Breaking NewsD5 specialIndiaNewsPunjab

ਪ੍ਰੀਖਿਆ ‘ਚ ਜੁੱਤੇ ਅਤੇ ਜੁਰਾਬਾਂ ਪਾ ਕੇ ਜਾਣ ਤੇ ਲੱਗੀ ਪਾਬੰਦੀ

ਬਿਹਾਰ : ਬਿਹਾਰ ਬੋਰਡ ਇੰਟਰ ਦੀਆਂ ਪ੍ਰੀਖਿਆਵਾਂ ਸਖਤ ਸੁਰੱਖਿਆ ਦੇ ਵਿੱਚ ਸ਼ੁਰੂ ਹੋ ਗਈਆਂ ਹਨ। ਪਹਿਲੀ ਸ਼ਿਫਟ 9.30 ਵਜੇ ਸ਼ੁਰੂ ਹੋ ਚੁੱਕੀ ਹੈ। ਦੂਜੀ ਸ਼ਿਫਟ 1.45 ਤੋਂ ਸ਼ੁਰੂ ਹੋਵੇਗੀ। ਅੱਜ ਸਵੇਰੇ 8 : 30 ਵਜੇ ਤੋਂ ਹੀ ਕੇਂਦਰਾਂ ‘ਤੇ ਪ੍ਰੀਖਿਆਰਥੀ ਪਹੁੰਚਣ ਲੱਗੇ। ਪ੍ਰੀਖਿਆ ਕੇਂਦਰ ‘ਚ ਜੁੱਤੇ ਅਤੇ ਜਰਾਬਾਂ ਪਾ ਕੇ ਆਉਣ ਦੀ ਮਨਾਹੀ ਹੈ। ਅਜਿਹੇ ‘ਚ ਪ੍ਰੀਖਿਆਰਥੀਆਂ ਦੇ ਜੁੱਤੇ ਅਤੇ ਜਰਾਬਾਂ ਬਾਹਰ ਹੀ ਉਤਰਵਾ ਲਏ ਗਏ।

Exclusive-ਆਪਣੀ ਹੀ ਸਰਕਾਰ ਤੋਂ ਨਾਰਾਜ਼ ਹੋਏ Sukhjinder Randhawa ਨੇ ਅਸਤੀਫੇ ਦੀ ਕੀਤੀ ਪੇਸ਼ਕਸ਼

ਬੋਰਡ ਵਲੋਂ ਕਿਹਾ ਗਿਆ ਸੀ ਕਿ ਜੋ ਪ੍ਰੀਖਿਆਰਥੀ ਜੁੱਤੇ ਅਤੇ ਜੁਰਾਬਾਂ ‘ਚ ਆਉਣਗੇ, ਉਨ੍ਹਾਂ ਨੂੰ ਉਤਾਰਨੇ ਪੈਣਗੇ। ਪ੍ਰੀਖਿਆ ਕੇਂਦਰ ‘ਚ ਦਾਖਲਾ ਪੱਤਰ ਅਤੇ ਪੈਨ ਤੋਂ ਇਲਾਵਾ ਕੁਝ ਵੀ ਨਹੀਂ ਲੈ ਜਾਣ ਦਿੱਤਾ ਜਾਵੇਗਾ। 13 ਫਰਵਰੀ ਤੱਕ ਚੱਲਣ ਵਾਲੀ ਇੰਟਰ ਪ੍ਰੀਖਿਆ ਵਿੱਚ ਦੇਸ਼ ਭਰ ਤੋਂ 12 ਲੱਖ ਪੰਜ ਹਜ਼ਾਰ 390 ਪ੍ਰੀਖਿਆਰਥੀ ਸ਼ਾਮਿਲ ਹੋਣਗੇ। ਇਹਨਾਂ ‘ਚ ਪੰਜ ਲੱਖ 48 ਹਜ਼ਾਰ 736 ਵਿਦਿਆਰਥੀ ਅਤੇ ਛੇ ਲੱਖ 56 ਹਜ਼ਾਰ 654 ਵਿਦਿਆਰਥਣਾਂ ਹਨ। ਦੇਸ਼ ਭਰ ‘ਚ 1283 ਪ੍ਰੀਖਿਆ ਕੇਂਦਰ ਬਣਾਏ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button