ਬਰਨਾਲਾ: ਥਾਣਾ ਧਨੌਲਾ ‘ਚ ਇਕੱਤਰ ਹੋਏ ਜੋਗੀ ਭਾਈਚਾਰੇ ਨੇ ਪ੍ਰੋਡਿਊਸਰ ਤੇ ਸੋਸ਼ਲ ਮੀਡੀਆ ’ਤੇ ਪ੍ਰੋਡਿਊਸਰ ਡੀ ਟ੍ਰਿਪਲ ਐਕਸ ਦੇ ਨਾਂ ਨਾਲ ਮਸ਼ਹੂਰ ਨੌਜਵਾਨ ਹਰਿੰਦਰ ਉਰਫ ਪ੍ਰੋਫੈਸਰ ਤੇ ਉਸਦੇ ਸਾਥੀਆਂ ਖਿਲਾਫ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਮੁਤਾਬਕ ਪ੍ਰੋਡਿਊਸਰ ਤੇ ਉਸਦੇ ਇਕ ਸਾਥੀ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਪ੍ਰੋਡਿਊਸਰ ਖਿਲਾਫ ਇਸ ਤੋਂ ਪਹਿਲਾਂ ਵੀ ਦੋ ਕੇਸ ਪੁਲਿਸ ਦਰਜ ਕਰ ਚੁੱਕੀ ਹੈ। ਉਸ ’ਤੇ ਅਕਸਰ ਆਪਣੀ ਵੀਡੀਓ ਵਿਚ ਅਸ਼ਲੀਲ ਭਾਸ਼ਾ ਦੀ ਵਰਤੋਂ ਦੇ ਦੋਸ਼ ਲੱਗਦੇ ਰਹੇ ਹਨ।
ਹੜਤਾਲ ‘ਤੇ ਗਏ 1500 ਮੁਲਾਜ਼ਮ Suspend, ESMA ਦੇ ਤਹਿਤ Government ਦੀ ਵੱਡੀ ਕਾਰਵਾਈ | D5 Channel Punjabi
ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿੰਡ ਕੋਟਦੁੱਨਾ ਨਾਲ ਸਬੰਧਤ ਵਿਅਕਤੀ ਸੋਸ਼ਲ ਮੀਡੀਆ ’ਤੇ ਅਸ਼ਲੀਲ ਵੀਡੀਓ ਅਪਲੋਡ ਕਰ ਰਿਹਾ ਹੈ। ਇਸਨੇ ਹਾਲ ਹੀ ਵਿਚ ਜੋਗੀ ਭਾਈਚਾਰੇ ਤੇ ਸਮਾਜ ਵਿਚ ਕੰਮਾਂ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਵਾਲੀਆਂ ਵੀਡੀਓ ਪੋਸਟ ਕੀਤੀਆਂ ਹਨ। ਇਸ ਵਿਚ ਜੋਗੀ ਸਮਾਜ ਦੀਆਂ ਮਹਿਲਾਵਾਂ ਖਿਲਾਫ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ। ਧਨੌਲਾ ਥਾਣੇ ਦੇ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਧਨੌਲਾ ਨਿਵਾਸੀ ਸ਼ਿੰਦਾ ਨਾਥ ਦੇ ਬਿਆਨ ਦਰਜਕਰ ਕੇ ਹਰਿੰਦਰ ਸਿੰਘ ਉਰਫ ਪ੍ਰੋਡਿਊਸਰ ਤੇ ਉਸਦੇ ਸਾਥੀ ਕਿਸ਼ਨ ਦਾਸ ਖਿਲਾਫ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਉਸਨੂੰ ਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.