ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਮੁਲੰਕਣ ਵਾਸਤੇ ਡੇਟਸ਼ੀਟ ਜਾਰੀ
ਚੰਡੀਗੜ੍ਹ:ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਲੰਕਣ ਕਰਨ ਦੇ ਵਾਸਤੇ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਇਹ ਪੇਪਰ 7 ਅਗਸਤ ਤੋਂ ਸ਼ੁਰੂ ਹੋਣਗੇ ਅਤੇ 13 ਅਗਸਤ 2021 ਨੂੰ ਸਮਾਪਤ ਹੋਣਗੇ। ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨੈਸਨਲ ਅਚੀਵਮੈਂਟ ਸਰਵੇ ਨਵੰਬਰ ਵਿੱਚ ਹੋਵੇਗਾ।
ਆਹ ਦੇਖੋ ਬੀਜੇਪੀ ਦੇ MLA ਦਾ ਹਾਲ! D5 Channel Punjabi
ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰਾਇਮਰੀ ਵਿਦਿਆਰਥੀਆਂ ਦੇ ਸਿੱਖਿਆ ਦੇ ਪੱਧਰ ਦਾ ਮੁਲੰਕਣ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਦਿਆਰਥੀਆਂ ਦੀਆਂ ਘਾਟਾਂ- ਕਮਜ਼ੋਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਗੇ ਤਿਆਰੀ ਕਰਵਾਈ ਜਾ ਸਕੇ। ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੰਜਾਬੀ, ਅੰਗਰੇਜ਼ੀ, ਗਣਿਤ ਅਤੇ ਸਵਾਗਤ ਜਿੰਦਗੀ/ਜੀ. ਕੇ. ਦੇ ਪੇਪਰ ਹੋਣਗੇ। ਇਸ ਤੋਂ ਇਲਾਵਾ ਤੀਸਰੀ, ਚੌਥੀ ਅਤੇ ਪੰਜਵੀਂ ਕਲਾਸ ਦਾ ਵਾਤਾਵਰਣ ਸਿੱਖਿਆ ਦਾ ਇਮਤਿਹਾਨ ਲਿਆ ਜਾਵੇਗਾ ਜਦਕਿ ਚੌਥੀ ਅਤੇ ਪੰਜਵੀਂ ਦਾ ਹਿੰਦੀ ਦਾ ਪੇਪਰ ਵੀ ਹੋਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.