ਪ੍ਰਯਾਗਰਾਜ ਮਹਾਕੁੰਭ ਵਿੱਚ ਮਾਲਾ ਵੇਚ ਕੇ ਰਾਤੋ-ਰਾਤ ਸਟਾਰ ਬਣ ਚੁੱਕੀ ਮੋਨਾਲੀਸਾ ਨੂੰ ਮਿਲੀ ਬਾਲੀਵੁੱਡ ‘ਚ ਪਹਿਲੀ ਫਿਲਮ
ਪ੍ਰਯਾਗਰਾਜ ਮਹਾਕੁੰਭ ਵਿੱਚ ਮਾਲਾ ਵੇਚ ਕੇ ਰਾਤੋ-ਰਾਤ ਸਟਾਰ ਬਣ ਚੁੱਕੀ ਮੋਨਾਲੀਸਾ ਦੀ ਕਿਸਮਤ ਨੇ ਇੱਕ ਹੋਰ ਮੋੜ ਲੈ ਲਿਆ ਹੈ। ਹੇਜ਼ਲ ਅੱਖਾਂ ਅਤੇ ਮਾਸੂਮ ਮੁਸਕਰਾਹਟ ਵਾਲੀ ਮੋਨਾਲੀਸਾ ਨੂੰ ਹੁਣ ਬਾਲੀਵੁੱਡ ‘ਚ ਪਹਿਲੀ ਫਿਲਮ ਮਿਲੀ ਹੈ। ਜੀ ਹਾਂ, ਉਹੀ ਮੋਨਾਲੀਸਾ ਜੋ ਮਹਾਕੁੰਭ ਵਿੱਚ ਹਾਰਾਂ ਵੇਚ ਕੇ ਆਪਣਾ ਗੁਜ਼ਾਰਾ ਚਲਾ ਰਹੀ ਸੀ।
ਹੁਣ ਉਹ ਬਾਲੀਵੁੱਡ ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੀ ਹੈ। ਨਿਰਦੇਸ਼ਕ ਸਨੋਜ ਮਿਸ਼ਰਾ ਨੇ ਉਨ੍ਹਾਂ ਨੂੰ ਫਿਲਮ ‘ਡਾਇਰੀ ਆਫ ਮਨੀਪੁਰ’ ਲਈ ਸਾਈਨ ਕੀਤਾ ਹੈ। ਇਹ ਫਿਲਮ ਮਨੀਪੁਰ ‘ਚ ਵਾਪਰੀ ਘਟਨਾ ‘ਤੇ ਆਧਾਰਿਤ ਹੈ ਅਤੇ ਇਸ ‘ਚ ਮੋਨਾਲੀਸਾ ਅਹਿਮ ਭੂਮਿਕਾ ਨਿਭਾਏਗੀ।ਨਿਰਦੇਸ਼ਕ ਸਨੋਜ ਮਿਸ਼ਰਾ ਨੇ ਮੋਨਾਲੀਸਾ ਨੂੰ ਇਹ ਵੱਡਾ ਮੌਕਾ ਦਿੱਤਾ ਹੈ। ਸਨੋਜ ਮਿਸ਼ਰਾ ਮੱਧ ਪ੍ਰਦੇਸ਼ ਦੇ ਖਰਗੋਨ ਜ਼ਿਲ੍ਹੇ ਦੇ ਮਹੇਸ਼ਵਰ ਵਿੱਚ ਮੋਨਾਲੀਸਾ ਦੇ ਘਰ ਗਏ ਅਤੇ ਉਨ੍ਹਾਂ ਨੂੰ ਇਸ ਫ਼ਿਲਮ ਲਈ ਕਾਸਟ ਕੀਤਾ। ਇਸ ਦੌਰਾਨ ਦੋਵਾਂ ਦੀ ਇਕੱਠੇ ਇੱਕ ਤਸਵੀਰ ਵੀ ਸਾਹਮਣੇ ਆਈ ਹੈ।ਮੋਨਾਲੀਸਾ ਨੇ ਨਿਰਦੇਸ਼ਕ ਨੂੰ ਕਿਹਾ ਹੈ ਕਿ ਉਹ ਆਪਣੀ ਭੂਮਿਕਾ ਲਈ ਸਖ਼ਤ ਮਿਹਨਤ ਕਰੇਗੀ। ਫਿਲਮ ਦੀ ਸ਼ੂਟਿੰਗ ਫਰਵਰੀ ‘ਚ ਸ਼ੁਰੂ ਹੋਵੇਗੀ ਅਤੇ ਮੋਨਾਲੀਸਾ ਮਾਰਚ ਜਾਂ ਅਪ੍ਰੈਲ ਤੱਕ ਸ਼ੂਟਿੰਗ ‘ਚ ਰੁੱਝੇਗੀ। ਇਸ ਫਿਲਮ ਨੂੰ ਅਕਤੂਬਰ ‘ਚ ਰਿਲੀਜ਼ ਕਰਨ ਦੀ ਯੋਜਨਾ ਹੈ ਅਤੇ ਇਸ ਦਾ ਬਜਟ ਲਗਭਗ 20 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.