Breaking NewsD5 specialIndiaNewsPoliticsPunjab

ਪ੍ਰਨੀਤ ਕੌਰ ਦੇ ਪ੍ਰੋਗਰਾਮ ‘ਚ ਗੈਂਗਸਟਰਾਂ ਦਾ ਦਬਦਬਾ ! ਇਨਾਮੀਂ ਗੈਂਗਸਟਰ ਕੁਰਸੀ ‘ਤੇ ਚੜ੍ਹਿਆ (ਵੀਡੀਓ)

ਪਟਿਆਲਾ : ਪੰਜਾਬ ਜਿੱਥੇ ਇੱਕ ਪਾਸੇ ਗੈਂਗਸਟਰਾਂ ਦੇ ਖਿਲਾਫ ਲੜਾਈ ਲੜ ਰਿਹਾ ਹੈ। ਉਥੇ ਹੀ ਦੂਜੇ ਪਾਸੇ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਪਰਨੀਤ ਕੌਰ ਵਲੋਂ ਗੈਂਗਸਟਰਾਂ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ ਹੈ। ਬੀਤੇ ਸ਼ਨੀਵਾਰ ਨੂੰ ਪਟਿਆਲਾ ਦੇ ਅਮਰ ਆਸ਼ਰਮ ਵਿਖੇ ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਸਿੰਘ ਹੈਰੀ ਮਾਨ ਵਲੋਂ ਆਯੋਜਿਤ ਇੱਕ ਸਮਾਰੋਹ ਦੌਰਾਨ ਐੱਸ ਕੇ ਰਣਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਪਰਨੀਤ ਕੌਰ ਦੀ ਹਾਜ਼ਰੀ ਵਿਚ ਕਾਂਗਰਸ ‘ਚ ਸ਼ਾਮਿਲ ਕਰਵਾਇਆ ਗਿਆ।

Read Also ਪ੍ਰਨੀਤ ਕੌਰ ਅਗਵਾਈ ‘ਚ ਕਾਂਗਰਸੀਆਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਇਸ ਖਬਰ ‘ਤੇ ਹੋਰ ਜਾਣਕਾਰੀ ਲਈ ਸਾਡੇ ਪੱਤਰਕਾਰ ਵੱਲੋਂ ਪੁਲਿਸ ਅਧਿਕਾਰੀ ਬਿਕਰਮ ਸਿੰਘ ਬਰਾੜ ਨਾਲ ਖਾਸ ਗੱਲਬਾਤ ਕੀਤੀ ਗਈ। ਪੁਲਿਸ ਸੂਤਰਾਂ ਅਨੁਸਾਰ ਰਣਦੀਪ ਖਰੌੜ ‘ਤੇ ਕਈ ਪਰਚੇ ਦਰਜ ਹਨ ਅਤੇ ਇਹ ਅੱਜ-ਕੱਲ੍ਹ ਜ਼ਮਾਨਤ ‘ਤੇ ਬਾਹਰ ਹੈ ਪਰ ਇਸ ਮਾਮਲੇ ਤੋਂ ਬਾਅਦ ਕਾਂਗਰਸ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਜ਼ਰੂਰ ਖੜ੍ਹੀ ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button