‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ 25 ਤੇ 26 ਨਵੰਬਰ ਨੂੰ ਟਾਕਾਨੀਨੀ ਵਿਖੇ ਹੋਣਗੀਆਂ
ਭਰਵੇਂ ਇਕੱਠ ਦੇ ਵਿਚ ਤਰੀਕਾਂ ਦਾ ਐਲਾਨ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਦੇ ਵਿਚ ਭਾਰਤੀਆਂ ਖਾਸ ਕਰ ਪੰਜਾਬੀਆਂ ਦੀ ਪਹਿਚਾਣ ਬਣ ਚੁੱਕੀਆਂ ‘ਨਿਊਜ਼ੀਲੈਂਡ ਸਿੱਖ ਖੇਡਾਂ’ ਇਸ ਵਾਰ ਆਪਣੇ ਪੰਜਵੇਂ ਸਾਲ ਵਿਚ ਪਹੁੰਚ ਚੁੱਕੀਆਂ ਹਨ। ਇਸ ਸਾਲ ਇਹ ਖੇਡਾਂ ਕਦੋਂ ਹੋਣਗੀਆਂ ਬਾਰੇ ਅੱਜ ਬਰੂਸ ਪੁਲਮਨ ਪਾਰਕ ਵਿਖੇ ਐਲਾਨ ਕਰ ਦਿੱਤਾ ਗਿਆ। ਇਹ ਖੇਡਾਂ ਇਸ ਸਾਲ 25 ਅਤੇ 26 ਨਵੰਬਰ ਦਿਨ ਸ਼ਨੀਵਾਰ ਅਤੇ ਐਤਵਾਰ ਨੂੰ ਹਰੇਕ ਸਾਲ ਦੀ ਤਰ੍ਹਾਂ ਬਰੂਸ ਪੁਲਮਨ ਪਾਰਕ ਟਾਕਾਨੀਨੀ (ਔਕਲੈਂਡ) ਵਿਖੇ ਕਰਵਾਈਆਂ ਜਾਣਗੀਆਂ।
ਬਿਜਲੀ ਵਾਲੇ ਨੇ ਨੌਜਵਾਨ ਨਾਲ ਕਰਤਾ ਕਾਂਡ,ਵੀਡੀਓ Viral !D5 Channel Punjabi
ਦੋ ਦਿਨਾਂ ਖੇਡਾਂ ਦੇ ਇਸ ਮਹਾਂਕੁੰਭ ਦੇ ਵਿਚ ਜਿਥੇ ਸੈਂਕੜੇ ਸਥਾਨਿਕ ਖਿਡਾਰੀ ਵੱਖ-ਵੱਖ ਖੇਡਾਂ ਦੇ ਵਿਚ ਭਾਗ ਲੈਂਦੇ ਹਨ, ਉਥੇ ਅੰਤਰਰਾਸ਼ਟਰੀ ਖਿਡਾਰੀ ਆਸਟਰੇਲੀਆ ਅਤੇ ਇੰਡੀਆ ਤੋਂ ਵੀ ਖੇਡਣ ਪਹੁੰਚਦੇ ਹਨ। ਮਹਿਲਾਵਾਂ ਦੇ ਬਹੁਤ ਸਾਰੇ ਮੁਕਾਬਲੇ ਹੁੰਦੇ ਹਨ। ਇਸ ਵਾਰ ਇਨ੍ਹਾਂ ਮੁਕਾਬਲਿਆਂ ਦੇ ਵਿਚ ਵੱਡਾ ਵਾਧਾ ਕੀਤਾ ਜਾ ਰਿਹਾ ਹੈ। ਖੇਡਾਂ ਦੀ ਰਜਿਟ੍ਰੇਸ਼ਨ ਦੇ 1 ਅਗਸਤ ਤੋਂ 30 ਸਤੰਬਰ ਤੱਕ ਜਾਰੀ ਰਹੇਗੀ।
ਅੱਜ ਭਰਵੇਂ ਸਮਾਗਮ ਦੀ ਸ਼ੁਰੂਆਤ ਹੋਸਟ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ. ਸ਼ਰਨਦੀਪ ਸਿੰਘ ਨੇ ਹਾਊਸ ਕੀਪਿੰਗ ਨਿਯਮ ਦੱਸਦਿਆਂ ਕੀਤੀ। ਇਸ ਤੋਂ ਬਾਅਦ ਪਿਛਲੇ ਸਾਲ ਦੀਆਂ ਖੇਡਾਂ ਦੀਆਂ ਝਲਕੀਆਂ ਨੂੰ ਵੀਡੀਓਗ੍ਰਾਫੀ ਵਿਖਾਇਆ ਗਿਆ। ਸ. ਸ਼ਰਨਦੀਪ ਸਿੰਘ ਅਤੇ ਸ. ਪਰਮਿੰਦਰ ਸਿੰਘ ਪਿਛਲੇ ਖੇਡ ਅੰਕੜੇ ਪੇਸ਼ ਕੀਤੇ। ਨਿਊਜ਼ੀਲੈਂਡ ਸਿੱਖ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ ਹੋਰਾਂ ਆਏ ਸਾਰੇ ਮਹਿਮਾਨਾ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਜਿਸ ਦਿਨ ਪਹਿਲੀ ਵਾਰ ਖੇਡਾਂ ਦਾ ਐਲਾਨ ਕੀਤਾ ਗਿਆ ਸੀ, ਉਸ ਦਿਨ ਵੀ ਜਿੱਥੇ ਤੁਹਾਡਾ ਭਰਵਾਂ ਹੁੰਗਾਰਾ ਸੀ, ਅੱਜ ਫਿਰ ਤੁਹਾਡਾ ਵੱਡੀ ਗਿਣਤੀ ਦੇ ਵਿਚ ਇਥੇ ਪਹੁੰਚਣਾ ਸਾਨੂੰ ਹੱਲਾਸ਼ੇਰੀ ਹੈ।
ਛਤਰੀ ਲੈਕੇ ਵਰ੍ਹਦੇ ਮੀਂਹ ‘ਚ ਨਿਕਲੀ ਡਿਪਟੀ ਕਮਿਸ਼ਨਰ, ਨਦੀ ਕਿਨਾਰੇ ਖੜ੍ਹ ਲਿਆ ਵੱਡਾ ਫ਼ੈਸਲਾ ! D5 Channel Punjabi
ਇਸ ਉਪਰੰਤ ਸ. ਹਰਜਿੰਦਰ ਸਿੰਘ ਬਸਿਆਲਾ ਹੋਰਾਂ ਪੰਜਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ ਨੂੰ ਸਮਰਪਿਤ ਇਕ ਕਵਿਤਾ ਪੇਸ਼ ਕੀਤੀ। ਕਮਿਊਨਿਟੀ ਤੋਂ ਸ. ਪਿ੍ਰਥੀਪਾਲ ਸਿੰਘ ਬਸਰਾ ਨੇ ਸਿੱਖ ਖੇਡਾਂ ਦੀ ਹੋਰ ਵਿਸ਼ਾਲਤਾ ਵਾਸਤੇ ਨਵੀਂ ਪੀੜੀ ਦੇ ਨਾਲ ਇਸ ਸਬੰਧੀ ਸੰਵਾਦ ਕਰਨ ਅਤੇ ਹੋਰ ਵੱਡੇ ਮੁਕਾਮ ਉਤੇ ਲਿਜਾਉਣ ਦੀ ਗੱਲ ਕੀਤੀ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਸ.ਤੀਰਥ ਸਿੰਘ ਅਟਵਾਲ ਨੇ ਖੇਡਾਂ ਮੌਕੇ ਖਾਣ ਦੇ ਪ੍ਰਬੰਧ ਵਾਸਤੇ ਅਤੇ ਲੰਗਰਾਂ ਦੀ ਸੇਵਾ ਵਿਚ ਖੁੱਲ੍ਹੇ ਰੂਪ ਵਿਚ ਸੰਗਤ ਨੂੰ ਮੌਕਾ ਦੇਣ ਦੀ ਗੱਲ ਕੀਤੀ। ਸ. ਪਰਮਜੀਤ ਮਹਿਮੀ ਹੋਰਾਂ ਵੀ ਸੰਗਤ ਨੂੰ ਸੰਬੋਧਨ ਕਰਦਿਆਂ ਲੰਗਰ ਦੇ ਸਹਿਯੋਗ ਲਈ ਹਮੇਸਾਂ ਦੀ ਤਰ੍ਹਾਂ ਇਸ ਵਾਰ ਵੀ ਵਾਅਦਾ ਕੀਤਾ। ਹਮਿਲਟਨ ਤੋਂ ਪਹੁੰਚੇ ਸ੍ਰੀਮਤੀ ਖੁਸ਼ਮੀਤ ਕੌਰ ਸਿੱਧ ਹੋਰਾਂ ਸੰਬੋਧਨ ਕਰਦਿਆਂ ਹਰਤਰ੍ਹਾਂ ਦੇ ਸਹਿਯੋਗ ਦੀ ਗੱਲ ਕੀਤੀ। ਉਨ੍ਹਾਂ ਮਹਿਲਾਵਾਂ ਨੂੰ ਅੱਗੇ ਆਉਣ ਦੀ ਅਪੀਲੀ ਕੀਤੀ ਅਤੇ ਕਿਹਾ ਕਿ ਆਪਣੇ ਹੁਨਰ ਦੇ ਮੁਤਾਬਿਕ ਉਹ ਅੱਗੇ ਆਉਣ। ਹਰਜੀਤ ਕੌਰ, ਬਲਜੀਤ ਕੌਰ ਅਤੇ ਮੈਡਮ ਇੰਦੂ ਬਾਜਵਾ ਹੋਰਾਂ ਵੀ ਸੰਬੋਧਨ ਕੀਤਾ।
ਛਤਰੀ ਲੈਕੇ ਵਰ੍ਹਦੇ ਮੀਂਹ ‘ਚ ਨਿਕਲੀ ਡਿਪਟੀ ਕਮਿਸ਼ਨਰ, ਨਦੀ ਕਿਨਾਰੇ ਖੜ੍ਹ ਲਿਆ ਵੱਡਾ ਫ਼ੈਸਲਾ ! D5 Channel Punjabi
ਸ. ਤਾਰਾ ਸਿੰਘ ਬੈਂਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਊਣਤਾਈਆਂ ਰਹਿ ਜਾਂਦੀਆਂ, ਪਰ ਉਨ੍ਹਾਂ ਨੂੰ ਚਿਤਾਰਨ ਦੀ ਥਾਂ ਸਹਿਯੋਗ ਦੇ ਕੇ ਸੁਧਾਰਨ ਵਿਚ ਸਹਿਯੋਗ ਦਿਓ। ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਤੋਂ ਸ. ਹਰਪ੍ਰੀਤ ਸਿੰਘ ਗਿੱਲ ਨੇ ਸੰਬੋਧਨ ਕੀਤਾ ਅਤੇ ਕਬੱਡੀ ਰੈਫਰੀ ਤੇ ਕੋਚ ਸ. ਵਰਿੰਦਰ ਸਿੰਘ ਬਰੇਲੀ ਨੇ ਸੰਬੋਧਨ ਕੀਤਾ। ਸ. ਤਾਰਾ ਸਿੰਘ ਬੈਂਸ ਨੇ ਸ. ਜਰਨੈਲ ਸਿੰਘ ਰਾਹੋਂ ਹੋਰਾਂ ਨੂੰ ਸਟੇਜ ਉਤੇ ਬੁਲਾ ਕੇ ਆਪਣੇ ਕੱਲਬ ਬਾਰੇ ਦੱਸਣ ਨੂੰ ਕਿਹਾ। ਮਾਲਵਾ ਕਲੱਬ ਤੋਂ ਸ. ਜਗਦੀਪ ਸਿੰਘ ਵੜੈਚ, ਐਸ. ਬੀ.ਐਸ ਕਲੱਬ ਤੋਂ ਰਾਣਾ ਹਰਸਿਮਰਨਜੀਤ ਸਿੰਘ, ਮਨਜੀਤ ਸਿੰਘ ਬੱਲ੍ਹਾ ਅਤੇ ਗੁਰਪ੍ਰੀਤ ਕੌਰ ਹੋਰਾਂ ਸੰਬੋਧਨ ਕੀਤਾ। ਨਿਊਜ਼ੀਲੈਂਡ ਸਿੱਖ ਕਮੇਟੀ ਵੱਲੋਂ ਸ. ਗੁਰਵਿੰਦਰ ਸਿੰਘ ਔਲਖ ਹੋਰਾਂ ਸਭ ਦਾ ਧੰਨਵਾਦ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.