਉਹ 86 ਸਾਲਾਂ ਦੇ ਸਨ। ਇਸ ਦੁੱਖ ਦੀ ਘੜੀ ’ਚ ਬੀਨੂੰ ਢਿੱਲੋਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਹਮਦਰਦੀ ਦੇ ਰਹੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button